Malerkotla News: ਮਲੇਰਕੋਟਲਾ ਦੇ ਵਾਰਡ ਨੰਬਰ 18 ਵਿੱਚ ਨਗਰ ਕੌਂਸਲ ਦੀ ਉਪ ਚੋਣ ਦੇ ਸਬੰਧ ਵਿੱਚ ਲੋਕਾਂ ਬਿਨਾਂ ਕਿਸੇ ਡਰ ਭੈਅ ਦੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਜ਼ਿਲ੍ਹਾ ਮਲੇਰਕੋਟਲਾ ਵਿੱਚ ਨਗਰ ਸ਼ਹਿਰ ਦੇ ਵਾਰਡ ਨੰਬਰ 18 ਵਿੱਚ ਕੌਂਸਲ ਦੀ ਉਪ ਚੋਣ ਹੋਣ ਜਾ ਰਹੀ ਹੈ। ਗੋਰਤਲਬ ਹੈ ਕਿ ਸਾਲ ਪਹਿਲਾ ਵਾਰਡ 18 ਦੇ ਕੌਂਸਲਰ ਅਕਬਰ ਭੋਲੀ ਦੀ ਗੋਲੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਜਿਸ ਕਾਰਨ ਮਲੇਰਕੋਟਲਾ ਦੇ ਵਾਰਡ 18 ਵਿੱਚ ਉਪ ਚੋਣ 21 ਨਵੰਬਰ ਨੂੰ ਹੋਣ ਜਾ ਰਹੀ ਹੈ।


ਮਾਹੌਲ ਨੂੰ ਸ਼ਾਂਤ ਤੇ ਅਮਨ ਕਾਨੂੰਨ ਬਹਾਲ ਰੱਖਣ ਲਈ ਮਲੇਰਕੋਟਲਾ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ 'ਤੇ ਵੋਟਾਂ ਅਮਨ ਸਾਂਤੀ ਨਾਲ ਪਾਉਣ ਲਈ ਸਪੈਸ਼ਲ ਨਾਕਾਬੰਦੀ ਤੇ ਗਸ਼ਤ ਟੀਮਾਂ ਤਇਨਾਤ ਕੀਤੀਆ ਗਈਆਂ। 


ਜਾਣਕਾਰੀ ਲਈ ਮਲੇਰਕੋਟਲਾ ਦਾ ਵਾਰਡ 18 ਸ਼ਹਿਰ ਦਾ ਮੁੱਖ ਵਾਰਡ ਹੈ ਜਿਥੇ ਜ਼ਿਆਦਾ ਮੁਸਲਿਮ ਅਬਾਦੀ ਹੈ, ਪਿਛਲੇ 2016 ਵਿੱਚ ਮਲੇਰਕੋਟਲਾ ਦੀ ਖੰਨਾ ਰੋਡ 'ਤੇ ਪਵਿੱਤਰ ਕੁਰਾਨ ਸਰੀਫ ਦੀ ਬੇਅਦਬੀ ਮਾਮਲੇ ਵਿੱਚ ਮਲੇਰਕੋਟਲਾ ਅਦਾਲਤ ਵੱਲੋਂ ਦਿੱਲੀ ਦੇ ਮਹਿਰੋਲੀ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ 2 ਸਾਲ ਸਜਾ ਅਤੇ 11 ਹਜ਼ਾਰ ਰੁਪਏ ਜੁਰਮਾਨਾ ਹੋਣ ਕਾਰਨ ਮੁਸਲਿਮ ਸਮਾਜ ਆਮ ਆਦਮੀ ਪਾਰਟੀ ਤੋਂ ਨਰਾਜ ਹੋਣ ਕਾਰਨ ਵਾਰਡ ਨੰਬਰ 18 ਵਿੱਚ ਅਮਨ ਅਮਾਨ ਨਾਲ ਵੋਟਾਂ ਪਵਾਉਣ ਲਈ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ।