Ferozepur News: ਫ਼ਿਰੋਜ਼ਪੁਰ 'ਚ ਬੁੱਧਵਾਰ ਰਾਤ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਕਰਿਆਨੇ ਦੀ ਦੁਕਾਨ ਚ ਬੰਦੂਕ ਦਿਖਾ ਕੇ ਲੁੱਟ ਨੂੰ ਅੰਜ਼ਾਮ ਦੇ ਦਿੱਤਾ। ਬਦਮਾਸ਼ਾਂ ਨੇ ਦੁਕਾਨਦਾਰ ਤੋਂ ਦੋਸੀ ਘਿਓ, ਤੇਲ, ਬਦਾਮ ਅਤੇ ਕਾਜੂ ਆਦਿ ਲੈ ਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਤੋਂ ਬਾਅਦ ਸ਼ਹਿਰ ਦੇ ਸਾਰੇ ਦੁਕਾਨਦਾਰ ਵੱਲੋਂ ਆਜ਼ਾਦਪੁਰ ਚੌਕ ਵਿਖੇ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਅੱਜ ਫ਼ਿਰੋਜ਼ਪੁਰ ਛਾਉਣੀ ਨੂੰ ਪੂਰਨ ਤੌਰ 'ਤੇ ਬੰਦ ਕਰਕੇ ਨੈਸ਼ਨਲ ਹਾਈਵੇ 'ਤੇ ਚੁੰਗੀ ਨੰਬਰ 7 'ਤੇ ਧਰਨਾ ਦਿੱਤਾ ਗਿਆ |


COMMERCIAL BREAK
SCROLL TO CONTINUE READING

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਿਸ ਅੱਖਾਂ ਬੰਦ ਕਰੀ ਬੈਠੀ ਹੈ ਅਤੇ ਅਸੀਂ ਆਪਣੀਆਂ ਦੁਕਾਨਾਂ ਵਿੱਚ ਵੀ ਸੁਰੱਖਿਅਤ ਨਹੀਂ ਹਾਂ। ਉਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਬਣਦੀ ਸਜ਼ਾ ਦੇਵੇ। ਅੱਜ ਅਸੀਂ ਇਲਾਕੇ ਦੀ ਪੁਲਿਸ ਨੂੰ ਜਗਾਉਣ ਦੇ ਲਈ ਇਹ ਧਰਨਾ ਦੇ ਰਹੇ ਹਾਂ। ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੋਸ਼ੀ ਫੜ੍ਹੇ ਨਹੀਂ ਜਾਂਦੇਂ।


ਸ਼ਹਿਰ ਵਿੱਚ ਦੁਕਾਨਦਾਰਾਂ ਦੇ ਧਰਨੇ ਬਾਰੇ ਜਦੋਂ ਇਲਾਕੇ ਦੇ ਵਿਧਾਇਕ ਰਣਬੀਰ ਭੁੱਲਰ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਬਣਾਕੇ ਰੱਖਣਾ ਪੁਲਿਸ ਦਾ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਐਸ.ਐਸ.ਪੀ ਨਾਲ ਗੱਲਬਾਤ ਹੋ ਗਈ ਹੈ, ਅਤੇ ਉਨ੍ਹਾ ਨੇ ਭਰੋਸਾ ਦਿੱਤਾ ਹੈ ਕਿ ਇਲਾਕੇ ਦੀ ਕਾਨੂੰਨ ਵਿਵਸਥਾ ਨੂੰ ਬਿਲਕੁਲ ਵੀ ਵਿਗੜਨ ਨਹੀਂ ਦੇਣਗੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਧਰਨੇ ਵਾਸੀ ਤਾਂ ਤੇ ਪਹੁੰਚੇ ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਲਈ ਹਰ ਵੇਲੇ ਹਾਜ਼ਰ ਹੈ। ਕੱਲ੍ਹ ਜੋ ਵੀ ਘਟਨਾ ਸ਼ਹਿਰ ਵਿੱਚ ਵਾਪਰੀ ਹੈ ਉਸ ਨਾਲ ਸਬੰਧਤ ਦੋਸ਼ੀ ਨੂੰ ਫੜ੍ਹਨਾ ਪੁਲਿਸ ਦੀ ਜਿੰਮੇਵਾਰੀ ਹੈ। ਸਾਡੀ ਟੀਮ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਅਤੇ ਜਲਦੀ ਹੀ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਿਸ ਤੋਂ ਦੁਕਾਨਦਾਰਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ।


ਬੀਤੀ ਰਾਤ ਕੀ ਹੋਇਆ?


ਫ਼ਿਰੋਜ਼ਪੁਰ ਛਾਉਣੀ ਸਥਿਤ ਕਰਿਆਨੇ ਦੇ ਦੁਕਾਨਦਾਰ ਅਸ਼ੋਕ ਮਹਾਵਰ ਨੇ ਦੱਸਿਆ ਕਿ ਬੀਤੀ ਰਾਤ(21ਫਰਵਰੀ) 8 ਵਜੇ ਜਦੋਂ ਉਹ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਰਿਹਾ ਸੀ ਤਾਂ ਬਾਈਕ 'ਤੇ ਆਏ ਦੋ ਲੁਟੇਰਿਆਂ ਨੇ ਉਸ ਨੂੰ ਦੁਕਾਨ ਖੁੱਲ੍ਹੀ ਰੱਖਣ ਅਤੇ ਰਾਸ਼ਨ ਲੈ ਕੇ ਦੇਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਪਿਸਤੌਲ ਕੱਢ ਲਿਆ। ਜਿਸ ਤੋਂ ਬਾਅਦ ਦੋਸੀ ਘਿਓ, ਤੇਲ, ਬਦਾਮ, ਕਾਜੂ ਆਦਿ ਲੈ ਕੇ ਮੌਕੇ ਤੋਂ ਫਰਾਰ ਹੋ ਗਏ।