ਦੱਸ ਦੇਈਏ ਕਿ ਮੌਜੂਦਾ ਸਮੇਂ ਪੰਜਾਬ ’ਚ ਚੱਲ ਰਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਵੀ ਮਨਪ੍ਰੀਤ ਸਿੰਘ ਬਾਦਲ ਨੇ ਦੂਰੀ ਬਣਾਈ ਹੋਈ ਸੀ।
Trending Photos
Manpreet Singh Badal likely to join BJP, Punjab Politics news: ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਦਿੱਲੀ ਵਿਖੇ ਭਾਜਪਾ ’ਚ ਸ਼ਾਮਲ ਹੋ ਗਏ।
ਕੇਂਦਰੀ ਰਾਜ ਉਦਯੋਗ ਮੰਤਰੀ ਪਿਯੂਸ਼ ਗੋਇਲ ਦੀ ਹਾਜ਼ਰੀ ’ਚ ਉਨ੍ਹਾਂ ਭਾਜਪਾ ਦਾ ਪੱਲਾ ਫੜਿਆ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਸਾਰੇ ਕਾਂਗਰਸੀ ਆਗੂਆਂ ਨੂੰ ਇੱਕ ਮੰਚ ’ਤੇ ਇੱਕਠਾ ਕਰਨ ਲਈ ਮੈਸੇਜ ਰਾਹੀਂ ਫਤਿਹਗੜ੍ਹ ਸਾਹਿਬ ਸੱਦਿਆ ਸੀ, ਪਰ ਰਾਹੁਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ।
ਦੱਸ ਦੇਈਏ ਕਿ ਪੰਜਾਬ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ, ਮਨਪ੍ਰੀਤ ਸਿੰਘ ਬਾਦਲ ’ਚ ਯਾਤਰਾ ’ਚ ਵੀ ਨਜ਼ਰ ਨਹੀ ਆ ਰਹੇ ਸਨ।
ਕੁਝ ਦਿਨ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੁਆਰਾ ਭਾਰਤ ਜੋੜੋ ਯਾਤਰਾ ਦੇ ਸਬੰਧ ’ਚ ਬਠਿੰਡਾ ਵਿਖੇ ਪੈਦਲ ਮਾਰਚ ਕੱਢਿਆ ਗਿਆ ਸੀ। ਉਸ ਵੇਲੇ ਪੱਤਰਕਾਰਾਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਗੈਰ-ਹਾਜ਼ਰੀ ਬਾਰੇ ਸਾਬਕਾ ਮੰਤਰੀ ਨੂੰ ਸਵਾਲ ਕੀਤੇ ਸਨ।
ਮਨਪ੍ਰੀਤ ਸਿੰਘ ਬਾਦਲ ਦੀ ਗੈਰ-ਹਾਜ਼ਰੀ ਬਾਰੇ ਸਿੰਗਲਾ ਕੁਝ ਬੋਲਣ ਤੋਂ ਟਾਲ਼ਾ ਵੱਟ ਗਏ ਸਨ ਤੇ ਉਨ੍ਹਾਂ ਕਿਹਾ ਸੀ ਕਿ ਕਾਂਗਰਸ ’ਚ ਸਭ ਕੁਝ ਸਹੀ ਚੱਲ ਰਿਹਾ ਹੈ। ਪਰ ਹੁਣ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਖ਼ਬਰਾਂ ਨੇ ਇੱਕ ਵਾਰ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਜੱਗ-ਜਾਹਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕਾਂਗਰਸ ਦੀ ‘ਪੈਦਲ ਯਾਤਰਾ’ਦੌਰਾਨ ਬਠਿੰਡਾ ’ਚ ਫੁੱਟ ਆਈ ਸਾਹਮਣੇ, ਮਨਪ੍ਰੀਤ ਬਾਦਲ ਦੇ ਧੜੇ ਦੀ ਗੈਰ-ਹਾਜ਼ਰੀ ਬਣੀ ਚਰਚਾ ਦਾ ਵਿਸ਼ਾ