Kapurthala News: ਸਰਕਾਰੀ ਹਸਪਤਾਲ ਦੇ ਰਿਹਾਇਸ਼ੀ ਕੁਆਰਟਰਾਂ `ਚ ਲੱਗੀ ਅੱਗ, ਝੁਲਸਣ ਕਾਰਨ ਇੱਕ ਸਖ਼ਸ਼ ਦੀ ਮੌਤ
Kapurthala News: ਸਰਕਾਰੀ ਹਸਪਤਾਲ ਵਿੱਚ ਬਣੇ ਰਿਹਾਇਸ਼ੀ ਕੁਆਰਟਰ ਵਿੱਚ ਦੇਰ ਰਾਤ ਅੱਗ ਲੱਗਣ ਕਾਰਨ ਇੱਕ ਸਖ਼ਸ਼ ਦੀ ਮੌਤ ਹੋ ਗਈ ਹੈ।
Kapurthala News: ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਰਿਹਾਇਸ਼ੀ ਕੁਆਰਟਰ ਵਿੱਚ ਦੇਰ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਵਿੱਚ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਦਰਜਾ ਚਾਰ ਕਰਮਚਾਰੀਆਂ ਦੇ ਕੁਆਰਟਰਾਂ ਵਿੱਚ ਦੇਰ ਰਾਤ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗ ਗਈ, ਜਿਸ ਸਮੇਂ ਕੁਆਰਟਰ ਵਿੱਚ ਅੱਗ ਲੱਗੀ, ਉਸ ਸਮੇਂ ਘਰ ਵਿੱਚ ਕੁਲ ਪੰਜ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ : Punjab Weather Update: ਲੋਹੜੀ ਦੇ ਤਿਉਹਾਰ ਮੌਕੇ ਪੰਜਾਬ 'ਚ ਸੰਘਣੀ ਧੁੰਦ, 10 ਸਾਲ ਬਾਅਦ ਪੈ ਰਹੀ ਅਜਿਹੀ ਠੰਡ
ਜਿਨ੍ਹਾਂ ਵਿਚੋਂ ਤਿੰਨ ਲੋਕਾਂ ਨੂੰ ਆਸਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਬਚਾਇਆ ਗਿਆ ਪਰ ਇਸ ਹਾਦਸੇ ਵਿੱਚ ਇੱਕ 40 ਸਾਲਾਂ ਵਿਅਕਤੀ ਅਤੇ ਪਾਲਤੂ ਕੁੱਤਾ ਅੱਗ ਦੇ ਲਪੇਟ ਵਿੱਚ ਆ ਗਏ। ਅੱਗ ਵਿੱਚ ਝੁਲਸਣ ਕਾਰਨ ਸਖ਼ਸ਼ ਅਤੇ ਕੁੱਤੇ ਦੀ ਮੌਤ ਹੋ ਗਈ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੌਕੇ 'ਤੇ ਮੌਜੂਦ ਜੀਤ ਬਹਾਦੁਰ ਅਤੇ ਹੋਰ ਚਸ਼ਮਦੀਦਾਂ ਨੇ ਦੱਸਿਆ ਕਿ ਕੁਆਰਟਰ 'ਚ ਹਸਪਤਾਲ 'ਚ ਦਰਜਾ ਚਾਰ ਦੀ ਪੋਸਟ 'ਤੇ ਕੰਮ ਕਰਦੀ ਲਕਸ਼ਮੀ ਆਪਣੀਆਂ ਦੋ ਬੇਟੀਆਂ ਪੂਨਮ, ਪੂਜਾ ਅਤੇ ਜਵਾਈ ਬੀਰਾ ਨਾਲ ਮੌਜੂਦ ਸੀ। ਬੀਰਾ ਪੁੱਤਰ ਕਸ਼ਮੀਰ ਦੇ ਘਰ ਰਾਤ 2 ਵਜੇ ਅੱਗ ਲੱਗ ਗਈ। ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਨੇ ਸਵੇਰੇ ਅੱਗ 'ਤੇ ਕਾਬੂ ਪਾ ਲਿਆ ਪਰ ਬੀਰਾ ਅਤੇ ਇੱਕ ਕੁੱਤੇ ਦੀ ਅੱਗ 'ਚ ਫਸ ਜਾਣ ਨਾਲ ਮੌਤ ਹੋ ਗਈ।
ਜਦਕਿ ਰੋਸ਼ਨੀ, ਪੂਜਾ ਅਤੇ ਪੂਨਮ ਝੁਲਸ ਗਈਆਂ। ਮ੍ਰਿਤਕ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ ਅਤੇ ਜ਼ਖਮੀਆਂ 'ਚੋਂ ਦੋ ਦਾ ਸਿਵਲ ਹਸਪਤਾਲ ਕਪੂਰਥਲਾ ਅਤੇ ਇੱਕ ਦਾ ਜਲੰਧਰ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਘਟਨਾ ਸਥਾਨ ਉਪਰ ਪੁੱਜ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੋਸ਼ਨੀ ਪੂਜਾ, ਪੂਨਮ, ਗੰਭੀਰ ਰੂਪ ਝੁਲਸ ਗਈਆਂ ਹਨ। ਐਸਐਮਓ ਡਾਕਟਰ ਸੰਦੀਪ ਧਵਨ ਨੇ ਦੱਸਿਆ ਕਿ ਦੇਰ ਰਾਤ 2:30 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤੇ ਉਨ੍ਹਾਂ ਵੱਲੋਂ ਆਏ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਤੋਂ ਬਾਅਦ ਉਹ ਖੁਦ ਵੀ ਮੌਕੇ ਤੇ ਪਹੁੰਚ ਗਏ।
ਇਹ ਵੀ ਪੜ੍ਹੋ : Happy Lohri 2024: ਆਖਿਰ ਕੌਣ ਸੀ ਦੁੱਲਾ ਭੱਟੀ, ਕਿਉਂ ਮਨਾਈ ਜਾਂਦੀ ਹੈ ਲੋਹੜੀ ? ਜਾਣੋ ਇਸ ਨਾਲ ਜੁੜੇ ਗੀਤ