Fauja Singh Sarari: ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ `ਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ
Fauja Singh Sarari: ਸੂਤਰਾਂ ਮੁਤਾਬਕ ਸਰਾਰੀ ਵੱਲੋਂ ਇਹ ਟਿਕਟਾਂ ਬੁੱਕ ਕਰਨ ਲਈ ਜੋ ਪੈਸੇ ਵਰਤੇ ਗਏ ਸਨ। ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਪੈਸੇ ਵਾਪਸ ਕਰ ਦਿੱਤੇ ਹਨ।
Fauja Singh Sarari: 'ਆਪ' ਦੇ ਸਾਬਕਾ ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ 'ਤੇ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਅਨਾਥਾਂ ਦੀ ਭਲਾਈ ਲਈ ਦਿੱਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲੱਗਾ ਹੈ। ਸਾਬਕਾ ਮੰਤਰੀ ਨੇ ਕਥਿਤ ਤੌਰ 'ਤੇ ਸੈਨਿਕ ਭਲਾਈ ਵਿਭਾਗ ਤੋਂ 9 ਦਸੰਬਰ, 2022 ਨੂੰ ਨਿੱਜੀ ਵਰਤੋਂ ਲਈ 39,800 ਰੁਪਏ ਦੀਆਂ ਦੋ ਹਵਾਈ ਟਿਕਟਾਂ ਖਰੀਦੀਆਂ ਸਨ। ਫੌਜਾ ਸਿੰਘ ਸਰਾਰੀ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਪਿਛਲੇ ਸਾਲ ਜਨਵਰੀ ਵਿੱਚ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਿਭਾਗ ਨੇ ਫੌਜਾ ਸਿੰਘ ਸਰਾਰੀ ਨੂੰ 6 ਜੂਨ, 2023 ਨੂੰ ਰਕਮ ਦਾ ਭੁਗਤਾਨ ਕਰਨ ਲਈ ਆਖਿਆ ਸੀ।
ਸੂਤਰਾਂ ਮੁਤਾਬਕ ਸਰਾਰੀ ਵੱਲੋਂ ਇਹ ਟਿਕਟਾਂ ਬੁੱਕ ਕਰਨ ਲਈ ਜੋ ਪੈਸੇ ਵਰਤੇ ਗਏ ਸਨ। ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਪੈਸੇ ਵਾਪਸ ਕਰ ਦਿੱਤੇ ਹਨ।