Kisan Andolan 2.0: ਆਪਣੇ ਹੱਕ ਮੰਗ ਰਹੇ ਕਿਸਾਨਾਂ `ਤੇ ਸਰਕਾਰ ਸੁੱਟ ਰਹੀ ਬੰਬ, ਅਸੀਂ ਝੁਕਣ ਵਾਲੇ ਨਹੀਂ-ਪੰਧੇਰ
Shambhu Border: ਸ਼ੰਭੂ ਬਾਰਡਰ `ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਹਰਿਆਣਾ ਸਰਕਾਰ `ਤੇ ਵਰਦਿਆਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ।
Kisan Andolan 2.0: ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ 'ਤੇ ਸੰਘਰਸ਼ ਕਰ ਰਹੇ ਹਨ। ਹਰਿਆਣਾ ਸਰਕਾਰ ਅਤੇ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕ ਦੇ ਲਈ ਰਾਜਧਾਨੀ ਨੂੰ ਲੱਗ ਰਹੀਆਂ ਸਾਰੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਤਾਂ ਜੋ ਕਿਸਾਨਾਂ ਦਿੱਲੀ ਵੱਲ ਨੂੰ ਮਾਰਚ ਨਾ ਕਰ ਸਕਣ। 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੀ ਲੋਕ ਲਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਅੱਜ(15 ਫਰਵਰੀ) ਸ਼ੰਭੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਹਰਿਆਣਾ ਸਰਕਾਰ 'ਤੇ ਵਰਦਿਆਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ। ਇਸ ਮੌਕੇ ਪੰਧੇਰ ਨੇ ਕਿਹਾ ਕਿ ਬੇਸ਼ੱਕ ਪੁਲਿਸ ਵਾਲੇ ਜਵਾਨ ਸਾਡੇ ਹੀ ਪੁੱਤ ਹਨ, ਪਰ ਉਹ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਅਸੀਂ ਆਪਣੀ।
ਉਨ੍ਹਾਂ ਨੇ ਕਿਹਾ ਹਰਿਆਣਾ ਸਰਕਾਰ ਸਾਡੇ 'ਤੇ ਅੱਥੂਰ ਗੈਸ ਦੇ ਗੋਲੇ, ਵਾਟਰ ਕੈਨਨ ਅਤੇ ਫੌਜੀ ਬੰਬਾ ਦੀ ਵਰਤੋਂ ਕਰ ਰਹੀ ਹੈ। ਜਿਵੇਂ ਸ਼ੰਭੂ ਬਾਰਡਰ 'ਤੇ ਕੋਈ ਜੰਗ ਲੱਗੀ ਹੋਵੇ। ਪੰਧੇਰ ਨੇ ਪੁਲਿਸ ਇੱਕ ਅਜਿਹਾ ਗੋਲ ਸੁੱਟ ਰਹੀ ਹੈ ਜਦੋਂ ਉਹ ਗੋਲਾ ਹਵਾ ਵਿੱਚ ਫੱਟਦਾ ਹੈ ਤਾਂ ਉਸ ਵਿੱਚੋਂ ਛੋਟੇ-ਛੋਟੇ ਪੱਥਰ ਨਿੱਕਲਦੇ ਹਨ, ਜਿਸ ਨਾਲ ਸਾਡੇ ਕਿਸਾਨ ਜ਼ਖ਼ਮ ਹੋ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਸਾਡੇ 'ਤੇ ਐਕਸਪਾਇਰੀ ਹੋ ਚੁੱਕੇ ਬੰਬ ਸੁੱਟ ਰਹੀ ਹੈ ਤਾਂ ਜੋ ਰਿਕਾਰਡ ਵਿੱਚ ਕੋਈ ਬੰਬ ਨਾ ਦਿਖਾਉਣਾ ਪਵੇ। ਹਰਿਆਣਾ ਸਰਕਾਰ ਸਾਡੇ ਉੱਤੇ ਕਈ ਹਜ਼ਾਰਾ ਬੰਬ ਸੁੱਟ ਚੁੱਕੀ ਹੈ ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ। ਪੁਲਿਸ ਨੇ ਕਿਸਾਨਾਂ 'ਤੇ SLR ਰਾਈਫਲਾਂ ਨਾਲ ਗੋਲੀਆਂ ਚਲਾਈਆਂ ਗਈਆਂ। ਪਰ ਪੁਲਿਸ ਆਪਣੇ ਰਿਕਾਰਡ ਵਿੱਚ ਸਿਰਫ਼ ਪਲਾਸਟਿਕ ਦੀਆਂ ਗੋਲੀਆਂ ਹੀ ਦਿਖਾਏਗੀ।
ਪੰਧੇਰ ਨੇ ਕਿਹਾ ਕਿ ਸਰਕਾਰ ਸਾਨੂੰ ਮਨੀਪੁਰ ਵਾਂਗ ਕੁਚਲਣਾ ਚਾਹੁੰਦੀ ਹੈ ਪਰ ਕਿਸਾਨ ਪਿੱਛੇ ਹਟ ਵਾਲੇ ਨਹੀਂ ਹਨ। ਸਰਕਾਰ ਸਾਡੇ ਤੇ ਐਨਾ ਤਸ਼ੱਦਤ ਕਰ ਰਹੀ ਹੈ ਅਸੀਂ ਫਿਰ ਵੀ ਚੁੱਪ ਬੈਠੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੰਵਿਧਾਨਕ ਅਧਿਕਾਰ ਸਾਨੂੰ ਦਿੱਤੇ ਜਾਣਗੇ। ਸਾਡੇ ਪ੍ਰਤੀ ਬੇਰਹਿਮ ਰਵੱਈਆ ਸਬਰ ਤੋਂ ਬਾਹਰ ਹੈ, ਫਿਰ ਵੀ ਅਸੀਂ ਸਬਰ ਕਰ ਰਹੇ ਹਾਂ ਅਤੇ ਅਸੀਂ ਗੱਲਬਾਤ ਦਾ ਰਾਹ ਹਮੇਸ਼ਾ ਖੁੱਲ੍ਹਾ ਰੱਖਿਆ ਹੈ।
ਉਨ੍ਹਾਂ ਨੇ ਕਿਹਾ ਦਿੱਲੀ ਜਾਣਾ ਸਾਡੇ ਲਈ ਕਿਸੇ ਵਕਰਾਂ ਦਾ ਸਵਾਲ ਨਹੀਂ ਹੈ। ਬਸ ਸਰਕਾਰ ਸਾਡੀਆਂ ਮੰਗਾਂ ਨੂੰ ਪੂਰੀਆਂ ਕਰ ਦੇਣ ਅਸੀਂ ਸੰਘਰਸ਼ ਤੋਂ ਪਿੱਛੇ ਹਟ ਜਾਵਾਂਗੇ, ਪਰ ਜੇਕਰ ਸਰਕਾਰ ਇਹ ਸੋਚ ਰਹੀ ਹੈ ਕਿ ਸਾਨੂੰ ਧੱਕੇ ਨਾਲ ਦਬਾ ਲੈਣਗੇ ਅਜਿਹਾ ਨਹੀਂ ਹੋਣ ਵਾਲਾ। ਪੰਧਰੇ ਨੇ ਕਿਹਾ ਕਿ ਦੇਸ਼ ਦੀ ਆਬਾਦੀ ਦਾ 60% ਹਿੱਸਾ ਕਿਸਾਨ ਅਤੇ ਮਜ਼ਦੂਰ ਹਨ। ਸਰਕਾਰਾਂ ਨੂੰ ਸਾਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ ਸਗੋਂ ਭਾਰਤ ਦੇ ਨਾਗਰਿਕ ਹੋਣ ਦੇ ਵਜੋਂ ਸਾਡੀਆਂ ਮੰਗਾਂ ਨੂੰ ਮਨ ਲੈਣਾ ਚਾਹੀਦਾ ਹੈ । ਸਰਕਾਰ ਜੋ ਸਾਡੇ ਨਾਲ ਕਰ ਰਹੀ ਹੈ, ਦੇਸ਼ ਦੇ ਲੋਕ ਸਭ ਕੁਝ ਦੇਖ ਰਹੇ ਹਨ, ਜਿਸ ਦਾ ਜੁਆਬ ਲੋਕ ਆਮ ਚੋਣਾਂ ਵਿੱਚ ਸਰਕਾਰ ਨੂੰ ਦੇਣਗੇ।