Ferozepur News: ਫਿਰੋਜ਼ਪੁਰ ਜੇਲ੍ਹ ਵਿੱਚ ਬੰਦੀ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਤਿੰਨ ਦਿਨ ਪਹਿਲਾਂ ਹੀ ਹੈਰੋਇਨ ਦੇ ਕੇਸ ਵਿੱਚ ਫਿਰੋਜ਼ਪੁਰ ਥਾਣਾ ਸਿਟੀ ਦੀ ਪੁਲਿਸ ਜੇਲ੍ਹ ਵਿੱਚ ਛੱਡ ਕੇ ਆਈ ਸੀ ਪਰ ਹੁਣ ਉਸ ਦੀ ਮੌਤ ਦੀ ਜਾਣਕਾਰੀ ਸਹਾਮਣੇ ਆਈ ਹੈ।


COMMERCIAL BREAK
SCROLL TO CONTINUE READING

ਪਰਿਵਾਰ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਸੂਬੇ ਭਰ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਬਸਤੀ ਭੱਟੀਆਂ ਵਿੱਚ ਵੀ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਪੁਲਿਸ ਉਹਨਾਂ ਦੇ ਘਰੇ ਵੀ ਚੈਕਿੰਗ ਕਰਨ ਆਈ ਸੀ। ਉਸ ਸਮੇਂ ਸੁਨੀਲ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਪੁਲਿਸ ਉਸਦੀ ਪਤਨੀ ਨੂੰ ਕੁੱਟਮਾਰ ਕਰਕੇ ਆਪਣੇ ਨਾਲ ਲੈ ਗਈ ਅਤੇ ਦਬਾਅ ਪਾਉਣ ਲੱਗੀ ਕੀ ਸੁਨੀਲ ਉਰਫ ਸੋਨੂੰ ਨੂੰ ਪੇਸ਼ ਕੀਤਾ ਜਾਵੇ। ਪੁਲਿਸ ਵੱਲੋਂ ਪੈਸੇ ਲੈ ਕੇ ਸੋਨੂੰ ਦੀ ਪਤਨੀ ਨੂੰ ਤਾਂ ਛੱਡ ਦਿੱਤਾ ਗਿਆ।


ਪੁਲਿਸ ਨੇ ਸੋਨੂੰ 'ਤੇ 20 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਪਰਿਵਾਰ ਮੁਤਾਬਿਕ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਤਿੰਨ ਦਿਨ ਬਾਅਦ ਅੱਜ ਪੁਲਿਸ ਵੱਲੋਂ ਫੋਨ ਆਇਆ ਕਿ ਸੋਨੂੰ ਦੀ ਹਾਲਤ ਨਾਜ਼ੂਕ ਹੈ ਅਤੇ ਸਿਵਲ ਹਸਪਤਾਲ ਜਲਦ ਤੋਂ ਜਲਦ ਪਹੁੰਚਣ। ਪਰਿਵਾਰ ਜਦੋਂ ਸਿਵਲ ਹਸਪਤਾਲ ਪਹੁੰਚਿਆਂ ਤਾਂ ਉਥੇ ਸੋਨੂੰ ਦੀ ਲਾਸ਼ ਪਈ ਸੀ। ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਸੋਨੂੰ ਨਾਲ ਐਨੀਂ ਕੁੱਟਮਾਰ ਕੀਤੀ ਗਈ ਆਖਿਰਕਾਰ ਉਸਨੇ ਦਮ ਤੋੜ ਦਿੱਤਾ। ਪਰਿਵਾਰ ਵੱਲੋਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।


ਇਹ ਵੀ ਪੜ੍ਹੋ: Chamkaur Sahib: ਡਾ. ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਦੌਰਾ ਕਰਕੇ ਲਿਆ ਜਾਇਜ਼ਾ


ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਵੱਲੋਂ ਅੱਜ ਇੱਕ ਕੈਦੀ ਨੂੰ ਲੈ ਕੇ ਆਏ ਸਨ। ਜਿਸ ਦੀ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਨੂੰ ਮੋਰਚੂਰੀ ਵਿੱਚ ਰਖਵਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ:  Anmol Gagan Maan Marriage: ਮੰਤਰੀ ਅਨਮੋਲ ਗਗਨ ਮਾਨ ਵਿਵਾਹ ਦੇ ਜੋੜੇ 'ਚ ਲਾਵਾਂ ਲੈਣ ਲਈ ਗੁਰਦੁਆਰਾ ਨਾਭਾ ਸਾਹਿਬ ਪਹੁੰਚੇ