Farmer Protest News: ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਤੇ ਰੱਲਾ ਦੇ ਵਿਚਕਾਰ ਨਹਿਰ ਟੁੱਟਣ ਦੇ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ। ਨਹਿਰ ਟੁੱਟ ਦੇ ਨਾਲ ਕਿਸਾਨਾਂ ਦੀ ਕਣਕ,ਆਲੂ, ਮਿਰਚ ਅਤੇ ਸਰੋਂ ਦੀ ਫ਼ਸਲ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਗਈ ਹੈ। 


COMMERCIAL BREAK
SCROLL TO CONTINUE READING

ਜਿਸ ਨੂੰ ਲੈ ਕੇ ਕਿਸਾਨਾਂ ਨੇ ਬਰਨਾਲਾ-ਸਰਸਾ ਸੜ੍ਹਕ ਜਾਮ ਕਰਕੇ ਨਹਿਰ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ । ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਵਾਲੀ ਥਾਂ 'ਤੇ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਐਸਡੀਐਮ (SDM) ਮਨਜੀਤ ਸਿੰਘ ਵੀ ਪਹੁੰਚ ਗਏ। ਕਿਸਾਨਾਂ ਨੇ ਅਣਗਹਿਲੀ ਕਰਨ ਵਾਲੇ


ਨਹਿਰੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਵਿਭਾਗ ਦੇ ਅਫ਼ਸਰਾਂ ਤੇ ਇਲਜ਼ਾਮ ਲਗਾਏ ਨੇ ਕਿ ਕਰਮਚਾਰੀਆਂ ਵੱਲੋਂ ਅੱਗੇ ਤੋਂ ਫੱਟੇ ਨਾ ਚੁੱਕੇ ਜਾਣ ਕਾਰਨ ਨਹਿਰ ਦੇ ਵਿੱਚ ਪਾਣੀ ਦਾ ਦਬਾਅ ਵੱਧ ਗਿਆ ਤੇ ਨਹਿਰ ਵਿੱਚ ਕਈ ਫੁੱਟ ਡੁੰਘਾ ਪਾੜ ਪੈ ਗਿਆ।


ਜਿਸ ਕਾਰਨ ਉਨ੍ਹਾਂ ਦੀਆਂ ਕਈ ਏਕੜ ਦੇ ਕਰੀਬ ਫ਼ਸਲ ਪਾਣੀ ਭਰ ਜਾਣ ਦੇ ਕਾਰਨ ਤਬਾਹ ਹੋ ਗਈ, ਉਹਨਾਂ ਨੂੰ ਮਜ਼ਬੂਰੀ ਦੇ ਚੱਲਦੇ ਰੋਸ ਪ੍ਰਦਰਸ਼ਨ ਕਰ ਪਿਆ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਉਹਨਾਂ ਦੀਆਂ ਖ਼ਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਕੇ ਮੁਆਵਜ਼ਾ ਦੇਵੇ।


ਇਹ ਵੀ ਪੜ੍ਹੋ : Pitbull Attack News: ਔਰਤ 'ਤੇ ਪਿੱਟਬੁਲ ਕੁੱਤੇ ਦਾ ਹਮਲਾ; 15 ਮਿੰਟ ਨਹੀਂ ਛੱਡੀ ਔਰਤ ਦੀ ਬਾਂਹ


ਉਧਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਐਸਡੀਐਮ (SDM) ਮਨਜੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਵਿਧਾਇਕ ਵਿਜੇ ਸਿੰਗਲਾ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਨਾਲ ਕਿਸਾਨਾਂ ਦੀ ਗੱਲ ਵੀ ਕਰਵਾਈ ਅਤੇ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਅਧਿਕਾਰੀਆਂ ਉਤੇ ਕਾਰਵਾਈ ਕਰਕੇ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ : Moga News: ਆਲਮੀ ਪੱਧਰ 'ਤੇ ਦੇਸ਼ ਦਾ ਨਾਮ ਰੁਸ਼ਨਾਉਣ ਵਾਲੀ ਮੋਗਾ ਦੀ ਧੀ ਫਾਨੀ ਸੰਸਾਰ ਤੋਂ ਹੋਈ ਰੁਖ਼ਸਤ


(ਕੁਲਦੀਪ ਧਾਲੀਵਾਲ ਦੀ ਰਿਪੋਰਟ)