Ambala Sartaj Show: ਸਤਿੰਦਰ ਸਰਤਾਜ ਦੇ ਅੰਬਾਲਾ ਸ਼ੋਅ ਨੂੰ ਲੈ ਕੇ ਕਿਸਾਨਾਂ ਨੇ ਚੁੱਕੇ ਸਵਾਲ!
Ambala Sartaj Show: ਕਿਸਾਨਾਂ ਦੇ ਕੂਚ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਅੰਬਾਲਾ ਵਿੱਚ ਧਾਰਾ 163 ਅਤੇ 144 ਲਾਗੂ ਕਰ ਦਿੱਤੀ ਗਈ ਹੈ। ਧਾਰਾ 144 ਦਾ ਮੁੱਖ ਉਦੇਸ਼ ਬਹੁਤ ਸਾਰੇ ਲੋਕਾਂ ਨੂੰ ਇੱਕ ਥਾਂ `ਤੇ ਇਕੱਠੇ ਹੋਣ ਤੋਂ ਰੋਕਣਾ ਹੈ। ਪ੍ਰਸ਼ਾਸਨ ਇਸ ਧਾਰਾ ਨੂੰ ਉਦੋਂ ਲਾਗੂ ਕਰਦਾ ਹੈ ਜਦੋਂ ਲੋਕਾਂ ਦੇ ਇਕੱਠ ਤੋਂ ਖ਼ਤਰਾ ਹੋ ਸਕਦਾ ਹੋਵੇ।
Ambala Sartaj Show: ਅੰਬਾਲਾ ਵਿੱਚ ਅੱਜ ਮਸ਼ਹੂਰ ਪੰਜਾਬੀ ਗਾਇਤ ਸਤਿੰਦਰ ਸਰਤਾਜ ਦਾ ਸ਼ੋਅ ਹੋਣ ਜਾ ਰਿਹਾ ਹੈ। ਇਸ ਵਿਚਾਲੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਹਨ। ਕਿਸਾਨ ਵੱਲੋਂ ਅੰਬਾਲਾ ਵਿੱਚ ਹੋਏ ਸਤਿੰਦਰ ਸਰਤਾਜ ਦੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ।
ਕਿਸਾਨ ਮਜ਼ਦੂਰ ਏਕਤਾ ਨੇ ਆਪਣੇ ਐਕਸ ਖਾਤੇ ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰਦੇ ਹੋਏ ਲਿਖਿਆ ਹੈ ਕਿ ਅੰਬਾਲਾ ਵਿੱਚ ਧਾਰਾ 163,144 ਲਾਗੂ ਕਰ ਦਿੱਤੀ ਗਈ ਹੈ, ਤਾਂ ਜੋ ਕਿ ਕਿਸਾਨ ਨੂੰ ਦਿੱਲੀ ਕੂਚ ਕਰਨ ਤੋਂ ਰੋਕਿਆ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਅੰਬਾਲਾ ਵਿੱਚ ਧਾਰਾ 163,144 ਲਾਗੂ ਕੀਤੀ ਗਈ ਹੈ ਪਰ ਇਹ ਪ੍ਰੋਗਰਾਮ ਕਿਵੇਂ ਆਯੋਜਿਤ ਕੀਤਾ ਜਾ ਸਕਦਾ ਹੈ?
ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਏਕਤਾ ਵੱਲੋਂ ਇਸ ਗੱਲ ਵੀ ਆਖੀ ਗਈ ਹੈ ਕਿ ਅਸੀਂ ਸਾਫ਼-ਸਾਫ਼ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਗਾਇਕ ਸਤਿੰਦਰ ਸਰਤਾਜ ਦੇ ਅੰਬਾਲਾ ਵਿੱਚ ਆਯੋਜਿਤ ਪ੍ਰੋਗਰਾਮ ਦੇ ਖਿਲਾਫ ਨਹੀਂ ਹਾਂ।
ਦੱਸਦਈਏ ਕਿ ਬੀਤੇ ਦਿਨ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜਿਸ 'ਚ 8 ਕਿਸਾਨ ਜ਼ਖਮੀ ਹੋ ਗਏ। ਇਸ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਕਹਿਣ ’ਤੇ ਕਿਸਾਨਾਂ ਦਾ ਜੱਥਾ ਪਿੱਛੇ ਹਟ ਗਿਆ।