Fazilka News: ਫਾਜ਼ਿਲਕਾ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ 'ਚ ਫੜਿਆ ਗਿਆ ਹੈ, ਜਿਸ ਨੂੰ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ ਇੱਥੇ ਕੰਮ ਲਈ ਆਇਆ ਸੀ ਅਤੇ ਬੀਐਸਐਫ ਵੱਲੋਂ ਉਸ ਨੂੰ ਸ਼ੱਕੀ ਹਾਲਾਤਾਂ ਵਿੱਚ ਫੜਿਆ ਗਿਆ ਸੀ, ਫਿਲਹਾਲ ਉਸ ਨੂੰ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦਿਆਂ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇ.ਐਨ.ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਰਾਤ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਾਓਪੀ ਖਾਨਪੁਰ ਦੀ ਅੰਤਰਰਾਸ਼ਟਰੀ ਕੰਡਿਆਲੀ ਤਾਰ ਨੇੜਿਓਂ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ ਵਿੱਚ ਫੜਿਆ ਗਿਆ, ਹਾਲਾਂਕਿ ਫੜੇ ਗਏ ਵਿਅਕਤੀ ਦਾ ਆਪਣਾ ਨਾਮ ਨਹੀਂ ਪਤਾ ਲੱਗ ਸਕਿਆ ਹੈ।


ਇਹ ਵੀ ਪੜ੍ਹੋ:   ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਚੈੱਕ ਗਣਰਾਜ ਦੇ ਵਫ਼ਦ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

ਸਾਜਿਦ ਅਲੀ ਪੁੱਤਰ ਆਲਮਦੀਨ ਵਾਸੀ ਖੁਰਗਾਨ, ਜ਼ਿਲ੍ਹਾ ਸ਼ਾਮਲੀ, ਯੂ.ਪੀ. ਦੱਸ ਰਿਹਾ ਹੈ ਕਿ ਉਹ ਇੱਥੇ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੇ ਇੱਕ ਗਰੁੱਪ ਵਿੱਚ ਆਇਆ ਸੀ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇੱਥੇ ਕੀ ਕਰ ਰਿਹਾ ਸੀ ਜਦੋਂਕਿ ਬੀ.ਐਸ.ਐਫ ਅਧਿਕਾਰੀ ਅਨੁਸਾਰ ਫੜੇ ਗਏ ਵਿਅਕਤੀ ਨੂੰ ਥਾਣਾ ਖੂਈਖੇੜਾ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।


ਇਹ ਵੀ ਪੜ੍ਹੋ: Punjabi Litchi: ਇੰਗਲੈਂਡ ਨੂੰ ਪਸੰਦ ਆਈ ਪੰਜਾਬੀ ਦੀ ਲੀਚੀ, ਹੁਣ ਕੈਰੋਲਿਨ ਰੋਵੇਟ ਨੇ ਕੀਤੀ ਜੌੜਾਮਾਜਰਾ ਨਾਲ ਮੁਲਾਕਾਤ