Agriculture News: ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਨੂੰ ਮਿਲੇਗਾ ਸੀਐਮ ਸਪੈਸ਼ਲ ਇਨਾਮ, 31 ਜਨਵਰੀ ਤੱਕ ਕਰੋ ਅਪਲਾਈ
Agriculture News: ਪੰਜਾਬ ਸਰਕਾਰ ਵੱਲੋਂ ਖੇਤੀ ਨਾਲ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਹੈ।
Agriculture News: ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਨੂੰ ਪ੍ਰਫੁਲੱਤ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਨੂੰ ਸੀਐਮ ਸਪੈਸ਼ਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਜੇਕਰ ਤੁਸੀਂ ਵੀ ਕਰਦੇ ਹੈ ਵੱਖਰੇ ਢੰਗ ਨਾਲ ਖੇਤੀ ਕਰਦੇ ਹੋ ਤਾਂ ਤੁਸੀਂ ਵੀ ਸੀਐਮ ਪੰਜਾਬ ਵੱਲੋਂ ਸਪੈਸ਼ਲ ਇਨਾਮ ਪਾ ਸਕਦੇ ਹੋ। ਯੋਗ ਕਿਸਾਨ 31 ਜਨਵਰੀ ਤੱਕ ਅਪਲਾਈ ਸਕਦੇ ਹੋ। ਇਸ ਲਈ ਵੱਖ-ਵੱਖ ਕੈਟਾਗਿਰੀਆਂ ਰੱਖੀਆਂ ਗਈਆਂ ਹਨ।
ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨੀ ਅਤੇ ਖਾਸ ਕਰਕੇ ਸਹਾਇਕ ਧੰਦਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਸੀਐਮ ਪੰਜਾਬ ਬੈਸਟ ਕਿਸਾਨ ਐਵਾਰਡ ਦੀ ਤਜਵੀਜ਼ ਰੱਖੀ ਗਈ ਹੈ ਜੋ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਦੌਰਾਨ ਐਲਾਨੀ ਜਾਵੇਗੀ।
ਕਿਸਾਨ ਮੇਲਾ ਸਾਲ ਵਿੱਚ ਦੋ ਵਾਰੀ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਲੱਗਦਾ ਹੈ। ਮਾਰਚ ਵਿੱਚ ਹੋਣ ਵਾਲੇ ਕਿਸਾਨ ਮੇਲੇ ਲਈ ਕਿਸਾਨ ਐਵਾਰਡ ਹਾਸਲ ਕਰਨ ਲਈ 31 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ ਜਿਸ ਸਬੰਧੀ ਜੋ ਯੂਨੀਵਰਸਿਟੀ ਦੀ ਵੈੱਬਸਾਈਟ ਉਤੇ ਜਾ ਕੇ ਮਾਮੂਲੀ ਜਿਹੀ ਫ਼ੀਸ ਦੇ ਕੇ ਆਪਣੀ ਖੇਤੀ ਸਬੰਧੀ ਐਵਾਰਡ ਲੈਣ ਲਈ ਰਜਿਸਟਰ ਕਰ ਸਕਦੇ ਹਨ।
ਇਹ ਵੀ ਪੜ੍ਹੋ : Truck Bus Drivers Protest Update: ਪੈਟਰੋਲ ਪੰਪਾਂ ਤੇ ਕਈ ਜ਼ਿਲ੍ਹਿਆਂ 'ਚ ਮਿਲੀ ਰਾਹਤ, ਕਈ ਥਾਂਈ ਹਾਲੇ ਵੀ ਲੰਬੀ ਕਤਾਰ 'ਚ ਲੋਕ
ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਡਾਕਟਰ ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੁੱਲ ਚਾਰ ਕੈਟਾਗਿਰੀ ਵਿੱਚ ਵੱਖ-ਵੱਖ ਇਨਾਮ ਰੱਖੇ ਗਏ ਹਨ। ਸਭ ਤੋਂ ਪਹਿਲਾਂ ਇਨਾਮ 21 ਹਜ਼ਾਰ ਰੁਪਏ ਦਾ ਹੈ ਜਿਸ ਵਿੱਚ ਪੰਜਾਬ ਦੇ ਸਭ ਤੋਂ ਚੰਗੇ ਮੱਝ ਪਾਲਕ ਨੂੰ ਇਹ ਇਨਾਮ ਦਿੱਤਾ ਜਾਵੇਗਾ। ਦੂਜਾ ਇਨਾਮ ਸਭ ਤੋਂ ਚੰਗੇ ਫਿਸ਼ ਫਾਰਮ ਅਤੇ ਤੀਜਾ ਇਨਾਮ ਸਭ ਤੋਂ ਚੰਗੇ ਪਿਗਰੀ ਫਾਰਮ ਅਤੇ ਚੌਥਾ ਇਨਾਮ ਸਭ ਤੋਂ ਚੰਗੇ ਬੱਕਰੀ ਫਾਰਮ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Arvind Kejriwal News: ED ਸਾਹਮਣੇ ਅੱਜ ਵੀ ਨਹੀਂ ਪੇਸ਼ ਹੋਣਗੇ ਅਰਵਿੰਦ ਕੇਜਰੀਵਾਲ, ਭੇਜਿਆ ਇਹ ਜਵਾਬ