ਕਿਸਾਨਾਂ ਵੱਲੋਂ ਅੱਜ ਟੋਲ ਪਲਾਜ਼ਿਆਂ `ਤੇ ਧਰਨੇ; ਮੁਕੰਮਲ ਤੌਰ `ਤੇ ਟੋਲ ਪਲਾਜ਼ੇ ਅੱਜ ਰਹਿਣਗੇ ਫਰੀ!
Punjab toll plaza free news: ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਟੋਲ ਪਲਾਜ਼ਿਆਂ `ਤੇ ਧਰਨੇ ਦਿੱਤਾ ਜਾਂਣਗੇ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਸੂਬੇ ਭਰ ਵਿਚ ਟੋਲ ਫਰੀ ਰਹੇਗਾ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨਿਆ ਤਾਂ 15 ਜਨਵਰੀ ਤੱਕ ਟੋਲ ਪਲਾਜ਼ੇ ਮੁਕੰਮਲ ਤੌਰ `ਤੇ ਫਰੀ ਰਹਿਣਗੇ।
Punjab toll plaza free: ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਬੀਤੇ ਦਿਨੀ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਸੀ ਜਿਸ ਤਹਿਤ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 10 ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਿਆਂ ’ਤੇ ਧਰਨੇ ਲਗਾਉਣੇ ਹਨ। ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਮੁਆਵਜਾ ਨਾ ਦੇਣ 'ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ 15 ਦਸੰਬਰ ਨੂੰ ਪੰਜਾਬ ਨੂੰ (Punjab toll plaza) ਟੋਲ ਮੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਤਹਿਤ ਸਵੇਰੇ 10 ਵਜੇ ਤੋਂ ਇੱਕ ਮਹੀਨੇ ਲਈ ਪੂਰੇ ਸੂਬੇ ਭਰ ਵਿਚ ਟੋਲ ਫਰੀ ਰਹੇਗਾ। ਕਿਸਾਨਾਂ ਨੇ ਅੱਗੇ ਕਿਹਾ ਕਿ ਗੱਲਬਾਤ ਕਰਨ ਲਈ ਸਰਕਾਰ ਨਾਲ ਅਸੀਂ ਤਿਆਰ ਪਰ ਸਰਕਾਰ ਤੋਂ ਕੋਈ ਉਮੀਦ ਨਹੀਂ।
ਦਰਅਸਲ ਕਿਹਾ ਜਾ ਰਿਹਾ ਹੈ ਕਿ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਡੀਸੀ ਦਫ਼ਤਰਾਂ ਅੱਗੇ ਪੱਕਾ ਧਰਨਾ ਹੁਣ 15 ਦਸੰਬਰ ਤੋਂ ਟੋਲ ਪਲਾਜ਼ਿਆਂ ’ਤੇ ਸ਼ਿਫਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ ਹੁਣ 15 ਦਸੰਬਰ ਤੋਂ 15 ਜਨਵਰੀ ਤੱਕ ਇਕ ਮਹੀਨੇ ਲਈ ਜਾਰੀ ਰਹੇਗਾ।
ਇਹ ਵੀ ਪੜ੍ਹੋ: ਇਸ ਸੂਬੇ 'ਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਨਿਆਂ; ਹੁਣ ਹਿੰਦੀ 'ਚ ਵੀ ਮਿਲਣਗੇ ਅਦਾਲਤੀ ਹੁਕਮ
ਦੱਸ ਦੇਈਏ ਕਿ ਬੀਤੀ 26 ਨਵੰਬਰ ਤੋਂ ਪੱਧਰੀ ਡੀ ਸੀ ਦਫਤਰਾਂ ਵਿੱਚ ਚੱਲ ਰਿਹਾ ਪੱਕਾ ਮੋਰਚਾ 20 ਵੇਂ ਦਿਨ ਵਿੱਚ ਪਹੁੰਚ ਗਿਆ ਹੈ ਜਿੱਥੇ ਪੰਜਾਬ ਤੇ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਉਥੇ ਕਿਸਾਨ ਵੀ ਐਕਸ਼ਨ ਮੋੜ ਵਿੱਚ ਆ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ ਨੇ ਦੱਸਿਆ ਕੇ ਚੱਲ ਰਹੇ ਅੰਦੋਲਨ ਦੌਰਾਨ 7 ਦਸੰਬਰ ਨੂੰ ਕਿਸਾਨ ਬਲਵਿੰਦਰ ਸਿੰਘ ਪਿੰਡ ਗਿੱਲ ਵੜੈਚ ਜਿਲ੍ਹਾ ਤਰਨਤਾਰਨ ਸ਼ਹੀਦ ਹੋ ਗਿਆ ਸੀ ਜਿਸਦੇ ਪਰਿਵਾਰ ਕੋਲ ਘਰ ਚਲਾਉਣ ਲਈ ਕੋਈ ਰੁਜ਼ਗਾਰ ਨਹੀਂ ਹੈ।
ਇਸ ਦੌਰਾਨ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਦੱਸ ਲੱਖ ਦਾ ਮੁਆਵਜਾ ਦਿੱਤਾ ਜਾਵੇ ਪਰ ਅੱਠ ਦਿਨ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਨਾ ਤਾਂ ਕੋਈ ਦੋ ਲਫਜ ਅਫਸੋਸ ਦੇ ਬੋਲੇ ਗਏ ਤੇ ਨਾ ਹੀ ਸਰਕਾਰ ਮੁਆਵਜਾ ਦੇਣ ਲਈ ਤਿਆਰ ਹੋਈ ਹੈ। ਸਰਕਾਰ ਦੇ ਇਸ ਰਵੱਈਏ ਤੋਂ ਤੰਗ ਆ ਕੇ ਬੀਤੇ ਜਿਨੀ ਤਰਨਤਾਰਨ ਜ਼ਿਲ੍ਹੇ ਦੇ ਡੀ ਸੀ ਕੰਪਲੈਕਸ ਦੇ ਚਾਰੇ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਸੀ। ਇਸ ਦਾ ਸਮੱਰਥਨ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਕੀਤਾ ਸੀ ਜੇਕਰ ਸਰਕਾਰ ਦੇ ਰਵੱਈਏ ਵਿੱਚ ਤਬਦੀਲੀ ਨਾ ਆਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪਰਿਵਾਰ ਦੇ ਇੱਕ ਜੀਅ ਨੂੰ ਦੱਸ ਲੱਖ ਰੁਪਏ ਮੁਆਵਜਾ ਹਰ ਹਾਲਤ ਵਿੱਚ ਲੈ ਕੇ ਦਿੱਤਾ ਜਾਵੇਗਾ । ਕਿਸਾਨ ਆਗੂਆਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਸੀ ਕਿ 15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ (Punjab toll plaza) ਮੁਕੰਮਲ ਤੌਰ 'ਤੇ ਫਰੀ ਕਰ ਦਿੱਤੇ ਜਾਣਗੇ।