Fazilka Suicide News/ਸੁਨੀਲ ਨਾਗਪਾਲ: ਪੰਜਾਬ ਦੇ ਫਾਜ਼ਿਲਕਾ ਵਿੱਚ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ  ਪਤੀ ਨਾਲ ਲੜਕੇ ਪਤਨੀ ਨੇ ਨਹਿਰ 'ਚ ਛਾਲ ਮਾਰ ਦਿੱਤੀ। ਦਰਅਸਲ ਫਾਜ਼ਿਲਕਾ ਜ਼ਿਲਾ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਦੀ ਜਾਨ ਬਚਾਈ ਹੈ ਜੋ ਕਿ ਆਤਮ ਹੱਤਿਆ ਕਰਨ ਲਈ ਨਹਿਰ ਵੱਲ ਜਾ ਰਹੀ ਸੀ। ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਕੰਟਰੋਲ ਰੂਮ ਦੇ ਫੋਨ ਨੰਬਰ 112 ਤੇ ਸੂਚਨਾ ਮਿਲੀ ਸੀ ਕਿ ਇੱਕ ਔਰਤ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 


COMMERCIAL BREAK
SCROLL TO CONTINUE READING

ਇਸ ਸਬੰਧੀ ਸੜਕ ਸੁਰੱਖਿਆ ਫੋਰਸ ਨੂੰ ਵੀ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ। ਜਿਸ ਤੋਂ ਬਾਅਦ ਥਾਣਾ ਅਰਨੀਵਾਲਾ ਦੀ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਟੈਕਨੀਕਲ ਸੈਲ ਤੋਂ ਉਕਤ ਔਰਤ ਦੀ ਸਹੀ ਲੋਕੇਸ਼ਨ ਤਕਨੀਕੀ ਤਰੀਕੇ ਨਾਲ ਹਾਸਲ ਕਰਕੇ ਤੇਜ਼ੀ ਨਾਲ ਉਸ ਸਥਾਨ ਤੇ ਪਹੁੰਚ ਕੇ ਉਕਤ ਮਹਿਲਾ ਦੀ ਜਾਨ ਬਚਾਈ ਅਤੇ ਉਸ ਨੂੰ ਥਾਣਾ ਅਰਨੀਵਾਲਾ ਦੇ ਹਵਾਲੇ ਕੀਤਾ ਗਿਆ।


ਇਹ ਵੀ ਪੜ੍ਹੋ: Wheat Grains Procurement: ਅੱਜ ਤੋਂ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ

ਇਸ ਟੀਮ ਵਿੱਚ ਸੜਕ ਸੁਰੱਖਿਆ ਫੋਰਸ ਤੋਂ ਏਐਸਆਈ ਦੇਵੀ ਦਿਆਲ, ਕਾਂਸਟੇਬਲ ਬੋਬੀ ਕੁਮਾਰ ਅਤੇ ਜਤਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਚਰਨਜੀਤ ਅਤੇ ਪ੍ਰੀਆ ਰਾਨੀ ਸ਼ਾਮਿਲ ਸਨ ਜਦਕਿ ਅਰਨੀਵਾਲਾ ਪੁਲਿਸ ਸਟੇਸ਼ਨ ਤੋਂ ਏਐਸਆਈ ਸੁਭਾਸ਼ ਚੰਦਰ ਸੀਨੀਅਰ ਸਿਪਾਹੀ ਵੀਰਪਾਲ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਗੁਰਜੰਟ ਸਿੰਘ ਅਤੇ ਨਛੱਤਰ ਸਿੰਘ ਸ਼ਾਮਿਲ ਸਨ। ਉਕਤ ਮਹਿਲਾ ਔਰਤ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ।