Ludhiana News: ਲੁਧਿਆਣਾ ਤੋਂ ਫਾਇਰ ਬ੍ਰਿਗੇਡ ਦੀ (Fire brigade in Ludhiana) ਲਾਪਰਵਾਹੀ ਦਾ ਇੱਕ RTI ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਲੁਧਿਆਣਾ 'ਚ ਹਜ਼ਾਰਾਂ ਕਮਰਸ਼ੀਅਲ ਇਮਾਰਤਾਂ ਵਿੱਚੋਂ ਮਹਿਜ਼ 525 ਕੋਲ ਫਾਇਰ ਸੇਫਟੀ ਦੇ ਬੰਦੋਬਸਤ ਨੇ ਜਦੋਂ ਕਿ ਸਿਰਫ 24 ਐਜੂਕੇਸ਼ਨਲ ਇਸਟੀਚਿਊਟ ਦੇ ਕੋਲ ਹੀ ਫਾਇਰ ਸੁਰੱਖਿਆ ਸਰਟੀਫਿਕੇਟ ਹਨ ਜਿਸ ਦਾ ਖੁਲਾਸਾ ਖੁਦ ਫਾਇਰ ਵਿਭਾਗ ਨੇ 2019 ਤੋਂ ਲੈ ਕੇ 2022 ਤੱਕ ਦੇ ਦਿੱਤੇ ਡਾਟਾ ਵਿੱਚ ਖੁਲਾਸਾ ਕੀਤਾ ਹੈ। 


COMMERCIAL BREAK
SCROLL TO CONTINUE READING

ਸ਼ਿਕਾਇਤ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਸਣੇ ਕਾਰਪੋਰੇਸ਼ਨ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਲਿਖਤੀ ਰੂਪ ਦੇ ਵਿੱਚ ਭੇਜੀ ਹੈ ਜਿਸ 'ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮਈ 2022 ਵਿੱਚ ਪਾਈ ਇਸ ਸ਼ਿਕਾਇਤ ਉੱਤੇ ਕਈ ਰਿਮਾਇੰਡਰ ਪਾਉਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਜਦੋਂ ਕਿ ਫਾਇਰ ਵਿਭਾਗ ਸਟਾਫ਼ ਦੀ ਕਮੀ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਵਿਖਾਈ ਦੇ ਰਿਹਾ ਹੈ।


ਇਹ ਵੀ ਪੜ੍ਹੋ: Punjab News: ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਲਾਈ ਝਾੜ, ਕਿਹਾ "ਪੁਲਿਸ ਦੀ ਮਿਲੀ ਭੁਗਤ ਨਾਲ ਚੱਲ ਰਹੀ ਹੈ ਮਾਈਨਿੰਗ"


ਲੁਧਿਆਣਾ ਦੇ ਫਾਇਰ ਬ੍ਰਿਗੇਡ (Fire brigade in Ludhiana) ਦਫ਼ਤਰ ਗੱਲਬਾਤ ਕਰਨ ਲਈ ਪਹੁੰਚੇ ਤਾਂ ਮੁੱਖ ਅਫ਼ਸਰ ਸਵਰਨ ਥਿੰਦ ਨੇ ਕਿਹਾ ਕਿ ਕਿਸੇ ਨੂੰ ਐਨਓਸੀ ਦੇਣਾ ਸਾਡਾ ਕੰਮ ਨਹੀਂ ਹੈ, ਜੇਕਰ ਕੋਈ ਆਨ ਲਾਈਨ ਅਪਲਾਈ ਕਰਦਾ ਹੈ ਤਾਂ ਅਸੀਂ ਉਸ ਨੂੰ ਐਨਓਸੀ ਜਾਰੀ ਕਰ ਦਿੰਦੇ ਹਨ, ਹਾਲਾਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੀ ਟੀਮ ਭੇਜ ਕੇ ਉੱਥੇ ਫਾਇਰ ਸੁਰੱਖਿਆ ਦੇ ਬੰਦੋਬਸਤ ਚੈੱਕ ਕਰਦੇ ਹੋ ਜਾਂ ਨਹੀਂ ਤਾਂ ਉਨ੍ਹਾਂ ਨੇ ਦਬੀ ਜਿਹੀ ਆਵਾਜ਼ ਦੇ ਵਿੱਚ ਇਹ ਜ਼ਰੂਰ ਕਿਹਾ ਕਿ ਅਸੀਂ ਜਾਂਦੇ ਹਨ। 


ਇਸ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਸਟਾਫ਼ ਦੀ ਕਮੀ ਹੈ, ਅਸੀਂ ਲੁਧਿਆਣਾ ਇਮਾਰਤਾਂ ਫੈਕਟਰੀਆਂ ਫਾਇਰ ਸੁਰੱਖਿਆ ਦੇ ਬੰਦੋਬਸਤ ਹੈ ਜਾਂ ਨਹੀਂ ਇਸ ਸਬੰਧੀ ਜਾ ਕੇ ਚੈੱਕ ਨਹੀਂ ਕਰ ਸਕਦੇ।


ਇਹ ਵੀ ਪੜ੍ਹੋ: HSGPC President News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭੁਪਿੰਦਰ ਸਿੰਘ ਅਸੰਧ ਨੂੰ ਮਿਲੀ ਪ੍ਰਧਾਨ ਦੀ ਜ਼ਿੰਮੇਵਾਰੀ