Ferozepur News(RAJESH KATARIA): ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਇਕ ਹਵਾਲਾਤੀ ਵੱਲੋਂ ਜੇਲ੍ਹ ਦੇ ਇੱਕ ਮੁਲਾਜ਼ਮ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ। ਜਖ਼ਮੀ ਮੁਲਾਜ਼ਮ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਲਿਜਾਂਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਹਵਾਲਾਤੀ ਵਿਰੁੱਧ ਥਾਣਾ ਸਿਟੀ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਿਕ ਕੇਂਦਰੀ ਜੇਲ੍ਹ ਗੋਇੰਦਵਾਲ ਤੋਂ ਤਬਦੀਲ ਹੋ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰ ਲਿਆਂਦੇ ਹਵਾਲਾਤੀ ਸਾਜਨ ਨਾਇਰ ਪੁੱਤਰ ਵਿਜੈ ਕੁਮਾਰ ਵਾਸੀ ਹਾਊਸ ਨੰਬਰ 3794 ਗਲੀ ਨੰਬਰ 1 ਮੁਹੱਲਾ ਕੋਟ ਹਰੀਪੁਰਾ ਥਾਣਾ ਇਸਲਾਮਾਬਾਦ ਜਿਲ੍ਹਾ ਅੰਮ੍ਰਿਤਸਰ ਨੂੰ ਜਦੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਚੱਕੀ ਨੰਬਰ 5 ਵਿਖੇ ਬੰਦ ਕਰਨ ਲੱਗੇ ਤਾਂ ਉਕਤ ਦੋਸ਼ੀ ਨੇ ਜੇਲ੍ਹ ਕਰਮਚਾਰੀਆਂ ਦੇ ਨਾਲ ਬਹਿਸਬਾਜੀ ਅਤੇ ਗਾਲੀ ਗਲੋਚ ਕਰਨ ਲੱਗਾ ਪਿਆ ਅਤੇ ਕਹਿਣ ਲੱਗ ਪਿਆ ਕਿ ਮੈਂ ਦੁਪਿਹਰੇ ਬੰਦੀ ਨਹੀਂ ਕਰਾਉਣੀ ਅਤੇ ਹੈਡ ਵਾਰਡਰ ਯਾਦਵਿੰਦਰ ਸ਼ਰਮਾ ਦੇ ਗਲੇ ਨੂੰ ਹੱਥ ਪਾ ਲਿਆ ਅਤੇ ਉਸਦੀ ਵਰਦੀ ਪਾੜ ਦਿੱਤੀ।


ਉਕਤ ਦੋਸ਼ੀ ਨੇ ਬੈਡਮਿੰਟਨ ਖੇਡਣ ਵਾਲੇ ਰੈਕਟ ਨੂੰ ਤੋੜ ਕੇ ਮੁੱਠੇ ਦੀ ਰਾਡ ਨੂੰ ਪਹਿਲਾਂ ਤੋਂ ਹੀ ਤਿੱਖਾ ਕੀਤਾ ਹੋਇਆ ਸੀ, ਜਿਸ ਨਾਲ ਉਸ ਹੈਡੱਵਾਰਡ ਯਾਦਵਿੰਦਰ ਸ਼ਰਮਾ ਤੇ ਕਈ ਵਾਰ ਕਰ ਦਿਤੇ।  ਜਿਸ ਨਾਲ ਹੈੱਡ ਵਾਰਡ ਗੰਭੀਰ ਰੂਪ 'ਚ ਜਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਇਲਾਜ ਲਈ ਭਰਤੀ ਕਰਵਾਇਆ ਹੈ ਅਤੇ ਹਵਾਲਾਤੀ ਵਿਰੁੱਧ ਪਰਚਾ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Nabha News: ਮੰਡੀ 'ਚ ਕੋਡੀਆਂ ਦੇ ਭਾਅ ਸਬਜ਼ੀਆਂ ਵੇਚਣ ਨੂੰ ਮਜ਼ਬੂਰ ਕਿਸਾਨ, ਬਜ਼ਾਰਾਂ 'ਚ ਤਿੰਨ ਗੁਣਾ ਕੀਮਤ


ਇਸ ਮਾਮਲੇ ਵਿੱਚ ਐਸ.ਪੀ.ਡੀ ਰਣਧੀਰ ਕੁਮਾਰ ਦਾ ਕਹਿਣਾ ਹੈ ਕਿ ਕੇਂਦਰੀ ਜੇਲ੍ਹ ਵਿੱਚ ਲਿਆਂਦੇ ਇੱਕ ਹਵਾਲਾਤੀ ਸਾਜਨ ਨਾਇਰ ਪੁੱਤਰ ਵਿਜੈ ਕੁਮਾਰ ਵੱਲੋਂ ਜੇਲ੍ਹ ਵਾਰਡਰ ਯਾਦਵਿੰਦਰ ਸ਼ਰਮਾ 'ਤੇ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਯਾਦਵਿੰਦਰ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਸਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Ashish Mishra News: ਸੁਪਰੀਮ ਕੋਰਟ ਨੇ ਲਖੀਮਪੁਰ ਖੇੜੀ ਹਿੰਸਾ ਮਾਮਲੇ 'ਚ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ