Moga News: ਆਲਮੀ ਪੱਧਰ 'ਤੇ ਦੇਸ਼ ਦਾ ਨਾਮ ਰੁਸ਼ਨਾਉਣ ਵਾਲੀ ਮੋਗਾ ਦੀ ਧੀ ਫਾਨੀ ਸੰਸਾਰ ਤੋਂ ਹੋਈ ਰੁਖ਼ਸਤ
Advertisement
Article Detail0/zeephh/zeephh2016615

Moga News: ਆਲਮੀ ਪੱਧਰ 'ਤੇ ਦੇਸ਼ ਦਾ ਨਾਮ ਰੁਸ਼ਨਾਉਣ ਵਾਲੀ ਮੋਗਾ ਦੀ ਧੀ ਫਾਨੀ ਸੰਸਾਰ ਤੋਂ ਹੋਈ ਰੁਖ਼ਸਤ

ਮੋਗਾ ਦੀ ਧੀ ਇੰਦਰਪ੍ਰੀਤ ਕੌਰ ਸਿੱਧੂ ਜਿਸਨੇ ਕੁੱਝ ਮਹੀਨੇ ਪਹਿਲਾਂ ਤੁਰਕੀ ਵਿੱਚ "ਆਊਟ ਸਟੈਂਡਿੰਗ ਡਿਪੋਲੇਮੇਟਸ" ਦਾ ਐਵਾਰਡ ਜਿਤਿਆ ਸੀ। ਅੱਜ ਇਸ ਦੁਨੀਆ ਨੂੰ ਨਿੱਕੀ ਉਮਰੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ !

Moga News: ਆਲਮੀ ਪੱਧਰ 'ਤੇ ਦੇਸ਼ ਦਾ ਨਾਮ ਰੁਸ਼ਨਾਉਣ ਵਾਲੀ ਮੋਗਾ ਦੀ ਧੀ ਫਾਨੀ ਸੰਸਾਰ ਤੋਂ ਹੋਈ ਰੁਖ਼ਸਤ

Moga News: ਮੋਗਾ ਦੀ ਧੀ ਇੰਦਰਪ੍ਰੀਤ ਕੌਰ ਸਿੱਧੂ ਜਿਸਨੇ ਕੁੱਝ ਮਹੀਨੇ ਪਹਿਲਾਂ ਤੁਰਕੀ ਵਿੱਚ "ਆਊਟ ਸਟੈਂਡਿੰਗ ਡਿਪੋਲੇਮੇਟਸ" ਦਾ ਐਵਾਰਡ ਜਿਤਿਆ ਸੀ। ਅੱਜ ਇਸ ਦੁਨੀਆ ਨੂੰ ਨਿੱਕੀ ਉਮਰੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ! ਦੱਸਿਆ ਜਾ ਰਿਹਾ ਹੈ ਕਿ ਮਹਿਜ਼ 18 ਸਾਲ ਦੀ ਉਮਰ ਵਿੱਚ ਇੰਦਰਪ੍ਰੀਤ ਕੌਰ ਦੇ ਇੱਕੋ ਦਮ ਨੱਕ ਵਿਚੋਂ ਖੂਨ ਆਉਣ ਕਾਰਨ ਉਸਦੀ ਮੌਤ ਹੋ ਗਈ।

ਸੈਂਕੜੇ ਨਮ ਅੱਖਾਂ ਨਾਲ ਹੋਣਹਾਰ ਧੀ ਦਾ ਅੱਜ ਬਾਅਦ ਦੁਪਹਿਰ 1 ਵਜੇ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਸਕੂਲ ਦੇ ਬੱਚਿਆਂ ਨੇ ਇੰਦਰਪ੍ਰੀਤ ਕੌਰ ਨੂੰ ਅੰਤਿਮ ਵਿਦਾਈ ਦਿੱਤੀ। ਹੋਣਹਾਰ ਇੰਦਰਪ੍ਰੀਤ ਕੌਰ ਦੀ ਮੌਤ ਦੀ ਖਬਰ ਮਿਲਣ ਨਾਲ ਇਲਾਕੇ ਵਿੱਚ ਮਾਤਮ ਛਾ ਗਿਆ। ਹਰ ਜ਼ੁਬਾਨ ਉਸ ਦੀ ਪ੍ਰਾਪਤੀਆਂ ਤੇ ਮਿੱਠ-ਬੋਲੜੇ ਸੁਭਾਅ ਨੂੰ ਯਾਦ ਕਰਕੇ ਆਪਣੀਆਂ ਅੱਖਾਂ ਨਾਮ ਕਰ ਰਿਹਾ ਹੈ।

ਉਥੇ ਇੰਦਰਪ੍ਰੀਤ ਕੌਰ ਦੇ ਪਿਤਾ ਨੇ ਸਰਬਜੀਤ ਸਿੰਘ ਨੇ ਕਿਹਾ ਕਿ ਪਰਮਾਤਮਾ ਦੇ ਭਾਣੇ ਅਨੁਸਾਰ ਅੱਜ ਮੇਰੀ ਬੇਟੀ ਇਸ ਦੁਨੀਆਂ ਵਿੱਚ ਨਹੀਂ ਰਹੀ ਪਰ ਜਿਉਂਦੇ ਜੀ ਉਹ ਸਾਡਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਕੇ ਗਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੀ ਧੀ ਉਤੇ ਮਾਣ ਹੈ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਆਪਣੇ ਚਰਨਾਂ ਵਿੱਚ ਉਸ ਨੂੰ ਨਿਵਾਸ ਬਖਸ਼ਣ।

ਇਹ ਵੀ ਪੜ੍ਹੋ : Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ

ਉੱਥੇ ਹੀ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਇੰਦਰਪ੍ਰੀਤ ਕੌਰ ਦੇ ਅੰਤਿਮ ਸੰਸਕਾਰ ਤੇ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਪੁੱਜ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਦੱਸ ਦਈਏ ਕਿ 12 ਅਕਤੂਬਰ ਨੂੰ ਇੰਦਰਪ੍ਰੀਤ ਕੌਰ ਦੇ ਤੁਰਕੀ ਤੋਂ ਭਾਰਤ ਵਾਪਸ ਆਉਣ ਉਤੇ ਜ਼ੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਖ਼ਬਰ ਨਸ਼ਰ ਕੀਤੀ ਗਈ ਸੀ।

ਇਹ ਵੀ ਪੜ੍ਹੋ : Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ

ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ

Trending news