`ਫਲਾਈਟ ਹਾਈਜੈਕ ਹੋ ਗਈ`, ਯਾਤਰੀ ਦੇ ਟਵੀਟ ਨੇ ਮਚਾਈ ਹਲਚਲ, ਫਿਰ ਹੋਇਆ ਅਜਿਹਾ ...ਉੱਡ ਗਏ ਸਭ ਦੇ ਹੋਸ਼
Plane hijack news: ਖਰਾਬ ਮੌਸਮ ਕਾਰਨ ਫਲਾਈਟ ਨੂੰ 9.45 `ਤੇ ਦਿੱਲੀ ਏਅਰਪੋਰਟ `ਤੇ ਉਤਾਰਿਆ ਗਿਆ। ਹਰ ਤਰ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਜਦੋਂ ਜਹਾਜ਼ 1.40 ਮਿੰਟ `ਤੇ ਜੈਪੁਰ ਲਈ ਉਡਾਣ ਭਰਨ ਵਾਲਾ ਸੀ। ਫਿਰ ਮੋਤੀ ਸਿੰਘ ਨਾਮ ਦੇ ਇਸ ਵਿਅਕਤੀ ਨੇ `ਫਲਾਈਟ ਹਾਈਜੈਕ` ਕੈਪਸ਼ਨ ਦੇ ਨਾਲ ਇੱਕ ਟਵੀਟ ਕੀਤਾ, ਜਿਸ ਨੇ ਹਲਚਲ ਮਚਾ ਦਿੱਤੀ।
Plane hijack Tweet news: ਦੁਬਈ ਤੋਂ ਫਲਾਈਟ ਰਾਹੀਂ ਦਿੱਲੀ ਪਹੁੰਚੇ ਰਾਜਸਥਾਨ ਦੇ ਇਕ ਯਾਤਰੀ ਦੇ ਟਵੀਟ ਨੇ ਹਲਚਲ ਮਚਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਫਲਾਈਟ 'ਚ ਰਾਜਸਥਾਨ ਦੇ ਨਾਗੌਰ ਦਾ ਰਹਿਣ ਵਾਲਾ ਇਹ ਯਾਤਰੀ ਸਵਾਰ ਸੀ, ਉਸ ਨੇ ਦੁਬਈ ਤੋਂ ਜੈਪੁਰ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਫਲਾਈਟ ਨੂੰ ਦਿੱਲੀ ਏਅਰਪੋਰਟ 'ਤੇ (Plane hijack Tweet) ਉਤਾਰਿਆ ਗਿਆ।
ਉਡਾਣ ਭਰਨ ਵਿੱਚ ਦੇਰੀ ਤੋਂ ਤੰਗ ਆ ਕੇ ਇੱਕ ਯਾਤਰੀ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਟੈਗ ਕੀਤਾ ਅਤੇ ਟਵੀਟ ਕੀਤਾ ਕਿ 'ਜਹਾਜ਼ ਨੂੰ ਹਾਈਜੈਕ (Plane hijack Tweet) ਕਰ ਲਿਆ ਗਿਆ ਹੈ'। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੂਰੇ ਜਹਾਜ਼ ਦੀ ਤਲਾਸ਼ੀ ਲਈ। ਜਹਾਜ਼ ਕਰੀਬ ਪੰਜ ਘੰਟੇ ਏਅਰਪੋਰਟ 'ਤੇ ਖੜ੍ਹਾ ਰਿਹਾ। ਪੂਰੀ ਖੋਜ ਪ੍ਰਕਿਰਿਆ ਤੋਂ ਬਾਅਦ ਜਹਾਜ਼ ਨੂੰ ਜੈਪੁਰ ਭੇਜਿਆ ਗਿਆ।
ਇਹ ਵੀ ਪੜ੍ਹੋ: Axar Patel Marriage: ਮੇਹਾ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਅਕਸ਼ਰ ਪਟੇਲ, ਕ੍ਰਿਕਟਰ ਨੇ ਕੀਤਾ ਜ਼ਬਰਦਸਤ ਡਾਂਸ
ਡੀਸੀਪੀ ਏਅਰਪੋਰਟ ਵੱਲੋਂ ਦੱਸਿਆ ਗਿਆ ਕਿ 25 ਜਨਵਰੀ ਨੂੰ 29 ਸਾਲਾ ਮੋਤੀ ਸਿੰਘ ਫਲਾਈਟ ਨੰਬਰ ਐਸਜੀ 58 ਰਾਹੀਂ ਦੁਬਈ ਤੋਂ ਜੈਪੁਰ ਜਾ ਰਿਹਾ ਸੀ। ਖਰਾਬ ਮੌਸਮ ਕਾਰਨ ਫਲਾਈਟ (Plane hijack Tweet) ਨੂੰ 9.45 ਮਿੰਟ 'ਤੇ ਦਿੱਲੀ 'ਚ ਉਤਾਰਿਆ ਗਿਆ।ਜਦੋਂ ਫਲਾਈਟ ਨੂੰ 1.40 ਮਿੰਟ 'ਤੇ ਸਾਰੀਆਂ ਮਨਜ਼ੂਰੀਆਂ ਤੋਂ ਬਾਅਦ ਜੈਪੁਰ ਲਈ ਵਾਪਸ ਭੇਜਿਆ ਗਿਆ ਤਾਂ ਮੋਤੀ ਸਿੰਘ ਨੇ ਟਵਿਟਰ 'ਤੇ ਫੋਟੋ ਦੇ ਨਾਲ ਟਵੀਟ ਕੀਤਾ ਅਤੇ ਲਿਖਿਆ 'ਫਲਾਈਟ ਹਾਈਜੈਕ'।
ਇਸ ਤੋਂ ਬਾਅਦ ਮੋਤੀ ਸਿੰਘ ਨੂੰ ਉਸ ਦੇ ਸਮਾਨ ਸਮੇਤ ਫਲਾਈਟ ਤੋਂ ਹੇਠਾਂ ਉਤਾਰਿਆ ਗਿਆ, ਦਿੱਲੀ ਪੁਲਿਸ ਸਮੇਤ ਸਾਰੀਆਂ ਏਜੰਸੀਆਂ ਵੱਲੋਂ (Plane hijack Tweet) ਫਲਾਈਟ ਦੀ ਜਾਂਚ ਕੀਤੀ ਗਈ ਅਤੇ ਫਿਰ ਫਲਾਈਟ ਨੂੰ ਦੁਬਾਰਾ ਭੇਜਿਆ ਗਿਆ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਜਿਸ ਯਾਤਰੀ ਨੇ ਹਾਈਜੈਕ ਹੋਣ ਬਾਰੇ ਲਿਖਿਆ ਸੀ, ਉਸ ਨੇ ਬਾਅਦ ਵਿੱਚ ਟਵੀਟ ਕਰਕੇ ਆਪਣੀ ਹਰਕਤ ਲਈ (Plane hijack Tweet) ਅਫਸੋਸ ਪ੍ਰਗਟ ਕੀਤਾ। ਯਾਤਰੀ ਨੇ ਕਿਹਾ ਕਿ ਉਸ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ, ਇਸ ਲਈ ਉਸ ਨੇ ਹਾਈਜੈਕ ਲਿਖਿਆ। ਦਰਅਸਲ, ਉਸਨੇ ਫਲਾਈਟ ਵਿੱਚ ਦੇਰੀ ਹੋਣ ਕਾਰਨ ਗੁੱਸੇ ਵਿੱਚ ਇਹ ਲਿਖਿਆ ਸੀ। ਮੋਤੀ ਸਿੰਘ ਰਾਠੌਰ ਨਾਮ ਦੇ ਇੱਕ ਯੂਜ਼ਰ ਨੇ ਟਵੀਟ ਕਰਕੇ ਆਪਣੀ ਇਸ ਹਰਕਤ ਲਈ ਮੁਆਫੀ ਮੰਗੀ ਹੈ।