ਚੰਡੀਗੜ੍ਹ: ਬੁਟਾਰੀ-ਬਿਆਸ 66 ਕੇ. ਵੀ. ਲਾਈਨ ਲੋਕਾ ਨੂੰ ਸਮਰਪਿਤ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਸਤੰਬਰ ਤੋਂ ਸੂਬੇ ਦੇ ਕੁੱਲ 74 ਲੱਖ ਪਰਿਵਾਰਾਂ ਚੋਂ 51 ਲੱਖ ਪਰਿਵਾਰਾ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ। 



COMMERCIAL BREAK
SCROLL TO CONTINUE READING


68 ਲੱਖ ਪਰਿਵਾਰਾਂ ਦਾ ਜਨਵਰੀ ਮਹੀਨੇ ਵਾਲਾ ਬਿੱਲ ਵੀ ਹੋਵੇਗਾ 'ਜ਼ੀਰੋ' 
ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਠੰਡ ਦੇ ਮੌਸਮ ’ਚ ਘਰਾਂ ’ਚ ਬਿਜਲੀ ਦੀ ਖ਼ਪਤ ਵੀ ਘੱਟ ਜਾਂਦੀ ਹੈ, ਜਿਸ ਕਾਰਨ ਨਵੰਬਰ ਤੇ ਦਿਸੰਬਰ ਮਹੀਨੇ ਦਾ ਜਿਹੜਾ ਬਿੱਲ ਜਨਵਰੀ ਮਹੀਨੇ ’ਚ ਆਉਣਾ ਹੈ, ਉਸ ਮੌਕੇ ਵੀ ਅੰਦਾਜ਼ਨ 68 ਲੱਖ ਪਰਿਵਾਰਾਂ ਦਾ ਬਿੱਲ 'ਜ਼ੀਰੋ' ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਕਦਮੀ ਕਰਦਿਆਂ ਬਿਨਾਂ ਭੇਦਭਾਵ ਤੋਂ ਸਮਾਜ ਦੇ ਹਰ ਵਰਗ ਨੂੰ ਹਰ ਬਿੱਲ ’ਚ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ।  



ਪਹਿਲੀ ਵਾਰ ਝੋਨੇ ਦੀ ਬਿਜਾਈ ਸਮੇਂ ਕੱਟ ਨਹੀਂ ਲੱਗੇ: ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ, ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਕਿਸਾਨਾਂ ਨੂੰ ਨਿਰਵਿਘਨ ਤੇ ਵਾਧੂ ਬਿਜਲੀ ਮਿਲ ਰਹੀ ਹੈ। ਮਾਨ ਨੇ ਕਿਹਾ ਕਿ ਇਸ ਵਾਰ ਨਾ ਤਾਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਹੋਣ ਵਾਲੀ ਬਿਜਲੀ ਦੀ ਸਪਲਾਈ ’ਚ ਕੋਈ ਕੱਟ ਲੱਗਿਆ ਤੇ ਨਾ ਹੀ ਘਰੇਲੂ ਖ਼ਪਤਕਾਰਾਂ ਨੂੰ ਹੋਣ ਵਾਲੀ ਸਪਲਾਈ ’ਚ।



ਦਹਾਕਿਆਂ ਤੋਂ ਲਟਕਿਆ ਸੀ ਸਰਹੱਦੀ ਜ਼ਿਲ੍ਹਿਆਂ ’ਚ ਬਿਜਲੀ ਸਪਲਾਈ ਦਾ ਕੰਮ 
CM ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਰਹੱਦੀ ਜ਼ਿਲ੍ਹਿਆਂ ਦੇ 70 ਪਿੰਡਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ ਦੇਣ ਲਈ ਇਸ ਲਾਈਨ ਦਾ ਕੰਮ ਪਿਛਲੇ ਦਹਾਕੇ ਤੋਂ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੈਂ ਅਹੁਦਾ ਸੰਭਾਲਣ ਤੋਂ ਤੁੰਰਤ ਬਾਅਦ ਅਧਿਕਾਰੀਆਂ ਨੂੰ ਅਜਿਹੇ ਸਾਰੇ ਪ੍ਰੋਜੈਕਟਾਂ ਨੂੰ ਪਹਿਲ ਦੇ ਅਧਾਰ ’ਤੇ ਪੂਰੇ ਕਰਨ ਸਬੰਧੀ ਨਿਰਦੇਸ਼ ਦਿੱਤੇ ਸਨ। ਜਿਸਦੇ ਨਤੀਜੇ ਵਜੋਂ ਬੁਟਾਰੀ-ਬਿਆਸ 66 ਕੇ. ਵੀ. ਲਾਈਨ ਦਾ ਕੰਮ ਤੈਅ ਸਮੇਂ ’ਤੇ ਪੂਰਾ ਹੋਇਆ।