Firozpur News: ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨਸ਼ੇ ਦੇ ਖਿਲਾਫ ਸਖ਼ਤ ਕਾਰਵਾਈਆ ਅਪਣਾਇਆ ਗਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਨਸ਼ਾ ਵਿੱਚ ਕਿ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਫਰੀਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਜੀਰਾ ਥਾਣਾ ਸਦਰ ਤੇ ਵਿਧਾਨ ਸਭਾ ਹਲਕਾ ਵਿੱਚ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਫਰੀਜ ਕੀਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਹਰਦਾਸ ਸਾਹਿਬ ਵਿੱਚ ਅੱਜ 70 ਲੱਖ 45 ਹਜਾਰ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਐਸਐਚਓ ਥਾਣਾ ਸਦਰ ਜੀਰਾ ਵੱਲੋਂ ਦੱਸਿਆ ਗਿਆ ਕਿ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਤੇ ਡੀਐਸਪੀ ਗੁਰਦੀਪ ਸਿੰਘ ਜੀਰਾ ਵੱਲੋਂ ਜੋ ਕਾਰਵਾਈ ਲਿਖਤੀ ਰੂਪ ਵਿੱਚ ਦਿੱਲੀ ਅਥੋਰਟੀ ਨੂੰ ਭੇਜੀ ਗਈ ਸੀ। ਉਸ ਦੇ ਤਹਿਤ ਇਹ ਪ੍ਰੋਪਰਟੀ ਫਰੀਜ ਕਰਨ ਦੇ ਹੁਕਮ ਦਿੱਤੇ ਗਏ। ਜਿਸ ਨੂੰ ਅੱਜ ਫਰੀਜ਼ ਕਰਨ ਵਾਸਤੇ ਇੱਥੇ ਪੋਸਟ ਲਗਾਇਆ ਗਿਆ ਹੈ। ਇਸ ਮੌਕੇ ਐਸਐਚਓ ਸਦਰ ਬਲਜਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਕਿ ਸਹਿਜਪ੍ਰੀਤ ਸਿੰਘ ਪੁੱਤਰ ਪੁਪਿੰਦਰ ਸਿੰਘ ਜਿਸ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਤਿੰਨ ਮਾਮਲੇ ਦਰਜ ਹਨ। ਜਿਸ ਦੀ ਅੱਜ 70 ਲੱਖ 45 ਹਜਾਰ ਰੁਪਏ ਦੀ ਪ੍ਰੋਪਰਟੀ ਫਰੀਜ ਕੀਤੀ ਗਈ ਹੈ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗਲਤ ਰਸਤੇ ਛੱਡ ਕੇ ਸਹੀ ਢੰਗ ਨਾਲ ਜ਼ਿੰਦਗੀ ਬਤੀਤ ਕਰਨ, ਨਹੀਂ ਤਾਂ ਕਾਨੂੰਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇੱਥੇ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਹਰਦਾਸ ਸਾਹਿਬ ਵਿੱਚ ਅੱਜ 70 ਲੱਖ 45 ਹਜਾਰ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਹਿਜਪ੍ਰੀਤ ਸਿੰਘ ਪੁੱਤਰ ਪੁਪਿੰਦਰ ਸਿੰਘ ਜਿਸ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨਸ਼ੇ ਦੇ ਖਿਲਾਫ ਸਖ਼ਤ ਕਾਰਵਾਈਆ ਅਪਣਾਉਦਿਆਂ ਅੱਜ ਸਹਿਜਪ੍ਰੀਤ ਸਿੰਘ ਦੀ 70 ਲੱਖ 45 ਹਜਾਰ ਰੁਪਏ ਦੀ ਪ੍ਰੋਪਰਟੀ ਫਰੀਜ ਕੀਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਹੋਰ ਕਿੰਨੇ ਕੁ ਨਸ਼ਾ ਤਸਕਰ ਜਾਣੂ ਹੁੰਦੇ ਹਨ ਕਿ ਉਹ ਇਹ ਸਭ ਕੰਮ ਕਰਨ ਤੋਂ ਪਰਹੇਜ਼ ਕਰਨ।