Corruption Allegation on Ex CM Channi: ਪੰਜਾਬ ’ਚ ਪਿਛਲੀ ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਜ਼ਿਆਦਾਤਰ ਮੰਤਰੀ ਵਿਜੀਲੈਂਸ ਦੀ ਰਡਾਰ ’ਤੇ ਹਨ। ਪਰ ਹੁਣ ਸਾਬਕਾ ਮੁੱਖ ਮੰਤਰੀ (Charanjeet Singh Channi) ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਦੇ ਨਾਲ ਟੂਰਿਜ਼ਮ ਵਿਭਾਗ ਦੇ ਕੁਝ ਸੀਨੀਅਰ ਅਫ਼ਸਰ ਵੀ ਸ਼ੱਕ ਦੇ ਘੇਰੇ ’ਚ ਹਨ।


COMMERCIAL BREAK
SCROLL TO CONTINUE READING

 


ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਚਮਕੌਰ ਸਾਹਿਬ ’ਚ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ, ਉਸ ਸਮੇਂ ਉਦਘਾਟਨ ਸਮਾਰੋਹ ’ਤੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਆਇਆ ਸੀ।


ਸ਼ਿਕਾਇਤ ’ਚ ਕਿਹਾ ਕਿ ਗਿਆ ਹੈ ਕਿ ਇਹ ਭ੍ਰਿਸ਼ਟਾਚਾਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਦੌਰਾਨ ਖ਼ਰਚੇ ਲਈ ਕੀਤਾ ਗਿਆ ਸੀ। ਬਠਿੰਡਾ ਦਾ ਪਿੰਡ ਭਾਗੂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਓਰੋ ਨੂੰ ਕੀਤੀ ਹੈ, ਜਿਸ ’ਚ ਉਸਨੇ ਦੱਸਿਆ ਕਿ ਉਦਘਾਟਨ ਸਮਾਰੋਹ ਮੌਕੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ, ਜੋ ਕਿ ਬਜ਼ਾਰ ਦੇ ਰੇਟਾਂ ਨਾਲੋ ਕਿਤੇ ਜ਼ਿਆਦਾ ਹੈ।


 


ਰਾਜਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਦੀ ਅਧਿਕਾਰੀ ਤੱਥਾਂ ਦੀ ਜਾਂਚ ’ਚ ਜੁੱਟ ਗਏ ਹਨ। ਦੱਸ ਦੇਈਏ ਕਿ 19 ਨਵੰਬਰ, 2021 ਨੂੰ ਚਮਕੌਰ ਸਾਹਿਬ ’ਚ ਜੋ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ ਉਦਘਾਟਨ ਹੋਇਆ ਸੀ, ਉਸ ਦੇ ਪ੍ਰਬੰਧਾਂ ’ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ, ਇਸ ਵੇਲੇ ਏ. ਆਈ. ਜੀ. ਮਨਮੋਹਨ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੇ ਹਨ।


 


ਉੱਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਪਲੇ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਹੱਥ ਧੋ ਕੇ ਉਨ੍ਹਾਂ ਪਿੱਛੇ ਪਈ ਹੋਈ ਹੈ। ਪੰਜਾਬ ਸਰਕਾਰ ਹਰ ਹਾਲਤ ’ਚ ਮੈਨੂੰ ਅੰਦਰ ਕਰਨਾ ਚਾਹੁੰਦੀ ਹੈ, ਜਿਸ ਕਾਰਨ ਮੇਰੀ ਜਾਇਦਾਦ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: 'ਖੇਡਾਂ ਹਲਕਾ ਸੁਨਾਮ ਦੀਆਂ' ਦਾ ਪੋਸਟਰ ਰਿਲੀਜ਼, ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਭਾਗ ਤਾਂ ਇਹ ਹੈ ਆਖ਼ਰੀ ਮਿਤੀ