Fatehgarh Sahib Weather/ਜਗਮੀਤ ਸਿੰਘ​ : ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਪੱਛਮੀ ਵਿਗਾੜ ਦੇ ਚੱਲਦਿਆਂ ਬੁੱਧਵਾਰ ਸ਼ਾਮ ਨੂੰ ਪੰਜਾਬ ਕਈ ਇਲਾਕੇ ’ਚ ਹਨੇਰੀ ਚੱਲੀ ਅਤੇ ਉਸ ਤੋਂ ਬਾਅਦ ਹਲਕਾ ਮੀਂਹ ਪਿਆ। ਫਤਿਹਗੜ੍ਹ ਸਾਹਿਬ ਵਿਖੇ ਚੱਲੀ ਤੇਜ ਹਨੇਰੀ ਦੇ ਕਾਰਨ ਇੱਕ ਦਰੱਖਤ ਦੇ ਨਾਲ ਬਿਜਲੀ ਦਾ ਖੰਭ ਟੁੱਟ ਗਿਆ ਜਿਸ ਦੇ ਥੱਲੇ ਆਕੇ ਇਕ ਵਿਅਕਤੀ ਦੀ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਇਸ ਦੀ ਪਹਿਚਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਦੇ ਤੌਰ ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸਤਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਨੇਰੀ ਦੇ ਕਾਰਨ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰਖਤ ਬਿਜਲੀ ਦੇ ਖੰਬੇ 'ਤੇ ਡਿੱਗ ਗਿਆ। 


ਇਹ ਵੀ ਪੜ੍ਹੋ:  Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਗਰਮੀ ਤੋਂ ਮਿਲੀ ਰਾਹਤ! ਮੀਂਹ ਕਰਕੇ ਮੌਸਮ ਹੋਇਆ ਸੁਹਾਵਨਾ, ਬੱਦਲ ਛਾਏ 
 


ਇਹ ਖੰਭਾ ਉਸਦੇ ਭਰਾ ਤੇ ਡਿੱਗ ਗਿਆ ਜਿਸ ਕਾਰਨ ਉਹ ਬਿਜਲੀ ਦੇ ਖੰਭੇ ਹੇਠ ਉਸਦਾ ਭਰਾ ਦੱਬ ਗਿਆ। ਉਸਦੇ ਭਰਾ ਨੂੰ ਬਿਜਲੀ ਦੇ ਖੰਭੇ ਹੇਠਾਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਜਿੱਥੇ ਉਸਦੀ ਰਸਤੇ ਵਿੱਚ ਮੌਤ ਹੋ ਗਈ ਮਿਰਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਐਬੂਲੈਂਸ ਜਲਦੀ ਨਾਲ ਆ ਜਾਂਦੀ ਤਾਂ ਉਹਨਾਂ ਦਾ ਭਰਾ ਬਚ ਸਕਦਾ ਸੀ।


ਇਹ ਵੀ ਪੜ੍ਹੋ: Punjab Police Raid: ਪੰਜਾਬ ਪੁਲਿਸ ਵੱਲੋਂ ਹਰੇਕ ਜ਼ਿਲ੍ਹੇ 'ਚ ਨਸ਼ਿਆਂ ਦੇ 10 ਹੌਟਸਪੌਟਸ ’ਤੇ ਛਾਪੇਮਾਰੀ, 43 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ