ਚੰਡੀਗੜ:  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਕੋਟਕਪੁਰਾ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਤਤਕਾਲੀ ਡੀ. ਜੀ. ਪੀ. ਸੁਮੇਧ ਸੈਣੀ ਨੂੰ ਸਿਟ ਵੱਲੋਂ ਤਲਬ ਕੀਤਾ ਗਿਆ ਅਤੇ 4 ਘੰਟੇ ਪੁੱਛਗਿੱਛ ਕੀਤੀ ਗਈ। ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਕੱਲ੍ਹ ਸਵੇਰੇ 11 ਵਜੇ ਪੰਜਾਬ ਪੁਲਿਸ ਹੈਡਕੁਆਰਟਰ ਪਹੁੰਚੇ ਅਤੇ ਬਾਅਦ ਦੁਪਿਹਰ ਸਾਢੇ 3 ਵਜੇ ਤੱਕ ਉਹਨਾਂ ਕੋਲੋਂ ਪੁੱਛਗਿੱਛ ਹੁੰਦੀ ਰਹੀ।


COMMERCIAL BREAK
SCROLL TO CONTINUE READING

 


ਸੈਣੀ ਨੇ ਨਹੀਂ ਦਿੱਤਾ ਕਿਸੇ ਵੀ ਸਵਾਲ ਦਾ ਜਵਾਬ


ਐਸ. ਆਈ. ਟੀ. ਨੇ ਸੈਣੀ ਤੋਂ ਪੁੱਛਿਆ ਕਿ ਅਕਤੂਬਰ 2015 ਵਿਚ ਬਹਿਬਲਕਲਾਂ ਕਾਂਡ ਵਾਲੇ ਦਿਨ ਗੋਲੀਬਾਰੀ ਕਿਸ ਦੇ ਹੁਕਮਾਂ ’ਤੇ ਹੋਈ ਸੀ। ਹਾਲਾਂਕਿ ਸੈਣੀ ਨੇ ਟੀਮ ਦੇ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ। ਸੈਣੀ ਨੂੰ ਵੀ ਕਰੀਬ ਇਕ ਮਹੀਨਾ ਪਹਿਲਾਂ ਐਸ. ਆਈ. ਟੀ. ਨੇ ਬੁਲਾਇਆ ਸੀ। ਉਸ ਸਮੇਂ ਸੈਣੀ ਨੇ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਸੈਣੀ ਨੇ ਐਸ. ਆਈ. ਟੀ. ਨੂੰ ਭੇਜੇ ਪੱਤਰ ਵਿਚ ਕਿਹਾ ਸੀ ਕਿ ਉਹ ਅਦਾਲਤੀ ਕੇਸ ਵਿਚ ਦਿੱਲੀ ਵਿਚ ਹਨ ਇਸ ਲਈ ਪੇਸ਼ ਨਹੀਂ ਹੋ ਸਕਦੇ।


 


ਸੈਣੀ ਨੇ ਪਟੀਸ਼ਨ ਦਾਇਰ ਕੀਤੀ ਸੀ


ਸੈਣੀ ਅਤੇ ਹੋਰ ਦੋਸ਼ੀਆਂ ਨੇ ਬੇਅਦਬੀ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਕੇਂਦਰੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ। ਇਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਏ. ਡੀ. ਜੀ. ਪੀ. ਐਲਕੇ ਯਾਦਵ ਦੀ ਅਗਵਾਈ ਵਿੱਚ ਐਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ।


 


ਦੁਬਾਰਾ ਬੁਲਾਵੇਗੀ ਐਸ. ਆਈ. ਟੀ.


ਐਸ. ਆਈ. ਟੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਣੀ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਪੋਰਟ ਹਾਲ ਹੀ 'ਚ ਜਨਤਕ ਕੀਤੀ ਗਈ ਸੀ। ਇਸ ਰਿਪੋਰਟ ਵਿਚ ਗੋਲੀਬਾਰੀ ਲਈ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।


 


WATCH LIVE TV