Ludhiana News:  ਲੁਧਿਆਣਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਵਿਦੇਸ਼ ਭੇਜ ਕੇ 21 ਲੱਖ ਦੀ ਠੱਗੀ ਲਗਾਉਣ ਵਾਲੇ ਏਜੰਟ ਦੇ ਦਫ਼ਤਰ ਬਾਹਰ ਧਰਨਾ ਲਗਾ ਕੇ ਰੋਸ ਜ਼ਾਹਿਰ ਕੀਤਾ। ਪੀੜਤ ਲੜਕੀ ਨੇ ਦੋਸ਼ ਲਗਾਏ ਕਿ ਜਿਸ ਯੂਨੀਵਰਸਿਟੀ ਦਾ ਆਫਰ ਲੈਟਰ ਦਿੱਤਾ ਉਸ ਨਾਮ ਦੀ ਨਹੀਂ ਸੀ। ਉਥੇ ਕੋਈ ਯੂਨੀਵਰਸਿਟੀ ਉਸ ਨਾਮ ਨਹੀਂ ਹੈ ਅਤੇ ਉਸ ਨਾਲ ਧੋਖਾ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਵਿਦੇਸ਼ਾਂ ਵਿੱਚ ਜਾਣ ਦੀ ਚਾਹ ਅਤੇ ਡਾਲਰਾਂ ਦੀ ਚਕਾਚੌਂਦ ਵਿੱਚ ਪੰਜਾਬੀ ਮੁੰਡੇ ਕੁੜੀ ਏਜੰਟ ਦੇ ਚੱਕਰਾਂ ਵਿਚ ਫਸ ਰਹੇ ਹਨ ਅਤੇ ਏਜੰਟ ਦੇ ਧੱਕੇ ਚੜ੍ਹ ਕੇ ਮਾਪਿਆਂ ਦੇ ਲੱਖਾਂ ਰੁਪਏ ਖਰਾਬ ਕਰ ਦਿੰਦੇ ਹਨ। ਕਈ ਵਾਰ ਤਾਂ ਏਜੰਟ ਇਨ੍ਹਾਂ ਨੂੰ ਧੋਖੇ ਵਿੱਚ ਰੱਖਦੇ ਹਨ। ਮਹਿਲ ਕਲਾਂ ਦੀ ਰਹਿਣ ਵਾਲੀ ਇਕ ਲੜਕੀ ਨਾਲ ਏਜੰਟ ਨੇ 21 ਲੱਖ ਦੀ ਠੱਗੀ ਮਾਰੀ, ਜਿਸ ਨੂੰ ਇਨਸਾਫ਼ ਦਿਵਾਉਣ ਲਈ ਲੁਧਿਆਣਾ ਸਰਾਭਾ ਨਗਰ ਮਾਰਕੀਟ ਦੇ ਨਜ਼ਦੀਕ ਬਣੇ ਏਜੰਟਾਂ ਦੇ ਦਫ਼ਤਰ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।


ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਮਹਿਲ ਕਲਾਂ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਸ ਨੇ ਇਮੀਗ੍ਰੇਸ਼ਨ ਏਜੰਟ ਕੋਲੋਂ ਯੂਕੇ ਜਾਣਾ ਦਾ ਵੀਜ਼ਾ ਲਵਾਉਣ ਸੀ ਪਰ ਏਜੰਟ ਨੇ ਉਸ ਨੂੰ ਗੁਮਰਾਹ ਕਰਕੇ ਕਿਹਾ ਕਿ ਉਹ ਉਸਦਾ ਫਿਨਲੈਂਡ ਦਾ ਵੀਜ਼ਾ ਲਗਵਾ ਦੇਣਗੇ ਜਿਸ ਤੋਂ ਬਾਅਦ ਏਜੰਟ ਨੇ ਉਸ ਲੜਕੀ ਦਾ ਫਿਨਲੈਂਡ ਦਾ ਵੀਜ਼ਾ ਲਗਾ ਦਿੱਤਾ ਅਤੇ ਉਸ ਤੋਂ 21 ਲੱਖ ਰੁਪਏ ਲਏ।


ਇਨ੍ਹਾਂ ਵਿੱਚੋਂ 17 ਲੱਖ ਰੁਪਏ ਨਕਦ ਅਤੇ ਬਾਕੀ ਬੈਂਕ ਵਿੱਚਂ ਪੈਸੇ ਲਏ ਅਤੇ ਉਸ ਨੂੰ ਫਿਨਲੈਂਡ ਇਕ ਯੂਨਿਵਰਸਿਟੀ ਦਾ ਆਫਰ ਲੈਟਰ ਦੇ ਦਿੱਤਾ। ਲੜਕੀ ਨੇ ਦੋਸ਼ ਲਗਾਏ ਜਦ ਉਹ ਉਥੇ ਪਹੁੰਚੀ ਤਾਂ ਉਥੇ ਉਸ ਨੂੰ ਜੋ ਲੈਣ ਆਇਆ ਉਸ ਨੇ 50 ਹਜ਼ਾਰ ਰੁਪਏ ਲਏ ਅਤੇ ਉਸ ਨੂੰ ਅਤੇ ਉਸਦੀ ਸਹੇਲੀ ਨੂੰ ਜੰਗਲ ਵਿੱਚ ਛੱਡ ਦਿੱਤਾ।


ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਰਹਿਣ ਦੀ ਜਗ੍ਹਾ ਮਿਲੀ ਉਸ ਤੋਂ ਬਾਅਦ ਜਦ ਉਹ ਯੂਨੀਵਰਸਿਟੀ ਪਹੁੰਚੇ ਉਥੇ ਉਸ ਨਾਮ ਦੀ ਕੋਈ ਯੂਨੀਵਰਸਿਟੀ ਨਹੀਂ ਸੀ। ਉਥੇ ਸਿਰਫ ਇਕ ਇੰਸਟੀਚਿਊਟ ਸੀ। ਜਿਸ ਯੂਨਿਵਰਸਿਟੀ ਦਾ ਆਫਰ ਲੈਟਰ ਦਿੱਤਾ ਸੀ ਅਤੇ ਉਹ ਗਲਤ ਸੀ। ਉਥੇ ਪੜ੍ਹਾਈ ਵੀ ਇੰਗਲਿਸ਼ ਭਾਸ਼ਾ ਵਿੱਚ ਨਹੀਂ ਸੀ।


ਲੜਕੀ ਨੇ ਕਿਹਾ ਕਿ ਉਹ ਬੜੀ ਮੁਸ਼ਕਿਲ ਨਾਲ ਉਥੋਂ ਵਾਪਸ ਆਈ ਹੈ ਅਤੇ ਉਸ ਨਾਲ ਇਹ ਏਜੰਟ ਵੱਲੋਂ ਧੋਖਾ ਕੀਤਾ ਗਿਆ ਹੈ ਇਸ ਕਾਰਨ ਹੁਣ ਉਹ ਇੱਥੇ ਧਰਨਾ ਲਗਾ ਕੇ ਬੈਠੇ ਹਨ। ਜਦ ਤਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਇੱਥੇ ਏਜੰਟ ਦੀ ਕੰਮ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਪੈਸੇ ਇਕ ਦਿਨ ਬਾਅਦ ਦੇ ਦਿੱਤੇ ਜਾਣਗੇ ਪਰ ਹਾਲੇ ਤੱਕ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ ਨਾ ਹੀ ਪੁਲਿਸ ਵੱਲੋਂ ਇਨ੍ਹਾਂ ਉਤੇ ਕੋਈ ਕਾਰਵਾਈ ਕੀਤੀ ਗਈ ਹੈ।