Kisan Andolan 2.0: ਮਾਨਸਾ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਤੋਰੇ ਆਪਣੇ ਟਰੈਕਟਰ
Kisan Andolan 2.0: ਕਿਸਾਨਾਂ ਨੇ ਦਿੱਲੀ ਵੱਲ ਨੂੰ ਖਿੱਚੀ ਤਿਆਰੀ, ਹਰਿਆਣਾ ਪੁਲਿਸ ਨੇ ਪੰਜਾਬ-ਹਰਿਆਣਾ ਦੀਆਂ ਸਾਰੀਆਂ ਹੱਦਾਂ ਨੂੰ ਬੰਦ ਕਰ ਦਿੱਤਾ ਹੈ।
Mansa Farmer News(Sanjeev kumar): ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਆਪਣੇ ਟਰੈਕਟਰ ਦਿੱਲੀ ਵੱਲ ਨੂੰ ਤੋਰ ਲਈ ਹੈ। ਕਿਸਾਨਾਂ ਮਾਨਸਾ ਤੋਂ ਸੰਗਰੂਰ ਦੇ ਰਸਤੇ ਦਿੱਲੀ ਪੁੱਜਣ ਲਈ ਰਵਾਨਾ ਹੋ ਚੁੱਕੇ ਹਨ। ਕਿਸਾਨਾਂ ਆਪਣੀਆਂ ਟਰਾਲੀਆਂ ਵਿੱਚ ਕਈ-ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਰਾਜਧਾਨੀ ਵੱਲ ਨੂੰ ਕੂਚ ਕਰ ਰਹੇ ਹਨ। ਹਰਿਆਣਾ ਪ੍ਰਸ਼ਾਸਨ ਅਤੇ ਪੁਲਿਸ ਨੇ ਪੰਜਾਬ ਦੀਆਂ ਹੱਦਾਂ ਨੂੰ ਕੰਡਿਆਲੀ ਤਾਰ, ਬੈਰੀਕੇਡਿੰਗ ਲਗਾ ਕੇ ਬੇਸ਼ੱਕ ਬੰਦ ਕਰ ਦਿੱਤਾ ਹੈ, ਪਰ ਕਿਸਾਨਾਂ ਦਾ ਦਿੱਲੀ ਜਾਣ ਲਈ ਬੇਜਿੱਦ ਹਨ।
ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਭਾਵੇਂ ਕਿੰਨਾ ਵੀ ਜ਼ੋਰ ਲਗਾ ਲੈਣ ਕਿਸਾਨ ਹਰ ਹਾਲਾਤਾਂ ਵਿੱਚ ਦਿੱਲੀ ਪੁੱਜਣਗੇ। ਪਿਛਲੀ ਵਾਰ ਵੀ ਹਰਿਆਣਾ ਸਰਕਾਰ ਨੇ ਸੜਕਾਂ ਜਾਮ ਕਰ ਦਿੱਤੀਆਂ ਸਨ, ਪਰ ਕਿਸਾਨਾਂ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਦਿੱਲੀ ਧਰਨਾ ਦਿੱਤਾ ਸੀ। ਇਸ ਵਾਰ ਵੀ ਬੇਸ਼ੱਕ ਹਰਿਆਣਾ ਵਿੱਚ ਪੁਲਿਸ ਨੇ ਪਾਬੰਦੀਆਂ ਲਗਾ ਕੇ ਪੂਰੀ ਸੜਕ ’ਤੇ ਜਾਮ ਲਗਾ ਦਿੱਤਾ ਹੈ, ਪਰ ਕਿਸਾਨਾਂ ਦੇ ਉਤਸ਼ਾਹ ਅੱਗ ਇਹ ਰੁਕਾਵਟਾਂ ਕੁਝ ਵੀ ਨਹੀਂ ਹਨ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਪਿੱਛੇ ਨਹੀਂ ਹੱਟਣਗੇ ਅਤੇ 13 ਫਰਵਰੀ ਨੂੰ ਸਾਰੇ ਬੈਰੀਕੇਡ ਤੋੜ ਕੇ ਆਪਣੀ ਮੰਜ਼ਿਲ ਦਿੱਲੀ ਪਹੁੰਚਣਗੇ। ਫਿਲਹਾਲ ਅਸੀਂ ਸੰਗੂਰਾਰ ਦੇ ਰਾਹ ਤੋਂ ਦਿੱਲੀ ਵੱਲ ਨੂੰ ਚੱਲ ਰਹੇ ਹਾਂ।
ਇਹ ਵੀ ਪੜ੍ਹੋ: Punjab Kisan Andolan: ਕਿਸਾਨਾਂ ਨੇ ਖਿੱਚੀ ਤਿਆਰੀ! ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਲੋਕ ਹੋ ਰਹੇ ਪਰੇਸ਼ਾਨ
ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਕੂਚ ਦੀ ਕਾਲ ਦਿੱਤੀ ਸੀ, ਜਿਸ ਤੋਂ ਬਾਅਦ ਹੀ ਪੰਜਾਬ ਦੇ ਪਿੰਡ ਅਤੇ ਸ਼ਹਿਰਾਂ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਦੇਸ਼ ਦੀ ਰਾਜਧਾਨੀ ਵੱਲੋਂ ਨੂੰ ਮਾਰਚ ਕਰਨ ਦੀਆਂ ਤਿਆਰੀਆਂ ਆਰੰਭ ਲਈਆਂ ਸਨ। ਕਿਸਾਨਾਂ ਦੀ ਦਿੱਲੀ ਕੂਚ ਨੂੰ ਲੈਕੇ ਹਰਿਆਣਾ ਅਤੇ ਦਿੱਲੀ ਪੁਲਿਸ ਨੇ ਵੀ ਤਿਆਰੀਆਂ ਕੱਸ ਲਈਆਂ ਹਨ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਦੇ ਨਾਲ ਨਾਲ ਇੰਟਰਨੈੱਟ ਸਮੇਤ SMS ਭੇਜਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Ashish Mishra News: ਕਿਸਾਨਾਂ ਦੀ ਦਿੱਲੀ ਕੂਚ ਵਿਚਾਲੇ ਵੱਡੀ ਖ਼ਬਰ; ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਅੰਤਰਿਮ ਜ਼ਮਾਨਤ 'ਚ ਕੀਤਾ ਵਾਧਾ