Ludhiana News:  ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਈ ਬਾਰਿਸ਼ ਲੋਕਾਂ ਲਈ ਆਫਤ ਬਣ ਗਿਆ ਆਇਆ। ਮਾਨਸੂਨ ਦੇ ਪਹਿਲੇ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਪਹਿਲੀ ਬਰਸਾਤ ਨੇ ਲੁਧਿਆਣਾ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁਝ ਹੀ ਮਿੰਟਾਂ ਦੀ ਬਰਸਾਤ ਤੋਂ ਬਾਅਦ ਸਮਰਾਲਾ ਰੋਡ ਕਾਲੇ ਪਾਣੀ ਦੀ ਨਦੀ ਵਿੱਚ ਤਬਦੀਲ ਹੋ ਗਈ।


COMMERCIAL BREAK
SCROLL TO CONTINUE READING

ਕਈ ਥਾਵਾਂ 'ਤੇ ਸੀਵਰੇਜ ਲਾਈਨਾਂ ਪਾਣੀ ਨਾਲ ਭਰ ਗਈਆਂ। ਸੜਕ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਵੱਦੀ ਨੇੜੇ ਇੱਕ ਇਮਾਰਤ ਦੀ ਕੰਧ ਡਿੱਗ ਗਈ, ਜਿਸ ਕਾਰਨ ਕੁਝ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ। ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


ਘਟਨਾ ਵਾਲੀ ਥਾਂ 'ਤੇ ਜੇਸੀਬੀ ਮਸ਼ੀਨਾਂ ਆਦਿ ਬੁਲਾ ਕੇ ਮਲਬਾ ਹਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਧੂਰੀ ਵਿੱਚ ਪਏ ਮੀਂਹ ਨੇ ਨਗਰ ਕੌਂਸਲ ਦੀ ਪੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਦਾ ਪਾਣੀ ਲੋਕਾਂ ਦਾ ਘਰਾਂ ਵਿਚ ਵੜ ਗਿਆ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ।


ਅੱਜ ਪਏ ਮੀਂਹ ਕਾਰਨ ਸੜਕਾਂ ਉਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਨਿਗਮ ਦਾ ਡਰੇਨੇਜ ਸਿਸਟਮ ਫੇਲ੍ਹ ਹੁੰਦਾ ਨਜ਼ਰ ਆਇਆ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ, ਮੁਹੱਲੇ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਜਿਨ੍ਹਾਂ ਸੜਕਾਂ 'ਤੇ ਟੋਏ ਪਏ ਸਨ, ਉਹ ਜਾਨਲੇਵਾ ਬਣ ਗਏ ਹਨ।


ਥੋੜ੍ਹੀ ਜਿਹੀ ਲਾਪਰਵਾਹੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਹਰ ਸਾਲ ਨਿਗਮ ਸੜਕਾਂ ਦੀ ਨਿਕਾਸੀ ਅਤੇ ਮੁਰੰਮਤ ਦੇ ਨਾਂ ਉਤੇ ਲੱਖਾਂ ਰੁਪਏ ਬਰਬਾਦ ਕਰ ਰਿਹਾ ਹੈ। ਇਸ ਦੇ ਬਾਵਜੂਦ ਸ਼ਹਿਰ ਦੀ ਵਿਵਸਥਾ ਸੁਧਰਦੀ ਨਜ਼ਰ ਨਹੀਂ ਆ ਰਹੀ। ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।


ਪਾਣੀ ਭਰਦਾ ਦੇਖ ਲੋਕਾਂ ਨੇ ਨਿਗਮ ਦੀ ਮਾੜੀ ਵਿਵਸਥਾ ਨੂੰ ਕੋਸਿਆ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਟੈਕਸਾਂ ਦੇ ਨਾਂ 'ਤੇ ਪੈਸੇ ਤਾਂ ਵਸੂਲ ਰਿਹਾ ਹੈ ਪਰ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਸੜਕਾਂ ਅਤੇ ਨਾਲੀਆਂ ਭਰ ਗਈਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਜ਼ਾਰ ਛੱਪੜ ਦਾ ਰੂਪ ਧਾਰਨ ਕਰ ਗਏ ਹਨ।


ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕੋਈ ਕਾਰੋਬਾਰ ਨਹੀਂ ਹੈ। ਹੁਣ ਜਮ੍ਹਾਂ ਹੋਇਆ ਮੀਂਹ ਦਾ ਪਾਣੀ ਪੂਰਾ ਦਿਨ ਨਹੀਂ ਰਹੇਗਾ। ਜੇਕਰ ਪਾਣੀ ਨਿਕਲ ਵੀ ਜਾਂਦਾ ਹੈ ਤਾਂ ਉਸ ਨੂੰ ਕੱਢਣ ਲਈ ਨਿਗਮ ਅਧਿਕਾਰੀਆਂ ਨੂੰ 2 ਤੋਂ 4 ਦਿਨ ਲੱਗ ਜਾਣਗੇ। ਅਜਿਹੇ 'ਚ ਜੇਕਰ ਵਾਹਨਾਂ ਦੇ ਬੰਦ ਹੋਣ ਦਾ ਖਤਰਾ ਹੁੰਦਾ ਤਾਂ ਲੋਕ ਖਰੀਦਦਾਰੀ ਲਈ ਨਾ ਆਉਂਦੇ।