Fazilka News(SUNIL NAGPAL): ਫਾਜ਼ਿਲਕਾ ‘ਚ ਪਾਕਿਸਤਾਨੀ ਸਰਹੱਦ ਦੀ ਸਾਦਕੀ ਚੌਕੀ ‘ਤੇ ਇਕ ਪਾਕਿਸਤਾਨੀ ਨਾਗਰਿਕ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਬੀ.ਐੱਸ.ਐੱਫ ਨੇ ਗੋਲੀਬਾਰੀ ਕਰਕੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਵਾਪਸ ਪਾਕਿਸਤਾਨ ਨੂੰ ਦੇਣ ਲਈ ਮੀਟਿੰਗ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਨੇ ਲਾਸ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ l


COMMERCIAL BREAK
SCROLL TO CONTINUE READING

ਜਿਸ ਤੋਂ ਬਾਅਦ ਫਾਜ਼ਿਲਕਾ ਸਦਰ ਪੁਲਿਸ ਬੁੱਧਵਾਰ ਨੂੰ ਉਸ ਨੂੰ ਦਫਨਾਉਣ ਲਈ ਜਲਾਲਾਬਾਦ ਲੈ ਗਈ। ਜਿਸ ਤੋਂ ਬਾਅਦ ਪਾਕ ਨਾਗਰਿਕ ਦੀ ਲਾਸ਼ ਨੂੰ ਜਲਾਲਾਬਾਦ ਦੇ ਇੱਕ ਪਿੰਡ ਦੇ ਵਿੱਚ ਦਫਨਾਇਆ ਜਾ ਰਿਹਾ ਸੀ। ਪਰ ਪਿੰਡ ਦੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਦੀ ਲਾਸ਼ ਨੂੰ ਵਾਪਸ ਲਿਆਂਦਾ ਗਿਆ।


ਮੌਕੇ 'ਤੇ ਪਹੁੰਚੇ ਪਿੰਡ ਵਾਲਿਆਂ ਨੇ ਉਕਤ ਪਾਕ ਨਾਗਰਿਕ ਨੂੰ ਦਫਨਾਉਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਇਹ ਵਿਅਕਤੀ ਪਾਕਿਸਤਾਨ ਨਾਗਰਿਕ ਹੈ। ਇਸ ਕਰਕੇ ਅਸੀਂ ਇਸ ਨੂੰ ਇੱਥੇ ਦਫਨਾਉਣ ਨਹੀਂ ਦੇ ਸਕਦੇ। ਜਿਸ ਤੋਂ ਬਾਅਦ ਮੌਕੇ 'ਤੇ ਪਿੰਡ ਵਾਲਿਆ ਅਤੇ ਪੁਲਿਸ ਵਿਚਾਲੇ ਵਿਵਾਦ ਹੋ ਸ਼ੁਰੂ ਹੋ ਗਿਆ। ਕੁੱਝ ਦੇਰ ਬਾਅਦ ਪੁਲਿਸ ਪਾਕ ਨਾਗਰਿਕ ਦੀ ਲਾਸ਼ ਨੂੰ ਲੈ ਕੇ ਵਾਪਸ ਪਰਤ ਆਈ। ਜਾਣਕਾਰੀ ਮੁਤਾਬਿਕ ਹੁਣ ਉਕਤ ਪਾਕ ਨਾਗਰਿਕ ਦੀ ਲਾਸ਼ ਨੂੰ ਅਬੋਹਰ ਵਿਖੇ ਦਫਨਾਇਆ ਜਾਵੇਗਾ।


ਜਾਣਕਾਰੀ ਦਿੰਦਿਆਂ ਫਾਜ਼ਿਲਕਾ ਸਦਰ ਥਾਣੇ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਦੇ ਮਾਰੇ ਜਾਣ ਸਬੰਧੀ ਬੀਐੱਸਐੱਫ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਦਫਨਾਉਣ ਲਈ ਜਲਾਲਾਬਾਦ ਲੈ ਕੇ ਗਏ ਸਨ। ਜਿੱਥੇ ਪਿੰਡ ਵਾਲਿਆ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਪਿੰਡ ਤੋਂ ਬਾਹਰ ਦੇ ਵਿਅਕਤੀ ਦੀ ਲਾਸ਼ ਉਹ ਪਿੰਡ ਵਿਚ ਦਫਨਾਉਣ ਨਹੀਂ ਦੇਣਗੇ। ਜਿਸ ਤੋਂ ਬਾਅਦ ਵਕਫ ਬੋਰਡ ਨਾਲ ਗੱਲਬਾਤ ਕੀਤੀ ਗਈ। ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਬੋਹਰ ਵਿੱਚ ਵਕਫ ਬੋਰਡ ਦੀ ਜਮੀਨ ਹੈ ਉਸ ਥਾਂ ਤੇ ਹੁਣ ਇਸ ਪਾਕਿਸਤਾਨੀ ਨਾਗਰਿਕ ਨੂੰ ਦਫ਼ਨਾਇਆ ਜਾਵੇਗਾ।