FIH Hockey World Cup 2023: ਵੇਲਜ਼ ਖਿਲਾਫ ‘ਕਰੋ ਜਾਂ ਮਰੋ’ ਦੀ ਸਥਿਤੀ `ਚ ਭਾਰਤ, ਜਾਣੋ ਕਿਵੇਂ ਬਣਾਈ ਜਾ ਸਕਦੀ ਹੈ ਕੁਆਰਟਰ ਫਾਈਨਲ `ਚ ਜਗ੍ਹਾ
ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ, ਇੰਗਲੈਂਡ, ਵੇਲਜ਼ ਅਤੇ ਸਪੇਨ ਨੂੰ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਗਰੁੱਪ ਵਿੱਚੋਂ 2 ਹੀ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਸਕਦੀਆਂ ਹਨ।
FIH Hockey World Cup 2023, India vs Wales, Group D Points Table: ਭਾਰਤ ‘ਚ ਖੇਡੇ ਜਾ ਰਹੇ ਹਾਕੀ ਵਰਲਡ ਕੱਪ 2023 ਦਾ ਗਰੁੱਪ ਸਟੇਜ ਆਪਣੇ ਆਖਰੀ ਪੜਾਅ 'ਚ ਹੈ। ਇਸ ਦੌਰਾਨ ਵਰਲਡ ਕੱਪ 'ਚ ਕੁਆਰਟਰ ਫਾਈਨਲ ਲਈ ਦੌੜ ਰੋਮਾਂਚਕ ਹੁੰਦੀ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਹੁਣ ਤੱਕ 2 ਮੈਚ ਖੇਡੇ ਹਨ।
ਇਨ੍ਹਾਂ ਮੈਚਾਂ 'ਚ ਭਾਰਤ ਨੇ ਇੱਕ ਮੈਚ ਵਿੱਚ ਸਪੇਨ ਦੇ ਖਿਲਾਫ ਜਿੱਤ ਹਾਸਿਲ ਕੀਤੀ ਜਦਕਿ ਭਾਰਤ ਦਾ ਦੂਜਾ ਮੈਚ ਇੰਗਲੈਂਡ ਦੇ ਖ਼ਿਲਾਫ਼ ਬਰਾਬਰੀ 'ਤੇ ਰਿਹਾ। ਹੁਣ ਭਾਰਤ ਦਾ ਅਗਲਾ ਮੈਚ ਵੇਲਜ਼ ਨਾਲ 19 ਜਨਵਰੀ ਨੂੰ ਖੇਡਿਆ ਜਾਵੇਗਾ। ਦੱਸ ਦਈਏ ਕਿ ਵੇਲਜ਼ ਦੇ ਖ਼ਿਲਾਫ਼ ਇਹ ਮੈਚ ਭਾਰਤ ਲਈ 'ਕਰੋ ਜਾਂ ਮਰੋ' ਵਾਲਾ ਹੋਵੇਗਾ।
ਜੇਕਰ ਭਾਰਤ ਵੇਲਜ਼ ਦੇ ਖ਼ਿਲਾਫ਼ ਇਹ ਮੈਚ ਹਾਰ ਜਾਂਦਾ ਹੈ ਤਾਂ ਹਾਕੀ ਵਰਲਡ ਕੱਪ 2023 ਵਿੱਚ ਉਸਦਾ ਸਫ਼ਰ ਖ਼ਤਮ ਹੋ ਸਕਦਾ ਹੈ।
ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ, ਇੰਗਲੈਂਡ, ਵੇਲਜ਼ ਅਤੇ ਸਪੇਨ ਨੂੰ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਗਰੁੱਪ ਵਿੱਚੋਂ 2 ਹੀ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਸਕਦੀਆਂ ਹਨ। ਫਿਲਹਾਲ ਭਾਰਤ 4 ਅੰਕ ਨਾਲ ਦੂਜੇ ਨੰਬਰ ‘ਤੇ ਹੈ ਜਦਕਿ ਇੰਗਲੈਂਡ ਦੇ ਵੀ ਚਾਰ ਅੰਕ ਹੀ ਹਨ। ਹਾਲਾਂਕਿ ਗੋਲ ਅੰਤਰ ਕਰਕੇ ਇੰਗਲੈਂਡ ਸਿਖਰ ‘ਤੇ ਹੈ।
ਇਸ ਦੌਰਾਨ ਜੇਕਰ ਭਾਰਤ ਵੇਲਜ਼ ਦੇ ਖ਼ਿਲਾਫ਼ ਮੈਚ ਜਿੱਤਦਾ ਹੈ ਤਾਂ ਉਹ 6 ਅੰਕ ਨਾਲ ਸਿੱਧੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਸਕੇਗਾ।
FIH Hockey World Cup 2023, India vs Wales: ਜੇਕਰ ਭਾਰਤ ਵੇਲਜ਼ ਤੋਂ ਹਾਰ ਗਿਆ ਤਾਂ ਫਿਰ ਕੀ?
ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਲਈ ਕੁਆਰਟਰ ਫਾਈਨਲ ਦਾ ਰਸਤਾ ਕਾਫੀ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਭਾਰਤ ਦੀ ਕਿਸਮਤ ਫ਼ਿਰ ਇੰਗਲੈਂਡ ਅਤੇ ਵੇਲਜ਼ ਮੈਚ ਦੇ ਨਤੀਜੇ ‘ਤੇ ਨਿਰਭਰ ਕਰੇਗੀ। ਅਜਿਹੇ 'ਚ ਜੇਕਰ ਇੰਗਲੈਂਡ ਆਪਣੇ ਤੀਜੇ ਮੈਚ ਵਿੱਚ ਸਪੇਨ ਨੂੰ ਵੱਡੇ ਫਰਕ ਨਾਲ ਹਰਾਉਂਦਾ ਹੈ ਤੇ ਭਾਰਤ ਵੇਲਜ਼ ਤੋਂ ਛੋਟੇ ਗੋਲ ਦੇ ਫਰਕ ਨਾਲ ਜਿੱਤ ਜਾਂਦਾ ਹੈ ਤਾਂ ਸਪੇਨ ਦੇ ਤਿੰਨ ਅੰਕ ਹੀ ਰਹਿਣਗੇ ਅਤੇ ਭਾਰਤ ਕੁਆਲੀਫਾਈ ਕਰ ਲਵੇਗਾ।
FIH Hockey World Cup 2023, India vs Wales: ਜੇਕਰ ਭਾਰਤ ਬਨਾਮ ਵੇਲਜ਼ ਮੈਚ ਡਰਾਅ ਹੁੰਦਾ ਹੈ ਤਾਂ ਫਿਰ ਕੀ?
ਅਜਿਹੇ 'ਚ ਭਾਰਤ ਤਾਂ ਕੁਆਲੀਫਾਈ ਕਰ ਸਕੇਗਾ ਜੇਕਰ ਇੰਗਲੈਂਡ ਅਤੇ ਸਪੇਨ ਵਿਚਾਲੇ ਮੈਚ ਜਾਂ ਤਾਂ ਡਰਾਅ ਰਹੇ ਜਾਂ ਇੰਗਲੈਂਡ ਜਿੱਤੇ। ਜੇਕਰ ਸਪੇਨ ਨੇ ਇੰਗਲੈਂਡ ਨੂੰ ਹਰਾ ਦਿੱਤਾ ਤਾਂ ਭਾਰਤ ਬਾਹਰ ਹੋ ਜਾਵੇਗਾ।
ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਹੋਣਗੇ ਸ਼ਾਮਲ, ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
FIH Hockey World Cup 2023, Group D Points Table:
1. ਇੰਗਲੈਂਡ – 4 ਅੰਕ
2 ਭਾਰਤ – 4 ਅੰਕ
3 ਸਪੇਨ – 3 ਅੰਕ
4 ਵੇਲਜ਼ – 0 ਪੁਆਇੰਟ
ਇਹ ਵੀ ਪੜ੍ਹੋ: PSEB board exams 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ