ਪਿਓ ਨੇ ਮਤਰੇਏ ਪੁੱਤ ਦਾ ਕੀਤਾ ਕਤਲ, ਲਾਸ਼ ਨੂੰ ਡਰੰਮ ’ਚ ਪਾ ਉੱਤੋਂ ਕੀਤਾ ਸੀਮਿੰਟ ਨਾਲ ਪਲਸਤਰ
ਸਚਮੁੱਚ ਪਿਯੂਸ਼ ਨੂੰ ਮਾਰ ਕੇ ਡਰੰਮ ’ਚ ਪਾਇਆ ਹੋਇਆ ਸੀ ਤੇ ਬਾਅਦ ’ਚ ਮਿੱਟੀ ਨਾਲ ਭਰ ਉਪਰੋਂ ਸੀਮਿੰਟ ਨਾਲ ਪਲਸਤਰ ਕਰ ਦਿੱਤਾ ਸੀ, ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ।
ਭਰਤ ਸ਼ਰਮਾਂ / ਲੁਧਿਆਣਾ: ਮਕਾਨ ਦੀ ਛੱਤ ਤੋਂ ਨਬਾਲਗ ਮੁੰਡੇ ਦੀ ਲਾਸ਼ ਬਰਾਮਦ ਹੋਈ। ਮੁੰਡੇ ਦੀ ਹੱਤਿਆ ਕਰਕੇ ਉਸਦੀ ਲਾਸ਼ ਨੂੰ ਡਰੰਮ ’ਚ ਪਾਉਣ ਤੋਂ ਬਾਅਦ ਉਪਰੋਂ ਮਿੱਟੀ ਨਾਲ ਭਰਕੇ ਪਲਸਤਰ ਕੀਤਾ ਹੋਇਆ ਸੀ।
ਦਰਅਸਲ ਪਿਯੂਸ਼ ਦੀ ਮਾਂ ਸਵਿਤਾ ਨੂੰ ਉਸਦੇ ਦਿਓਰ ਦਾ ਫ਼ੋਨ ਆਇਆ। ਉਸਨੇ ਦੱਸਿਆ ਕਿ ਤੇਰੇ ਪੁੱਤ ਦੀ ਲਾਸ਼ ਛੱਤ ’ਤੇ ਪਏ ਡਰੰਮ ’ਚ ਪਈ ਹੈ, ਜਾਕੇ ਕੱਢ ਲਓ। ਇਸ ਤੋਂ ਬਾਅਦ ਜਦੋਂ ਸਵਿਤਾ ਨੇ ਡਰੰਮ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਸਚਮੁੱਚ ਪਿਯੂਸ਼ ਨੂੰ ਮਾਰ ਕੇ ਡਰੰਮ ’ਚ ਪਾਇਆ ਹੋਇਆ ਸੀ ਤੇ ਬਾਅਦ ’ਚ ਮਿੱਟੀ ਨਾਲ ਭਰ ਉਪਰੋਂ ਸੀਮਿੰਟ ਨਾਲ ਪਲਸਤਰ ਕਰ ਦਿੱਤਾ ਸੀ, ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ। ਜਦੋਂ ਮਾਂ ਨੇ ਪੁੱਤ ਦੀ ਲਾਸ਼ ਨੂੰ ਬਾਹਰ ਕੱਢਿਆ ਤਾਂ ਉਸਦੇ ਸ਼ੋਰ ਪਾਉਣ ’ਤੇ ਗੁਆਂਢੀ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਮ੍ਰਿਤਕ ਪਿਯੂਸ਼ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਵਿਤਾ ਆਪਣੇ ਦਿਓਰ ਨਾਲ ਰਹਿਣ ਲੱਗੀ।
ਆਰੋਪੀ ਚਾਚੇ ਨੇ ਸਵਿਤਾ ਨੂੰ ਬਹਾਨਾ ਲਗਾਇਆ ਸੀ ਕਿ ਪਿਯੂਸ਼ ਦਿੱਲੀ ’ਚ ਕ੍ਰਿਕਟ ਮੈਚ ਖੇਡਣ ਗਿਆ ਹੈ। ਇਸ ਕਾਰਨ ਸਵਿਤਾ ਨੇ ਆਪਣੇ ਪੁੱਤ ਪਿਯੂਸ਼ ਦੀ ਭਾਲ ਨਹੀਂ ਕੀਤੀ। ਜਦੋਂ ਉਸਦੇ ਪੁੱਤ ਦਾ ਕਈ ਦਿਨ ਕੋਈ ਫ਼ੋਨ ਨਾ ਆਇਆ ਤਾਂ ਸਵਿਤਾ ਪ੍ਰੇਸ਼ਾਨ ਹੋ ਗਈ, ਇਸ ਦੌਰਾਨ ਉਸਦਾ ਦਿਓਰ ਵੀ ਲਾਪਤਾ ਹੋ ਗਿਆ।
ਫੇਰ ਇੱਕ ਦਿਨ ਅਚਾਨਕ ਉਸਦੇ ਦਿਓਰ ਦਾ ਫ਼ੋਨ ਆਇਆ ਤਾਂ ਉਸਨੇ ਦੱਸਿਆ ਕਿ ਪਿਯੂਸ਼ ਦੀ ਲਾਸ਼ ਉੱਪਰ ਛੱਤ ’ਤੇ ਡਰੰਮ ’ਚ ਪਈ ਹੈ।
ਜਾਣਕਾਰੀ ਮਿਲਣ ਤੋਂ ਬਾਅਦ ACP ਮਨਿੰਦਰ ਸਿੰਘ ਬੇਦੀ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਹੈ ਤੇ ਆਰੋਪੀ ਦੀ ਤਲਾਸ਼ ਜਾਰੀ ਹੈ।
ਵੇਖੋ, ਪੂਰੀ ਖ਼ਬਰ