Fatehgarh Sahib: ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਇੱਕ ਵਿਅਕਤੀ ਨੂੰ ਕਰ ਰਹੇ ਸੀ ਬਲੈਕਮੇਲ, ਪਤੀ-ਪਤਨੀ ਗ੍ਰਿਫ਼ਤਾਰ
Fatehgarh Sahib Blackmail Case: ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਇੱਕ ਵਿਅਕਤੀ ਨੂੰ ਬਲੈਕਮੇਲ ਕਰ ਰਹੇ ਪਤੀ-ਪਤਨੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Fatehgarh Sahib Blackmail Case: ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਥਾਣਾ ਦੇ ਵਿੱਚ ਪਤੀ- ਪਤਨੀ ਨੂੰ ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਨ ਦੇ ਕਥਿਤ ਮਾਮਲੇ 'ਚ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲੈਕਮੇਲ ਕਰਕੇ ਉਕਤ ਵਿਅਕਤੀ ਤੋਂ 2 ਲੱਖ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਐਸਐਚਓ ਬੱਸੀ ਪਠਾਣਾਂ ਦੇ ਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਚਓ ਥਾਣਾ ਬਸੀ ਪਠਾਣਾਂ ਸਬ-ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਚੰਦ ਵਾਸੀ ਮੋਰਿੰਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ''ਚ ਦੱਸਿਆ ਸੀ ਕਿ ਇੱਕ ਲੜਕੀ ਉਸਦੀ ਪਿੰਡ ਨੌਗਾਵਾਂ ਵਿਖੇ ਸਥਿਤ ਦੁਕਾਨ ਤੇ ਗ੍ਰਾਹਕ ਬਣ ਕੇ ਆਈ ਸੀ।
ਉਸ ਲੜਕੀ ਨੇ ਦੁਕਾਨ ਤੋਂ ਕਰੀਬ 25 ਹਜ਼ਾਰ ਰੁਪਏ ਦੇ ਕੱਪੜੇ ਖਰੀਦੇ ਜੋ ਕਿ 5 ਹਜ਼ਾਰ ਰੁਪਏ ਦੇ ਕੇ ਕਹਿਣ ਲੱਗੀ ਕਿ ਮੈਂ ਬੀਮਾਰ ਹਾਂ ਤੁਸੀਂ ਆਪਣੇ ਬਾਕੀ ਪੈਸੇ ਸਾਡੇ ਘਰ ਤੋਂ ਫੜ੍ਹ ਕੇ ਲੈ ਜਾਇਓ ਜਿਸ ਦੇ ਬੁਲਾਉਣ ''ਤੇ ਉਹ ਜਦੋਂ ਉਕਤ ਲੜਕੀ ਦੇ ਘਰ ਗਿਆ ਤਾਂ ਉੱਥੇ ਉਸ ਲੜਕੀ ਸਣੇ ਮੌਜ਼ੂਦ ਚਾਰ ਵਿਅਕਤੀਆਂ ਨੇ ਜਬਰਦਸਤੀ ਉਸਦੇ ਕੱਪੜੇ ਉਤਾਰ ਕੇ ਉਸਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ। ਜਿਸ ਉਪਰੰਤ ਉਹ ਉਸਨੂੰ ਬਲੈਕਮੇਲ ਕਰਨ ਲੱਗ ਪਏ ਕਿ ਜੇਕਰ ਤੂੰ ਸਾਨੂੰ ਦੋ ਲੱਖ ਰੁਪਏ ਨਾ ਦਿੱਤੇ ਤਾਂ ਤੇਰੀਆਂ ਤਸਵੀਰਾਂ ਨੈੱਟ ''ਤੇ ਪਾ ਦੇਵਾਂਗੇ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਐਸ.ਐਚ.ਓ. ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਦੇ ਬਿਆਨਾਂ ''ਤੇ ਥਾਣਾ ਬਸੀ ਪਠਾਣਾਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕਰਦੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਦੋਸ਼ ਹੇਠ ਸੰਦੀਪ ਕੌਰ ਵਾਸੀ ਪਿੰਡ ਮਹੇਸ਼ਪੁਰਾ ਅਤੇ ਸੁਰਜੀਤ ਸਿੰਘ ਵਾਸੀ ਮੋਰਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਇਸ ਗੈਰਕਾਨੂੰਨੀ ਕੰਮ ''ਚ ਇਹਨਾਂ ਦਾ ਸਾਥ ਦੇਣ ਵਾਲੇ ਗੁਰਿੰਦਰ ਸਿੰਘ ਉਰਫ ਗੁਰੀ ਵਾਸੀ ਪਿੰਡ ਬਡਵਾਲਾ ਅਤੇ ਰੋਜ਼ੀ ਵਾਸੀ ਮੋਰਿੰਡਾ ਦੀ ਭਾਲ ਕੀਤੀ ਜਾ ਰਹੀ ਹੈ। ਜਿਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੰਜ ਸੂਟ, ਇੱਕ ਮੋਬਾਈਲ ਫੋਨ ਅਤੇ ਲੋਹੇ ਦਾ ਇੱਕ ਦਾਤ ਬਰਾਮਦ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।