FIH Hockey World Cup 2023, India vs New Zealand: ਹਾਕੀ ਵਰਲਡ ਕੱਪ 2023 'ਚ ਤਮਗੇ ਦੀ ਦੌੜ ਤੋਂ ਭਾਰਤ ਬਾਹਰ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਪ੍ਰਸ਼ੰਸਕਾਂ ਦੀਆਂ ਤਮਗੇ ਦੀਆਂ ਉਮੀਦਾਂ ਵੀ ਟੁੱਟ ਗਈਆਂ ਹਨ। ਐਤਵਾਰ ਨੂੰ ਹੋਏ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੂੰ 5-4 ਨਾਲ ਹਰਾਇਆ ਜਦਕਿ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 3-3 ਨਾਲ ਬਰਾਬਰੀ 'ਤੇ ਸਨ।


COMMERCIAL BREAK
SCROLL TO CONTINUE READING

ਭਾਰਤ ਲਈ ਲਲਿਤ ਉਪਾਧਿਆਏ ਵੱਲੋਂ 17ਵੇਂ ਮਿੰਟ, ਸੁਖਜੀਤ ਵੱਲੋਂ 24ਵੇਂ ਮਿੰਟ (ਪੈਨਲਟੀ ਕਾਰਨਰ) ਅਤੇ ਵਰੁਣ ਕੁਮਾਰ ਵੱਲੋਂ 40ਵੇਂ ਮਿੰਟ (ਪੈਨਲਟੀ ਕਾਰਨਰ) ਵਿੱਚ ਗੋਲ ਕੀਤੇ ਗਏ। ਦੂਜੇ ਪਾਸੇ ਕੇਨ ਰਸਲ ਵੱਲੋਂ 43ਵੇਂ ਅਤੇ 49ਵੇਂ ਮਿੰਟ (ਪੈਨਲਟੀ ਕਾਰਨਰ) 'ਚ ਨਿਊਜ਼ੀਲੈਂਡ ਲਈ ਦੋਹਰੇ ਗੋਲ ਕੀਤੇ ਗਏ ਅਤੇ ਇਸ ਤੋਂ ਪਹਿਲਾਂ ਸੈਮ ਲਿਨ ਵੱਲੋਂ 28ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ ਸੀ।


FIH Hockey World Cup 2023, India vs New Zealand: ਪੈਨਲਟੀ ਸ਼ੂਟਆਊਟ ਰੋਮਾਂਚ


ਦੱਸਣਯੋਗ ਹੈ ਕਿ ਦੋਵਾਂ ਟੀਮਾਂ ਵੱਲੋਂ 9-9 ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਨਿਊਜ਼ੀਲੈਂਡ ਵੱਲੋਂ 5 ਅਤੇ ਭਾਰਤ ਵੱਲੋਂ 4 ਗੋਲ ਕੀਤੇ ਗਏ। 


  • ਸ਼ੂਟਆਊਟ ਦੀ ਸ਼ੁਰੂਆਤ 'ਚ ਭਾਰਤ ਦੇ ਕਪਤਾਨ ਹਰਮਨਪ੍ਰੀਤ ਨੇ ਗੋਲ ਕੀਤਾ ਅਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਨਿਕ ਵੁੱਡ ਨੇ ਵੀ ਬਰਾਬਰੀ ਦਾ ਗੋਲ ਕੀਤਾ। 

  • ਦੂਜਾ ਗੋਲ ਭਾਰਤ ਲਈ ਰਾਜਕੁਮਾਰ ਪਾਲ ਨੇ ਮਾਰਿਆ ਅਤੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਹਾਲਾਂਕਿ ਨਿਊਜ਼ੀਲੈਂਡ ਦੇ ਸੀਨ ਫਿੰਡਲੇ ਵੱਲੋਂ ਮੁੜ ਗੋਲ ਮਾਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ ਗਿਆ। 

  • ਤੀਜੇ ਯਤਨ ਵਿੱਚ ਅਭਿਸ਼ੇਕ ਗੋਲ ਕਰਨ ਤੋਂ ਖੁੰਝ ਗਏ ਪਰ ਹੇਡਨ ਫਿਲਿਪਸ ਵੱਲੋਂ ਗੋਲ ਕਰਕੇ ਨਿਊਜ਼ੀਲੈਂਡ ਨੂੰ 3-2 ਨਾਲ ਅੱਗੇ ਕਰ ਦਿੱਤਾ। 

  • ਪੀਆਰ ਸ਼੍ਰੀਜੇਸ਼ ਵੱਲੋਂ 3 ਸ਼ਾਨਦਾਰ ਸੇਵ ਬਣਾ ਕੇ ਭਾਰਤ ਨੂੰ ਹਾਰ ਤੋਂ ਬਚਾਇਆ। 

  • ਹਾਲਾਂਕਿ ਸ਼ਮਸ਼ੇਰ ਗੋਲ ਕਰਨ ਤੋਂ ਖੁੰਝ ਗਏ ਅਤੇ ਸੁਖਜੀਤ ਗੋਲ ਕਰ ਗਿਆ। 

  • 5 ਕੋਸ਼ਿਸ਼ਾਂ ਤੋਂ ਬਾਅਦ ਸਕੋਰ 3-3 ਨਾਲ ਬਰਾਬਰ ਰਿਹਾ ਜਿਸ ਕਰਕੇ ਪੈਨਲਟੀ ਸ਼ੂਟਆਊਟ ਜਾਰੀ ਰਿਹਾ।

  • ਵੁੱਡ, ਨਿਕ ਅਤੇ ਹਰਮਨਪ੍ਰੀਤ ਸਿੰਘ 6ਵੀਂ ਕੋਸ਼ਿਸ਼ ਦੌਰਾਨ ਗੋਲ ਕਰਨ ਤੋਂ ਖੁੰਝ ਗਏ। 

  • ਜੇ ਪਾਸੇ ਸੀਨ ਫਿੰਡਲੇ ਅਤੇ ਰਾਜਕੁਮਾਰ ਪਾਲ ਨੇ 7ਵੇਂ ਗੋਲ ਕੀਤੇ। 

  • ਹੇਡਨ ਅਤੇ ਸੁਖਜੀਤ ਵੱਲੋਂ 8ਵੀਂ ਕੋਸ਼ਿਸ਼ ਵਿੱਚ ਗੋਲ ਨਹੀਂ ਕੀਤਾ ਗਿਆ। 

  • ਸੈਮ ਲਿਨ ਵੱਲੋਂ 9ਵੀਂ ਕੋਸ਼ਿਸ਼ ਵਿੱਚ ਗੋਲ ਕੀਤਾ ਗਿਆ ਜਦਕਿ ਸ਼ਮਸ਼ੇਰ ਮੁੜ ਖੁੰਝ ਗਿਆ।


ਇਹ ਵੀ ਪੜ੍ਹੋ: CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"


ਜ਼ਿਕਰਯੋਗ ਹੈ ਕਿ ਪੈਨਲਟੀ ਸ਼ੂਟਆਊਟ ਦੌਰਾਨ ਛੇਵੀਂ ਕੋਸ਼ਿਸ਼ ਵਿੱਚ ਭਾਰਤ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਜ਼ਖ਼ਮੀ ਹੋ ਗਏ ਸਨ ਜਿਸ ਕਰਕੇ ਕ੍ਰਿਸ਼ਨ ਬਹਾਦੁਰ ਪਾਠਕ ਉਨ੍ਹਾਂ ਦੀ ਥਾਂ ਆਏ ਪਰ ਦੋ ਮੌਕਿਆਂ 'ਤੇ ਗੋਲ ਰੋਕਣ 'ਚ ਨਾਕਾਮ ਰਹੇ ਅਤੇ ਭਾਰਤ ਮੈਚ ਹਾਰ ਗਿਆ।


ਇਹ ਵੀ ਪੜ੍ਹੋ: Punjab School Timings update: ਵੱਡੀ ਖ਼ਬਰ! ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ