ਚੰਡੀਗੜ੍ਹ: ਚੰਡੀਗੜ੍ਹ ਅੰਬਾਲਾ ਨੈਸ਼ਨਲ ਹਾਈਵੇ 'ਤੇ ਕੈਮੀਕਲ ਨਾਲ ਭਰੇ ਟਰੱਕ ਨੂੰ ਅੱਗ ਲੱਗਣ  ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣਤੋਂ ਬਾਅਦ ਆਉਣ-ਜਾਣ ਵਾਲੇ ਵਾਹਨਾਂ ਵਿੱਚ ਹਲਚਲ ਮਚ ਗਈ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਦੱਸ ਦੇਈਏ ਇਹ ਹਾਦਸਾ ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਲਾਲੜੂ ਨੇੜੇ ਝਰਮਲ ਨਦੀ ਨੇੜੇ ਸਵੇਰੇ 8.15 ਵਜੇ ਲੱਗੀ ਹੈ ਜਿਸ ਤੋਂ ਬਾਅਦ ਰੋਡ ਜਾਮ ਹੋ ਗਿਆ ਹੈ। 


COMMERCIAL BREAK
SCROLL TO CONTINUE READING

ਇਹ ਅੱਗ ਐਸਪਾਇਰ ਦਵਾਈਆਂ ਅਤੇ ਸੈਨੀਟਾਈਜ਼ਰ ਨਾਲ ਭਰੇ ਟਰੱਕ ਨੂੰ ਲੱਗੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ 'ਚ ਜੁੱਟ ਗਈਆਂ। ਇਸ ਦੌਰਾਨ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਅਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਕਈ ਐਂਬੂਲੈਂਸਾਂ ਅਤੇ ਵੀਆਈਪੀ ਵਾਹਨ ਵੀ ਜਾਮ ਵਿੱਚ ਫਸ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


ਇਹ ਵੀ ਪੜ੍ਹੋ: ਤਰਨਤਾਰਨ ਦੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ 'ਤੇ RPG ਹਮਲਾ, ਮਾਹੌਲ ਵਿਗਾੜਨ ਦੀ ਕੋਸ਼ਿਸ਼ !


ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ਤੋਂ ਟਰੱਕ ਡਰਾਈਵਰ ਪ੍ਰਵੀਨ ਕੁਮਾਰ ਅਤੇ ਕਲੀਨਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉੱਥੋਂ ਦੀ ਇੱਕ ਕੰਪਨੀ ਤੋਂ ਮਿਆਦ ਪੁੱਗ ਚੁੱਕੀਆਂ ਦਵਾਈਆਂ, ਸੈਨੇਟਾਈਜ਼ਰ ਅਤੇ ਹੋਰ ਸਾਮਾਨ ਲੈ ਕੇ ਹਰਿਆਣਾ ਵਿੱਚ (ਅੱਗ ਲਗਾ ਕੇ) ਨਸ਼ਟ ਕਰਨ ਜਾ ਰਹੇ ਸੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਸਵੇਰੇ 8.15 ਵਜੇ ਦੇ ਕਰੀਬ ਲੇਹਲੀ ਤੋਂ ਅੱਗੇ ਝਰਮਲ ਨਦੀ ਦੇ ਪੁਲ ਨੇੜੇ ਪਹੁੰਚੇ ਤਾਂ ਬੱਸ ਚਾਲਕ ਨੇ ਉਸ ਨੂੰ ਕਿਹਾ ਕਿ ਤੁਹਾਡੇ ਟਰੱਕ ਨੂੰ ਪਿੱਛੇ ਅੱਗ ਲੱਗ ਗਈ ਹੈ।


ਇਸ ’ਤੇ ਉਸ ਨੇ ਤੁਰੰਤ ਹਾਈਵੇਅ ’ਤੇ ਟਰੱਕ ਰੋਕ ਕੇ ਹੇਠਾਂ ਛਾਲ ਮਾਰ ਦਿੱਤੀ। ਕੁਝ ਹੀ ਦੇਰ 'ਚ ਟਰੱਕ ਅੱਗ ਦੀ ਲਪੇਟ 'ਚ ਆ ਗਿਆ। ਟਰੱਕ ਵਿਚ ਸੈਨੇਟਾਈਜ਼ਰ ਦੀ ਭਾਰੀ ਮਾਤਰਾ ਹੋਣ ਕਾਰਨ ਅੱਗ ਹੋਰ ਵਧ ਗਈ। ਟਰੱਕ ਵਿੱਚ ਰੱਖੇ ਛੋਟੇ ਡਰੰਮਾਂ ਵਿੱਚ ਅੱਗ ਲੱਗਣ ਕਾਰਨ ਧਮਾਕੇ ਹੋਣ ਲੱਗੇ। ਇਸ ਦੌਰਾਨ ਅੱਗ ਦੀਆਂ ਲਪਟਾਂ ਨੂੰ ਦੇਖ ਕੇ ਹਾਈਵੇਅ ਦੇ ਦੋਵੇਂ ਪਾਸੇ ਤੋਂ ਲੰਘ ਰਹੇ ਵਾਹਨ ਚਾਲਕਾਂ ਨੇ ਆਪਣੇ ਵਾਹਨ ਰੋਕ ਲਏ। ਇਸ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ। ਕੁਝ ਸਾਮਾਨ ਨੂੰ ਅੱਗ ਤੋਂ ਬਚਾਉਣ ਲਈ ਜੇਸੀਬੀ ਬੁਲਾ ਕੇ ਸਾਮਾਨ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤੱਕ ਜੱਦੋ ਜਹਿਦ ਕਰਦੇ ਰਹੇ।