Happy Lohri 2024: ਆਖਿਰ ਕੌਣ ਸੀ ਦੁੱਲਾ ਭੱਟੀ, ਕਿਉਂ ਮਨਾਈ ਜਾਂਦੀ ਹੈ ਲੋਹੜੀ ? ਜਾਣੋ ਇਸ ਨਾਲ ਜੁੜੇ ਗੀਤ
Advertisement
Article Detail0/zeephh/zeephh2057402

Happy Lohri 2024: ਆਖਿਰ ਕੌਣ ਸੀ ਦੁੱਲਾ ਭੱਟੀ, ਕਿਉਂ ਮਨਾਈ ਜਾਂਦੀ ਹੈ ਲੋਹੜੀ ? ਜਾਣੋ ਇਸ ਨਾਲ ਜੁੜੇ ਗੀਤ

Happy Lohri 2024: ਲੋਹੜੀ ਦੌਰਾਨ ਗਾਏ ਗਏ ਬਹੁਤ ਸਾਰੇ ਗੀਤ ਉਸ ਨੂੰ ਨਾਮ ਨਾਲ ਯਾਦ ਕਰਦੇ ਹਨ ਅਤੇ ਹਿੰਦੂ ਕੁੜੀਆਂ ਨੂੰ ਮੁਗਲਾਂ ਦੇ ਜ਼ੁਲਮ ਤੋਂ ਬਚਾਉਣ ਲਈ ਉਸ ਦਾ ਧੰਨਵਾਦ ਕਰਦੇ ਹਨ।

 

Happy Lohri 2024: ਆਖਿਰ ਕੌਣ ਸੀ ਦੁੱਲਾ ਭੱਟੀ, ਕਿਉਂ ਮਨਾਈ ਜਾਂਦੀ ਹੈ ਲੋਹੜੀ ? ਜਾਣੋ ਇਸ ਨਾਲ ਜੁੜੇ ਗੀਤ

Happy Lohri 2024: ਪੰਜਾਬ ਵਿੱਚ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। "ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ" ਇਹ ਗੀਤ ਲੋਹੜੀ ਦੇ ਤਿਓਹਾਰ 'ਤੇ ਅਕਸਰ ਗਾਇਆ ਜਾਂਦਾ ਹੈ। ਪੰਜਾਬ ਤਿਉਹਾਰਾਂ ਦਾ ਦੇਸ਼ ਹੈ, ਇਥੇ ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਆਉਂਦੇ ਰਹਿੰਦੇ ਹਨ।
ਇਸ ਗੀਤ ਵਿਚ ਦੁੱਲਾ ਭੱਟੀ ਆਖਿਰ ਕੌਣ ਸੀ, ਜਿਸਦਾ ਜ਼ਿਕਰ ਪ੍ਰੰਪਰਾਗਤ ਤਰੀਕੇ ਨਾਲ ਗੀਤ ਵਿਚ ਹੁੰਦਾ ਆ ਰਿਹਾ ਹੈ। ਪੰਜਾਬ ਤਿਉਹਾਰਾਂ ਦਾ ਦੇਸ਼ ਹੈ,ਇਥੇ ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਆਉਂਦੇ ਰਹਿੰਦੇ ਹਨ।

ਇਹ ਤਿਓਹਾਰ ਲੋਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸ਼ੀਆਂ,ਆਪਸੀ ਏਕਤਾ ਤੇ ਸਰਭ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਹਨ। ਜਨਵਰੀ ਦਾ ਮਹੀਨਾ ਚੜਦੇ ਸਾਰ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਅੱਜ ਪੂਰੇ ਦੇਸ਼ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬੀਆਂ ਦਾ ਇੱਕ ਪ੍ਰਮੁੱਖ ਤਿਉਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਭਾਵੇਂ ਇਹ ਤਿਉਹਾਰ ਪੂਰੇ ਦੇਸ਼ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਲੋਹੜੀ ਦੀ ਚਮਕ (Happy Lohri) ਉੱਤਰ ਭਾਰਤ ਦੇ ਕਈ ਸੂਬਿਆਂ ਦਿੱਲੀ, ਪੰਜਾਬ ਅਤੇ ਹਰਿਆਣਾ ਵਿਚ ਖਾਸ ਤੌਰ 'ਤੇ ਦੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ: Happy Lohri 2024: ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ? ਜਾਣੋ ਇਸਦਾ ਮਹੱਤਵ

ਕੌਣ ਸੀ ਦੁੱਲਾ ਭੱਟੀ ?

ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਦੀ ਕਥਾ ਸੁਣਨ ਦੀ ਪਰੰਪਰਾ ਬਹੁਤ ਪੁਰਾਣੀ ਹੈ। ਮੰਨਿਆ ਜਾਂਦਾ ਹੈ ਕਿ ਦੁੱਲਾ ਭੱਟੀ ਨਾਂ ਦਾ ਵਿਅਕਤੀ ਮੁਗਲ ਰਾਜ ਸਮੇਂ ਪੰਜਾਬ ਵਿਚ ਰਹਿੰਦਾ ਸੀ। ਉਨ੍ਹੀਂ ਦਿਨੀਂ ਅਮੀਰ ਵਪਾਰੀ ਆਪਣੇ ਨਾਲ ਸ਼ਹਿਰ ਦੀਆਂ ਕੁੜੀਆਂ ਨੂੰ ਵੇਚਦੇ ਸਨ। ਉਸ ਸਮੇਂ ਦੁੱਲਾ ਭੱਟੀ ਨੇ ਉਨ੍ਹਾਂ ਕੁੜੀਆਂ ਨੂੰ ਬਚਾ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੰਦਾ ਸੀ ਜਿਸ ਕਰਕੇ ਗੀਤ ਵਿਚ ਵੀ ਕਿਹਾ ਜਾਂਦਾ ਹੈ ਕਿ ਦੁੱਲੇ ਨੇ ਧੀ ਵਿਆਹੀ।

ਦੁੱਲਾ ਭੱਟੀ ਇੱਕ ਨਾਇਕ ਸੀ ਜਿਸਨੇ ਅਮੀਰਾਂ ਅਤੇ ਮੁਗਲ ਜ਼ਿਮੀਦਾਰਾਂ ਤੋਂ ਮਾਲ ਲੁੱਟਿਆ ਅਤੇ ਗਰੀਬਾਂ ਵਿੱਚ ਵੰਡ ਦਿੱਤਾ। ਜਿਸਦਾ ਪਿਛੋਕੜ ਬਾਰਡਰ ਤੋਂ ਕਰੀਬ 200 ਕਿਲੋਮੀਟਰ ਦੂਰ ਪਾਕਿਸਤਾਨ ਦੇ ਪੰਜਾਬ ਵਿੱਚ ਪਿੰਡ ਭੱਟੀਆਂ ਦਾ ਹੈ। ਦੁੱਲਾ ਭੱਟੀ ਨੂੰ ਬਚਪਨ ਤੋਂ ਹੀ ਔਕੜਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਉਸਦੇ ਜਨਮ ਤੋਂ ਕੁਝ ਦਿਨ ਬਾਅਦ, ਉਸਦੇ ਦਾਦਾ ਸੰਦਲ ਭੱਟੀ ਅਤੇ ਉਸਦੇ ਪਿਤਾ ਨੂੰ ਮੁਗਲ ਬਾਦਸ਼ਾਹ ਹੁਮਾਯੂੰ ਦੁਆਰਾ ਫਾਂਸੀ ਦੇ ਦਿੱਤੀ ਗਈ ਸੀ। ਅਸਲ ਵਿੱਚ ਕਾਰਨ ਇਹ ਸੀ ਕਿ ਉਸਦੇ ਦਾਦਾ ਅਤੇ ਪਿਤਾ ਨੇ ਹੁਮਾਯੂੰ ਨੂੰ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਜ਼ਿਕਰ ਅੱਜ ਵੀ ਪੰਜਾਬ ਦੇ ਲੋਕ ਗੀਤਾਂ ਵਿੱਚ ਪ੍ਰਸਿੱਧ ਮਿਰਜ਼ਾ ਸਾਹਿਬਾ ਦੇ ਕਿੱਸਿਆਂ ਵਿੱਚ ਆਉਂਦਾ ਹੈ।

ਇਹ ਵੀ ਪੜ੍ਹੋ: Sri Muktsar Sahib Maghi Mela: 40 ਮੁਕਤਿਆਂ ਦੇ ਨਾਂ ਨਾਲ ਜਾਣੀ ਜਾਂਦੀ ਇਤਹਾਸਿਕ ਧਰਤੀ ਦੇ ਇਤਿਹਾਸ ਅਸਥਾਨ

ਇਹ ਗੀਤ ਹੈ ਬੇਹੱਦ ਖਾਸ  (lohri 2024 )

"ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!"

Trending news