Kangana Ranaut Slapped/ਬਿਮਲ ਸ਼ਰਮਾ: ਪਿਛਲੇ ਦਿਨੀਂ ਚੰਡੀਗੜ੍ਹ ਏਅਰਪੋਰਟ ਉੱਪਰ ਸੀ ਆਈ ਐਸ ਐਫ ਮੁਲਾਜਮ ਕੁਲਵਿੰਦਰ ਕੌਰ ਵੱਲੋਂ ਮੰਡੀ ਤੋਂ ਪਾਰਲੀਮੈਂਟ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਉਸਨੂੰ ਸਸਪੈਂਡ ਕਰਨ ਅਤੇ ਉਸ ਉੱਪਰ ਪਰਚਾ ਦਰਜ ਕਰਣ ਖਿਲਾਫ਼ ਕਿਰਤੀ ਕਿਸਾਨ ਮੋਰਚੇ ਵੱਲੋਂ ਕੰਗਣਾ ਰਣੌਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। 


COMMERCIAL BREAK
SCROLL TO CONTINUE READING

ਇਹ ਉਹੀ ਕਿਸਾਨ ਔਰਤਾਂ ਹਨ ਜਿਹਨਾਂ ਨੇ ਚੰਡੀਗੜ੍ਹ - ਮਨਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਬੂੰਗਾ ਸਾਹਿਬ ਵਿਖੇ ਕੰਗਣਾ ਦੇ ਕਾਫਲੇ ਨੂੰ ਰੋਕ ਕੇ ਕੰਗਣਾ ਤੋਂ ਮਾਫੀ ਮੰਗਵਾਈ ਸੀ। ਜਿਨਾਂ ਦੇ ਇਸ ਮੌਕੇ ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਕੁਲਵਿੰਦਰ ਕੌਰ ਵੱਲੋਂ ਕੰਗਣਾ ਨੂੰ ਆਪਣੇ ਸਮਾਨ ਦੀ ਚੈਕਿੰਗ ਕਰਵਾਉਣ ਲਈ ਜਦੋਂ ਕਿਹਾ ਗਿਆ ਤਾਂ ਉਸਨੇ ਚੈਕਿੰਗ ਕਰਵਾਉਣ ਤੋਂ ਮਨਾਂ ਕਰ ਦਿੱਤਾ। 


ਕੁਲਵਿੰਦਰ ਕੌਰ ਵੱਲੋਂ ਦੁਬਾਰਾ ਚੈਕਿੰਗ ਕਰਵਾਉਣ ਲਈ ਕਹਿਣ ਉੱਤੇ ਕੰਗਣਾ ਨਾਲ ਬਹਿਸ ਹੋਈ ਜਿਸ ਉੱਤੇ ਕੰਗਣਾ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕਿਹਾ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ। ਇਸ ਘਟਨਾ ਲਈ ਕੰਗਣਾ ਰਣੌਤ ਦੀ ਭੱਦੀ ਸ਼ਬਦਾਵਲੀ ਜ਼ਿੰਮੇਵਾਰ ਹੈ। ਉਹ ਲਗਾਤਾਰ ਕਿਸਾਨਾਂ ਮਜਦੂਰਾਂ ਲਈ ਅਪਮਾਨ ਜਨਕ ਸ਼ਬਦਾਵਲੀ ਵਰਤਦੀ ਰਹਿੰਦੀ ਹੈ। ਇਸ ਘਟਨਾ ਤੋਂ ਬਾਅਦ ਵੀ ਉਸਨੇ ਵੀਡੀਓ ਵਿੱਚ ਪੰਜਾਬ ਨੂੰ ਅੱਤਵਾਦ ਤੇ ਵੱਖਵਾਦ ਦਾ ਗੜ ਦੱਸਿਆ। ਆਗੂਆਂ ਨੇ ਮੰਗ ਕੀਤੀ ਕਿ ਕੰਗਣਾ ਰਣੌਤ ਉੱਪਰ ਪਰਚਾ ਦਰਜ ਕੀਤਾ ਜਾਵੇ। ਕੁਲਵਿੰਦਰ ਕੌਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਨੌਕਰੀ ਉੱਪਰ ਦੁਬਾਰਾ ਜੁਆਇਨ ਕਰਵਾਇਆ ਜਾਵੇ । 
 
ਇਹ ਵੀ ਪੜ੍ਹੋ:
Ludhiana News: ਲੁਧਿਆਣਾ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ ਲਗਾ ਕੇ AAP ਦੇ ਵਲੰਟੀਅਰ ਖਿਲਾਫ਼ ਪ੍ਰਦਰਸ਼ਨ

ਇਸ ਮੌਕੇ ਤੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਵਾਲੀਆਂ ਔਰਤਾਂ ਦੇ ਬਾਰੇ ਗਲਤ ਟਿੱਪਣੀ ਕਰਨ ਵਾਲੀ ਕੰਗਣਾ ਤੋਂ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਤੇ ਪੈਂਦੇ ਬੂੰਗਾ ਸਾਹਿਬ ਵਿਖੇ ਕਾਫਲੇ ਨੂੰ ਰੋਕ ਕੇ ਉਸ ਤੋਂ ਮਾਫੀ ਮੰਗਵਾਉਣ ਵਾਲੀਆਂ ਮਹਿਲਾ ਕਿਸਾਨ ਵੀ ਪਹੁੰਚਿਆ ਜਿਨਾਂ ਦੇ ਵੱਲੋਂ ਕੰਗਣਾ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਨਾਲ ਜਬਰ ਕੀਤਾ ਗਿਆ ਤਾਂ ਪੰਜਾਬ ਤੇ ਕੇੰਦਰ ਸਰਕਾਰ ਨਤੀ ਜੇ ਭੁਗਤਣ ਲਈ ਤਿਆਰ ਰਹੇ।


ਇਹ ਵੀ ਪੜ੍ਹੋ: Pathankot News: ਪੁਲਿਸ ਨੇ ਦੋ ਦਿਨ ਪਹਿਲਾਂ ਹੋਏ ਆਟੋ ਡਰਾਈਵਰ ਕਤਲ ਕਾਂਡ ਦਾ ਕੇਸ ਸੁਲਝਾਇਆ, 4 ਕੀਤੇ ਕਾਬੂ