Fazilka News (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਘੁਬਾਇਆ ਵਿੱਚ ਪੈਟਰੋਲ ਪੰਪ ਉਤੇ ਜਲਾਲਾਬਾਦ ਵੱਲੋਂ ਗੱਡੀ ਵਿੱਚ ਸਵਾਰ ਹੋ ਕੇ ਆਇਆ ਇੱਕ ਸਖ਼ਸ਼ ਪੰਪ ਤੋਂ ਕਰੀਬ 10 ਹਜ਼ਾਰ ਦਾ ਡੀਜਲ ਪੁਆ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਪੰਪ ਉਤੇ ਲੱਗੇ ਸੀਸੀਟੀਵੀ ਦੇ ਕੈਮਰੇ ਵਿੱਚ ਕੈਦ ਹੋ ਗਈ ਹੈ।


COMMERCIAL BREAK
SCROLL TO CONTINUE READING

ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਕਾਰ ਚਾਲਕ ਖਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੰਪ ਮੈਨੇਜਰ ਮੁਤਾਬਕ ਕਾਰ ਚਾਲਕ ਨੇ ਪਹਿਲਾਂ ਗੱਡੀ ਵਿੱਚ ਰੱਖੇ ਕੈਨ ਵਿੱਚ ਡੀਜਲ ਪੁਆ ਲਿਆ ਅਤੇ ਉਸ ਤੋਂ ਬਾਅਦ ਆਪਣੀ ਗੱਡੀ ਵਿੱਚ ਡੀਜਲ ਪੁਆ ਕੇ ਫ਼ਰਾਰ ਹੋ ਗਿਆ।


ਜਾਣਕਾਰੀ ਦਿੰਦਿਆਂ ਪਿੰਡ ਘੁਬਾਇਆ ਦੇ ਐਚਪੀ ਪੰਪ 'ਤੇ ਬਤੌਰ ਮੈਨੇਜਰ ਤਾਇਨਾਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਪੰਪ 'ਤੇ ਬਤੌਰ ਮੈਨੇਜਰ ਕੰਮ ਕਰਦਾ ਹੈ, ਜਦੋਂ ਇੱਕ ਵਿਅਕਤੀ ਗੱਡੀ ਨੰਬਰ ਪੀਬੀ 04 ਏਏ 6233 'ਚ ਜਲਾਲਾਬਾਦ ਤੋਂ ਪੰਪ 'ਤੇ ਆਇਆ, ਜਿਸ ਨੇ ਗੱਡੀ ਵਿੱਚ ਰੱਖੇ ਕੈਨ ਵਿੱਚ 50 ਲੀਟਰ ਡੀਜਲ ਤੇ 10 ਲੀਟਰ ਗੱਡੀ ਵਿੱਚ ਪੁਆਇਆ ਸੀ। ਇਸ ਤੋਂ ਪਹਿਲਾਂ ਕਾਰ ਵਿੱਚ ਡੀਜ਼ਲ ਪਾਉਣ ਤੋਂ ਬਾਅਦ ਪੰਪ ਕਰਮਚਾਰੀ ਟੈਂਕੀ ਦਾ ਢੱਕਣ ਬੰਦ ਕਰਕੇ ਪੈਸੇ ਲੈਂਦਾ ਕਾਰ ਚਾਲਕ ਨੇ ਗੱਡੀ ਭਜਾ ਲਈ।


ਇਹ ਵੀ ਪੜ੍ਹੋ : Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ 'ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ


ਇਹ ਸਾਰੀ ਘਟਨਾ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀ, ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਚਾਲਕ ਡੀਜ਼ਲ ਭਰਵਾ ਕੇ ਫ਼ਰਾਰ ਹੋ ਗਿਆ ਅਤੇ ਪੰਪ ਕਰਮਚਾਰੀ ਉਸ ਦੇ ਪਿੱਛੇ ਭੱਜਦਾ ਹੈ ਪਰ ਉਹ ਉਦੋਂ ਤੱਕ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਹੁਣ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੂੰ ਕੀਤੀ ਤਾਂ ਥਾਣਾ ਸਦਰ ਜਲਾਲਾਬਾਦ ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Punjab Breaking News Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ