Ferozepur News: ਬੱਚੀ ਨੇ ਸਕੂਲ ਅਧਿਆਪਕ `ਤੇ ਲਗਾਏ ਕੁੱਟਮਾਰ ਕਰਨ ਦੇ ਦੋਸ਼; ਹਸਪਤਾਲ `ਚ ਦਾਖ਼ਲ
ਸਕੂਲ ਵਿੱਚ ਪੜ੍ਹ ਰਹੀ ਬੱਚੀ ਨਾਲ ਅਧਿਆਪਕ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁੱਟਮਾਰ ਦਾ ਸ਼ਿਕਾਰ ਹੋਈ ਬੱਚੀ ਨੂੰ ਸਿਵਲ ਹਸਪਤਾਲ ਮਮਦੋਟ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਇਹ ਮਾਮਲਾ ਪੁਲਿਸ ਪ੍ਰਤੀ ਪਹੁੰਚ ਗਿਆ। ਫਿਰੋਜ਼ਪੁਰ ਕਸਬਾ ਮਮਦੋਟ ਪਿੰਡ ਛਾਂਗਾ ਖੁਰਦ ਸਕੂਲ ਵਿੱਚ ਚੌਥੀ ਕਲਾਸ ਵਿੱਚ ਪੜ੍ਹਦੀ ਬੱਚੀ ਨੇ
Ferozepur News (ਰਾਜੇਸ਼ ਕਟਾਰੀਆ) : ਸਕੂਲ ਵਿੱਚ ਪੜ੍ਹ ਰਹੀ ਬੱਚੀ ਨਾਲ ਅਧਿਆਪਕ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁੱਟਮਾਰ ਦਾ ਸ਼ਿਕਾਰ ਹੋਈ ਬੱਚੀ ਨੂੰ ਸਿਵਲ ਹਸਪਤਾਲ ਮਮਦੋਟ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਇਹ ਮਾਮਲਾ ਪੁਲਿਸ ਪ੍ਰਤੀ ਪਹੁੰਚ ਗਿਆ।
ਫਿਰੋਜ਼ਪੁਰ ਕਸਬਾ ਮਮਦੋਟ ਪਿੰਡ ਛਾਂਗਾ ਖੁਰਦ ਸਕੂਲ ਵਿੱਚ ਚੌਥੀ ਕਲਾਸ ਵਿੱਚ ਪੜ੍ਹਦੀ ਬੱਚੀ ਨੇ ਅਧਿਆਪਕ ਉਤੇ ਦੋਸ਼ ਲਗਾਏ ਹਨ ਕਿ ਸਕੂਲ ਵਿੱਚ ਪਹਾੜੇ ਨਾ ਆਉਣ ਕਰਕੇ ਉਸ ਦੀ ਅਧਿਆਪਕ ਵੱਲੋਂ ਚਪੇੜਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਕਰਕੇ ਉਸ ਦੇ ਮੂੰਹ ਉਤੇ ਚਪੇੜਾਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ।
ਬੱਚਿਆਂ ਦੇ ਮਾਪਿਆਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੜ੍ਹਨ ਵਾਸਤੇ ਮਾਂ ਬਾਪ ਬੱਚੇ ਨੂੰ ਸਕੂਲ ਭੇਜਦੇ ਹਨ ਪਰ ਸਕੂਲ ਵਿੱਚ ਵੀ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਬਜਾਏ ਉਨ੍ਹਾਂ ਤੇ ਬੇਵਜ੍ਹਾ ਤਸ਼ੱਦਦ ਕੀਤਾ ਜਾਂਦਾ ਹੈ, ਇਹੋ ਜਿਹੀ ਇੱਕ ਮਿਸਾਲ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਸਾਂਗਾ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵੇਖਣ ਨੂੰ ਮਿਲੀ ਜਦੋਂ ਚੌਥੀ ਕਲਾਸ ਦੀ ਪੜ੍ਹਦੀ ਬੱਚੀ ਨੇ ਅਧਿਆਪਕ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ ਮੂੰਹ ਉਤੇ ਨਿਸ਼ਾਨ ਪੈ ਗਏ। ਪੀੜਤ ਬੱਚੇ ਅਤੇ ਉਸ ਦੇ ਪਰਿਵਾਰ ਨੇ ਸਿਵਲ ਹਸਪਤਾਲ ਮਮਦੋਟ ਪਹੁੰਚੇ ਤੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਨਾਲ ਅਧਿਆਪਕ ਨੇ ਕੁੱਟਮਾਰ ਕੀਤੀ ਹੈ।
ਦੂਜੇ ਪਾਸੇ ਬੱਚਿਆਂ ਨੇ ਵੀ ਦੱਸਿਆ ਕਿ ਉਸ ਬੱਚੀ ਦੀ ਅਧਿਆਪਕ ਵੱਲੋਂ ਹੱਥਾਂ ਤੇ ਦੋਵੇਂ ਪੈਰ ਰੱਖ ਕੇ ਬੱਚੀ ਦੇ ਮੂੰਹ ਉਤੇ ਚਪੇੜਾਂ ਮਾਰੀਆਂ ਗਈਆਂ। ਅਧਿਆਪਕ ਵੱਲੋਂ ਬੱਚੀ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਜੋ ਕਰਨਾ ਹੈ ਮੇਰਾ ਤੁਸੀਂ ਕਰ ਲਓ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੱਕ ਬਾਈ ਉਰਫ ਟਾਂਗਣ ਨੇ ਦੱਸਿਆ ਕਿ ਉਸ ਦੀ ਲੜਕੀ ਰਾਜਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਖੁਰਦ ਵਿਖੇ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਜਿਥੇ ਉਸ ਨਾਲ ਕੁੱਟਮਾਰ ਹੋਈ ਹੈ। ਦੂਜੇ ਪਾਸੇ ਸਕੂਲ ਦੇ ਸਿੱਖਿਆ ਅਫਸਰ ਨੀਲਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਮਸਲਾ ਸਾਡੇ ਧਿਆਨ ਵਿੱਚ ਆ ਚੁੱਕਿਆ ਹੈ ਅਸੀਂ ਇਸ ਦੀ ਰਿਪੋਰਟ ਬਣਾ ਕੇ ਪੁਲਿਸ ਨੂੰ ਦੇ ਦਿੱਤੀ ਹੈ। ਅਧਿਆਪਕ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ