Ludhiana Fire/ਤਰਸੇਮ ਭਾਰਦਵਾਜ: ਲੁਧਿਆਣਾ ਗਿਲ ਰੋਡ ਸੈਂਟਰ ਟੋਨ ਵਿੱਚ ਬਣੇ ਪਲਾਸਟਿਕ ਦੇ ਸਮਾਨ ਦੇ ਗੋਦਾਮਾਂ ਅਤੇ ਕਵਾੜ ਦੀਆਂ ਦੁਕਾਨਾਂ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਿਨਾਂ ਦੀਆਂ ਦੁਕਾਨਾਂ ਦੇ ਵਿੱਚ ਅੱਗ ਲੱਗੀ ਹੈ ਉਹਨਾਂ ਦੇ ਮਾਲਕਾ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜਿਆਦਾਤਰ ਦੁਕਾਨਾਂ ਦੇ ਵਿੱਚ ਕਬਾੜ ਦਾ ਸਮਾਨ ਸੀ ਅਤੇ ਪਲਾਸਟਿਕ ਦਾ ਸਮਾਨ ਪਿਆ ਸੀ।


COMMERCIAL BREAK
SCROLL TO CONTINUE READING

ਦਰਅਸਲ ਹੁਣ ਦੁਕਾਨਾਂ ਵਿੱਤ ਅਚਾਨਕ (Ludhiana Fire)  ਅੱਗ ਲੱਗ ਗਈ ਹੈ ਅਤੇ ਇੱਕ ਦੁਕਾਨ ਵਿੱਚ ਅੱਗ ਲੱਗਣ ਤੋਂ ਬਾਅਦ ਆਲੇ ਦੁਆਲੇ ਵਾਲੀ ਗੁਦਾਮਾਂ ਦੇ ਵਿੱਚ ਅੱਗ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ ਹੁਣ ਤੱਕ 20 ਤੋਂ ਵੱਧ ਗੱਡੀਆਂ ਅੱਗ ਨੂੰ ਬੁਝਾਉਣ ਲਈ ਲੱਗ ਚੁੱਕੀਆਂ ਹਨ। ਲਗਾਤਾਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


ਇਹ ਵੀ ਪੜ੍ਹੋ: Punjab News: ਜਗਰਾਓ 'ਚ ਇੱਕ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ 'ਚ ਪਾਏ ਛੱਲੇ ਦੀ 7 ਪੀੜ੍ਹੀਆਂ ਤੋਂ ਕਰ ਰਿਹਾ ਸੰਭਾਲ 


ਪੰਜਾਬ ਦੇ ਲੁਧਿਆਣਾ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਗਿੱਲ ਮਾਰਕੀਟ, ਗਿੱਲ ਚੌਕ, ਐਚਡੀਐਫਸੀ ਬੈਂਕ ਵਾਲੀ ਗਲੀ ਵਿੱਚ ਇੱਕ ਸਕਰੈਪ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਵੇਰੇ ਜਦੋਂ ਇੱਕ ਰਾਹਗੀਰ ਨੇ ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ। ਆਸ-ਪਾਸ ਦੇ ਲੋਕਾਂ ਨੇ ਗੋਦਾਮ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ।

ਇੱਕ ਵਾਰ ਦੇ ਸਮਾਨ ਦੇ ਵਿੱਚ ਅੱਗ ਲੱਗੀ ਜਿਸ ਦੇ ਵਿੱਚ ਲੋਹਾ ਪਲਾਸਟਿਕ ਅਤੇ ਹੋਰ ਸਮਾਨ ਪਿਆ ਸੀ ਇਹਦੇ ਨਾਲ ਲੱਗਦੇ ਘਰਾਂ ਦੇ ਵਿੱਚ ਵੀ ਇਸਦਾ ਸੇਕ ਪਹੁੰਚਣ ਲੱਗਾ ਜਿਸ ਕਾਰਨ ਪ੍ਰਸ਼ਾਸਨ ਨੇ ਨਾਲ ਲੱਗਦੇ ਘਰ ਵੀ ਖਾਲੀ ਕਰਾਏ ਹਨ ਅਤੇ ਅੱਗ ਉੱਤੇ ਕਾਬੂ ਪਾਉਣ ਲਈ ਲਗਾਤਾਰ ਉੱਦਮ ਕੀਤੇ ਜਾ ਰਹੇ ਹਨ। 


ਮਿਲੀ ਜਾਣਕਾਰੀ ਅਨੁਸਾਰ ਸਥਾਨਕ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ। 5 ਗੱਡੀਆਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਗੋਦਾਮ ਸੜ ਕੇ ਸੁਆਹ ਹੋ ਗਿਆ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਸਵੇਰ ਤੋਂ ਭਾਰੀ ਮੀਂਹ ਦਾ ਅਲਰਟ! ਮੌਸਮ ਹੋਇਆ ਸੁਹਾਵਨਾ