12 ਤੋਂ 3 ਵਜੇ ਤੱਕ ਰੇਲ ਆਵਾਜਾਈ ਰਹੇਗੀ ਪ੍ਰਭਾਵਿਤ, ਕਿਉਂਕਿ ਰੇਲ ਪੱਟੜੀਆਂ `ਤੇ ਬੈਠੇ ਕਿਸਾਨ
ਪੰਜਾਬ ਦੇ ਵਿਚ ਅੱਜ 12 ਤੋਂ 3 ਵਜੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਕਿਉਂਕਿ ਕਿਸਾਨ ਮਜ਼ਦੁਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਰਾਹ `ਤੇ ਚੱਲ ਰਹੀ ਹੈ।
ਚੰਡੀਗੜ: ਪੰਜਾਬ ਵਿਚ ਜਿਥੇ ਅੱਜ ਵਿਧਾਨ ਸਭਾ ਇਜਲਾਸ ਦਾ ਆਖਰੀ ਦਿਨ ਹੈ। ਉਥੇ ਈ ਕਿਸਾਨ ਪੰਜਾਬ ਸਰਕਾਰ ਦੇ ਨੱਕ ਵਿਚ ਦਮ ਕਰਨ ਜਾ ਰਹੇ ਹਨ। ਅੱਜ 3 ਘੰਟੇ ਲਈ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਲਈ ਕਿਸਾਨ 3 ਘੰਟੇ ਰੇਲਵੇ ਟਰੈਕ ਜਾਮ ਰੱਖਣਗੇ। ਅੰਮ੍ਰਿਤਸਰ ਦੇ ਵਿਚ ਇਹ ਪ੍ਰਦਰਸ਼ਨ ਹੋ ਜਾ ਰਿਹਾ ਹੈ ਜਿਸ ਕਾਰਨ 25 ਰੇਲਾਂ ਪ੍ਰਭਾਵਿਤ ਹੋਣਗੀਆਂ।
ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਿਉਂ ?
ਕਿਸਾਨਾਂ ਦੇ ਇਸ ਪ੍ਰਦਰਸ਼ਨ ਪਿੱਛੇ ਵਜ੍ਹਾ ਹੈ ਕਾਮਨ ਵਿਲੈਜ ਐਂਡ ਲੈਂਡ ਐਕਟ 1961 ਵਿਚ ਸੋਧ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਇਸ ਐਕਟ ਰਾਹੀਂ ਜ਼ਮੀਨ ਕੋਆਪ੍ਰੇਟਿਵ ਘਰਾਣਿਆਂ ਨੂੰ ਸੌਂਪ ਸਕਦੀ ਹੈ।ਇਹ ਪ੍ਰਦਰਸ਼ਨ ਸਵੇਰੇ 12 ਤੋਂ ਦੁਪਿਹਰ 3 ਵਜੇ ਤੱਕ ਚੱਲੇਗਾ। ਯਾਨਿ ਕਿ 12 ਤੋਂ 3 ਵਜੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ।ਇਸ ਪ੍ਰਦਰਸ਼ਨ ਰਾਹੀਂ ਕਿਸਾਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਪਹਿਲਾਂ ਤਾਂ ਸਿਰਫ਼ ਕੇਂਦਰ ਸਰਕਾਰ ਹੀ ਕਿਸਾਨਾਂ ਨਾਲ ਜ਼ਿਆਤੀ ਕਰ ਰਹੀ ਸੀ। ਪਰ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ। ਸਰਕਾਰ ਨੇ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਸੋਧ ਕੀਤੀ ਹੈ ਜੋ ਕਿ ਕਿਸਾਨਾਂ ਦੇ ਖ਼ਿਲਾਫ਼ ਹੈ।
ਇਹ ਰੇਲ ਗੱਡੀਆਂ ਹੋਣਗੀਆਂ ਪ੍ਰਭਾਵਿਤ
ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਮਾਨਸਾ, ਬਰਨਾਲਾ, ਮਲੇਰਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੋਪੜ, ਮੁਕਤਸਰ ਵਿਖੇ ਵੱਖ-ਵੱਖ ਥਾਵਾਂ 'ਤੇ ਰੇਲ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਨਾਲ 25 ਤੋਂ ਵੀ ਜ਼ਿਆਦਾ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਜਿਸ ਦੌਰਾਨ ਸ਼ਾਨ- ਏ- ਪੰਜਾਬ, ਸ਼ਤਾਬਦੀ ਐਕਸਪ੍ਰੈਸ ਦਿੱਲੀ ਅੰਮ੍ਰਿਤਸਰ ਰੂਟ, ਜੰਮੂ ਤਵੀ ਮੁੰਬਈ ਤੋਂ ਅੰਮ੍ਰਿਤਸਰ ਅਤੇ ਸੱਚਖੰਡ ਐਕਸਪ੍ਰੈਸ ਵਰਗੀਆਂ ਟ੍ਰੇਨਾਂ ਵੀ ਪ੍ਰਭਾਵਿਤ ਹੋਣਗੀਆਂ।
WATCH LIVE TV