J&K assembly election 2024 Updates Voting: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ 'ਚ 40 ਵਿਧਾਨ ਸਭਾ ਸੀਟਾਂ ਲਈ 415 ਉਮੀਦਵਾਰ ਮੈਦਾਨ 'ਚ ਹਨ। 39.18 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਸਭ ਤੋਂ ਵੱਧ 25 ਉਮੀਦਵਾਰ ਬਾਰਾਮੂਲਾ ਵਿਧਾਨ ਸਭਾ ਹਲਕੇ ਤੋਂ ਹਨ ਜਦਕਿ ਘੱਟੋ-ਘੱਟ ਤਿੰਨ ਉਮੀਦਵਾਰ ਅਖਨੂਰ ਵਿਧਾਨ ਸਭਾ ਹਲਕੇ ਤੋਂ ਹਨ।
Trending Photos
Jammu Kashmir Election 2024: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਤੀਜੇ ਪੜਾਅ ਲਈ ਵੋਟਿੰਗ ਮੰਗਲਵਾਰ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਸ਼ਾਮ 6 ਵਜੇ ਤੱਕ 7 ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਵਿੱਚ 39.18 ਲੱਖ ਵੋਟਰ ਸ਼ਾਮਲ ਹੋਣਗੇ।
ਤੀਜੇ ਪੜਾਅ ਦੀਆਂ 40 ਸੀਟਾਂ ਵਿੱਚੋਂ 24 ਜੰਮੂ ਡਿਵੀਜ਼ਨ ਦੀਆਂ ਅਤੇ 16 ਕਸ਼ਮੀਰ ਘਾਟੀ ਦੀਆਂ ਹਨ। ਚੋਣ ਕਮਿਸ਼ਨ ਮੁਤਾਬਕ ਆਖਰੀ ਪੜਾਅ 'ਚ 415 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ ਵਿੱਚੋਂ 387 ਪੁਰਸ਼ ਅਤੇ 28 ਮਹਿਲਾ ਉਮੀਦਵਾਰ ਹਨ। ਤੀਜੇ ਪੜਾਅ ਵਿੱਚ 169 ਉਮੀਦਵਾਰ ਕਰੋੜਪਤੀ ਹਨ ਅਤੇ 67 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਜੰਮੂ ਦੇ ਨਗਰੋਟਾ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਸਿੰਘ ਰਾਣਾ ਕੋਲ ਸਭ ਤੋਂ ਵੱਧ 126 ਕਰੋੜ ਰੁਪਏ ਦੀ ਜਾਇਦਾਦ ਹੈ।
Jammu Kashmir Election 2024
#WATCH | J&K: People queue up outside a polling station in Jammu to vote in the 3rd & final phase of the Assembly elections today.
Eligible voters in 40 constituencies across 7 districts of the UT are exercising their franchise today. pic.twitter.com/V7JUwFUuF7
— ANI (@ANI) October 1, 2024
ਇਸ ਪੜਾਅ ਵਿੱਚ ਸੰਸਦ ਹਮਲੇ ਦੇ ਮਾਸਟਰਮਾਈਂਡ ਅਫਜ਼ਲ ਗੁਰੂ ਦਾ ਵੱਡਾ ਭਰਾ ਏਜਾਜ਼ ਅਹਿਮਦ ਗੁਰੂ ਵੀ ਚੋਣ ਮੈਦਾਨ ਵਿੱਚ ਹੈ। ਏਜਾਜ਼ ਗੁਰੂ ਸੋਪੋਰ ਸੀਟ ਤੋਂ ਆਜ਼ਾਦ ਉਮੀਦਵਾਰ ਹਨ।ਇੰਜੀਨੀਅਰ ਰਸ਼ੀਦ ਦੇ ਭਰਾ ਖੁਰਸ਼ੀਦ ਅਹਿਮਦ ਸ਼ੇਖ ਉੱਤਰੀ ਕਸ਼ਮੀਰ ਦੀ ਲੰਗੇਟ ਸੀਟ ਤੋਂ ਚੋਣ ਲੜ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਮੁਜ਼ੱਫਰ ਹੁਸੈਨ ਬੇਗ ਬਾਰਾਮੂਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ: Bhadaur News: ਭਦੌੜ ਦੇ ਪਿੰਡ ਨੈਣੇਵਾਲ ਵਿਚ 21 ਸਾਲ ਦੀ ਲੜਕੀ ਨੇ ਭਰੇ ਸਰਪੰਚੀ ਦੇ ਕਾਗਜ਼
18 ਸਤੰਬਰ ਨੂੰ ਪਹਿਲੇ ਪੜਾਅ ਦੀਆਂ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਇਸ ਦੌਰਾਨ 61.38 ਫੀਸਦੀ ਵੋਟਿੰਗ ਹੋਈ। 25 ਸਤੰਬਰ ਨੂੰ 6 ਜ਼ਿਲਿਆਂ ਦੀਆਂ 26 ਵਿਧਾਨ ਸਭਾ ਸੀਟਾਂ 'ਤੇ 57.31 ਫੀਸਦੀ ਵੋਟਿੰਗ ਹੋਈ ਸੀ।