Fazilka Dog Bite: ਫਾਜ਼ਿਲਕਾ `ਚ ਆਵਾਰਾ ਕੁੱਤੇ ਦਾ ਵਿਅਕਤੀ `ਤੇ ਹਮਲਾ, ਨੋਚਿਆ ਮੂੰਹ, 12 ਲੋਕਾਂ ਨੂੰ ਬਣਾਇਆ ਨਿਸ਼ਾਨਾ
Fazilka Stray Dog Attacks: ਫਾਜ਼ਿਲਕਾ `ਚ ਆਵਾਰਾ ਕੁੱਤੇ ਵੱਲੋਂ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਦਰਅਸਲ ਆਵਾਰਾ ਕੁੱਤੇ ਨੇ ਮਨੁੱਖ ਦਾ ਮੂੰਹ ਨੋਚ ਲਿਆ। ਹੁਣ ਤੱਕ 12 ਲੋਕਾਂ ਨੂੰ ਬਣਾਇਆ ਨਿਸ਼ਾਨਾ, ਤਿੰਨ ਹਸਪਤਾਲ ਦਾਖਲ ਹਨ।
Fazilka Stray Dog Attacks/ਸੁਨੀਲ ਨਾਗਪਾਲ: ਪੰਜਾਬ ਵਿੱਚ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਉੱਤੇ ਹਮਲੇ ਕਰਨ ਦੀ ਖ਼ਬਰ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਵਾਰਾ ਕੁੱਤੇ ਵੱਲੋਂ ਕਈ ਲੋਕਾਂ ਉੱਤੇ ਹਮਲਾ ਕੀਤਾ ਗਿਆ ਹੈ ਜੋ ਕਿ ਜਾਨਲੇਵਾ ਸਾਬਤ ਹੋ ਰਿਹਾ ਹੈ ਜਿਸ ਕਾਰਨ ਅੱਜ ਵੀ ਕੁੱਤੇ ਨੇ 10 ਤੋਂ 12 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਦੂਜੇ ਪਾਸੇ ਅੱਜ ਵੀ ਇੱਕ ਕੁੱਤੇ ਨੇ ਇੱਕ ਰਿਕਸ਼ਾ ਚਾਲਕ 'ਤੇ ਹਮਲਾ ਕਰ ਦਿੱਤਾ।
ਪਹਿਲਾਂ ਇਸ ਵਿਅਕਤੀ ਦੀ ਲੱਤ ਕੱਟੀ ਅਤੇ ਫਿਰ ਉਸਦਾ ਮੂੰਹ ਨੋਚ ਲਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਪਹਿਲਾਂ ਵੀ ਦੋ ਵਿਅਕਤੀ ਇੱਕ ਹੀ ਕੁੱਤੇ ਦਾ ਸ਼ਿਕਾਰ ਹੋ ਗਏ ਸਨ ਦਰਅਸਲ ਮਾਮਲਾ ਫਾਜ਼ਿਲਕਾ ਦੇ ਅਬੋਹਰ ਰੋਡ ਦਾ ਜਿੱਥੇ ਆਵਾਰਾ ਕੁੱਤਾ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ: Gurdaspur Bus Break: ਪੰਜਾਬ 'ਚ ਚੱਲਦੀ ਬੱਸ ਦੇ ਬ੍ਰੇਕ ਫੇਲ, 4 ਦੀ ਮੌਤ, 15 ਤੋਂ ਵੱਧ ਜ਼ਖਮੀ, ਮੁੱਖ ਮੰਤਰੀ ਮਾਨ ਨੇ ਜਤਾਇਆ ਦੁੱਖ
ਭੈਰੋ ਬਸਤੀ ਦੇ ਰਹਿਣ ਵਾਲੇ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਰਿਕਸ਼ਾ ਚਾਲਕ ਅਬੋਹਰ ਰੋਡ 'ਤੇ ਜਾ ਰਿਹਾ ਸੀ ਕਿ ਰਸਤੇ 'ਚ ਆਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ, ਜਦੋਂ ਉਹ ਹੇਠਾਂ ਡਿੱਗਿਆ ਤਾਂ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਵਿਅਕਤੀ ਦਾ ਚਿਹਰੇ ਨੂੰ ਨੋਚ ਲਿਆ। ਇਸ ਦੌਰਾਨ ਉਸਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਟਾਇਰ ਕੱਢ ਰਿਹਾ ਸੀ ਜਦੋਂ ਉਕਤ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ 'ਤੇ ਕੱਟਿਆ ਹੈ।
ਦੀਪਕ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਕੰਮ 'ਚ ਰੁੱਝਿਆ ਹੋਇਆ ਸੀ ਕਿ ਅਚਾਨਕ ਇਕ ਆਵਾਰਾ ਕੁੱਤਾ ਉਸ 'ਤੇ ਆ ਗਿਆ ਅਤੇ ਉਸ ਨੇ ਆਪਣਾ ਬਚਾਅ ਤਾਂ ਬਹੁਤ ਕੀਤਾ ਪਰ ਉਸ ਨੇ ਦੱਸਿਆ ਕਿ ਉਕਤ ਆਵਾਰਾ ਕੁੱਤਾ ਸਿਰਫ਼ ਇਕ ਨੂੰ ਨਹੀਂ ਸਗੋਂ 10 ਤੋਂ 12 ਲੋਕ ਨਿਸ਼ਾਨਾ ਬਣਾ ਚੁੱਕਿਆ ਹੈ ਜਿਸ ਕਾਰਨ ਇਸ ਇਲਾਕੇ ਦੇ ਲੋਕ ਇਲਾਜ ਲਈ ਹਸਪਤਾਲ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: Jammu Kashmir Election 2024: ਜੰਮੂ-ਕਸ਼ਮੀਰ ਦੀਆਂ 40 ਸੀਟਾਂ 'ਤੇ ਵੋਟਿੰਗ ਜਾਰੀ: ਆਖਰੀ ਪੜਾਅ 'ਚ 415 ਉਮੀਦਵਾਰ