Jalandhar Charanjit Channi: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ 'ਚ ਕਿਰਾਏ 'ਤੇ ਮਕਾਨ ਲਿਆ ਹੋਇਆ ਹੈ। ਟਿਕਟ ਮਿਲਣ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੇ ਇਹ ਮਕਾਨ ਕਿਰਾਏ 'ਤੇ ਲੈ ਲਿਆ ਹੈ। ਮਕਾਨ ਮਾਲਕ ਕਮਲਜੀਤ ਬੰਗਾ ਨੇ ਦੱਸਿਆ ਕਿ 10-15 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਮਕਾਨ ਕਿਰਾਏ 'ਤੇ ਲਿਆ ਹੈ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣਾਂ ਤੋਂ ਪਹਿਲਾਂ ਮਕਾਨ ਕਿਰਾਏ ’ਤੇ ਲਏ ਜਾਣ ਤੋਂ ਇੱਕ ਗੱਲ ਸਾਫ਼ ਜਾਪਦੀ ਹੈ ਕਿ ਪਾਰਟੀ ਉਨ੍ਹਾਂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਸਕਦੀ ਹੈ।


COMMERCIAL BREAK
SCROLL TO CONTINUE READING

ਗੁਰੂ ਤੇਗ ਬਹਾਦਰ ਨਗਰ 'ਚ ਕੋਠੀ ਲਈ


 


ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਕੋਠੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿੱਚ ਲਈ ਹੈ। ਜਿਸ ਦਾ ਨੰਬਰ 667-668 ਹੈ। ਕੋਠੀ ਮਾਲਕ ਕਮਲਜੀਤ ਬੰਗਾ ਨੇ ਦੱਸਿਆ ਕਿ 43 ਮਰਲੇ ਦੇ ਇਸ ਮਕਾਨ ਵਿੱਚ ਕਈ ਕਮਰੇ ਬਣੇ ਹੋਏ ਹਨ ਅਤੇ ਇਸ ਵਿੱਚ 40 ਤੋਂ 60 ਵਰਗ ਫੁੱਟ ਦਾ ਇੱਕ ਸਵਿਮਿੰਗ ਪੂਲ ਅਤੇ ਇੱਕ ਮੀਟਿੰਗ ਹਾਲ ਵੀ ਹੈ।


ਉਨ੍ਹਾਂ ਕਿਹਾ ਕਿ ਜਿਸ ਕਮਰੇ ਵਿੱਚ ਚਰਨਜੀਤ ਸਿੰਘ ਚੰਨੀ ਰਹਿਣਗੇ ਉਸ ਕਮਰੇ ਦਾ ਨਵੀਨੀਕਰਨ ਕੀਤਾ ਜਾਂ ਰਿਹਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕਿਰਾਏ ਬਾਰੇ ਗੱਲ ਜ਼ਰੂਰ ਹੋਈ ਸੀ ਪਰ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਕਾਂਗਰਸੀ ਵਰਕਰ ਵੀ ਹਨ, ਇਸ ਲਈ ਚਰਨਜੀਤ ਸਿੰਘ ਚੰਨੀ ਤੋਂ ਕਿਰਾਇਆ ਲੈਣਾ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਪਾਰਟੀ ਟਿਕਟ ਦਾ ਐਲਾਨ ਕਰੇਗੀ, ਉਸ ਦਿਨ ਤੋਂ ਚਰਨਜੀਤ ਸਿੰਘ ਚੰਨੀ ਇੱਥੇ ਆ ਕੇ ਰਹਿਣ ਲੱਗ ਜਾਣਗੇ।


ਚੰਨੀ ਜਲੰਧਰ ਤੋਂ ਲੜਨਗੇ ਚੋਣ


ਕੋਠੀ ਦੇ ਮਾਲਕ ਕਮਲਜੀਤ ਬੰਗਾ ਦਾ ਕਹਿਣ ਹੈ ਕਿ ਚੋਣਾਂ ਵਿੱਚ ਕਾਂਗਰਸ ਵਿੱਚ ਅਕਸਰ ਆਪਸੀ ਖਹਿਬਾਜ਼ੀ ਦੇਖਣ ਨੂੰ ਮਿਲਦੀ ਹੈ, ਹਰ ਕੋਈ ਆਪਣੀ ਟਿਕਟ ਲਈ ਦਾਅਵੇਦਾਰੀ ਕਰਦਾ ਹੈ ਪਰ ਇੱਕ ਦੂਜੇ 'ਤੇ ਵਿਅੰਗ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਵਾਰ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਹੀ ਟਿਕਟ ਦੇਵੇਗੀ ਅਤੇ ਉਹ ਲੋਕ ਸਭਾ ਸੀਟ ਜਲੰਧਰ ਤੋਂ ਚੋਣ ਲੜਨਗੇ।


ਚੌਧਰੀ ਪਰਿਵਾਰ ਚੰਨੀ ਦਾ ਕਰ ਰਿਹਾ ਵਿਰੋਧ


ਮਰਹੂਮ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਦੀ ਜਲੰਧਰ ਲੋਕ ਸਭਾ ਸੀਟ ਤੋਂ ਸੰਭਾਵਿਤ ਉਮੀਦਵਾਰੀ ਨੂੰ ਲੈਕੇ ਰੋਸ ਜਾਹਿਰ ਕਰ ਰਿਹਾ ਹੈ। ਫਿਲੌਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।