Punjabi News: ਨਸ਼ਾ ਖ਼ਤਮ ਕਰਨ ਲਈ ਮੁਲਾਜ਼ਮਾਂ ਦੇ ਤਬਾਦਲੇ ਨਹੀਂ ਫ੍ਰੀ ਹੈਂਡ ਦੇਣਾ ਪਵੇਗਾ- ਸਾਬਕਾ ਡੀਜੀਪੀ ਜੇਲ੍ਹ
Punjabi News: ਪੰਜਾਬ ਪੁਲਿਸ ਨਸ਼ਾ ਸਮੱਗਲਰਾਂ ਉਤੇ ਸ਼ਿਕੰਜਾ ਕੱਸਣ ਦੇ ਦਾਅਵੇ ਕਰ ਰਹੀ ਹੈ ਪਰ ਇਸ ਦਰਮਿਆਨ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
Punjabi News(ਮਨੋਜ ਜੋਸ਼ੀ): ਨਸ਼ੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਡੀਜੀਪੀ ਪੰਜਾਬ ਨੇ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਪੁਲਿਸ ਵੱਲੋਂ 9 ਹਜ਼ਾਰ ਨਸ਼ਾ ਤਸਕਰਾਂ ਦੀ ਪਛਾਣ ਕੀਤੀ ਹੈ ਜੋ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਕਈ ਮੁਲਜ਼ਮਾਂ ਦੀ ਨਸ਼ਾ ਤਸਰਕਰਾਂ ਦੇ ਗੰਢਤੁੱਪ ਹੈ। ਜਿਸ ਦੇ ਚਲਦੇ 10 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ।
ਇਸ ਸਬੰਧ ਵਿੱਚ ਜ਼ੀ ਮੀਡੀਆ ਨੇ ਸਾਬਕਾ ਡੀਜੀਪੀ ਜੇਲ੍ਹ ਸ਼ਸ਼ੀਕਾਂਤ ਨਾਲ ਗੱਲਬਾਤ ਕੀਤੀ ਗਈ। ਜਿਸ ਨੂੰ ਲੈ ਕੇ ਸਾਬਕਾ ਡੀਜੀਪੀ ਨੇ ਕਿਹਾ ਕਿ ਛੋਟੇ ਲੋਕਾਂ ਨੂੰ ਗ੍ਰਿਫਤਾਰ ਕਰਨ ਨਾਲ ਪੰਜਾਬ ਵਿੱਚ ਨਸ਼ਾ ਨਹੀਂ ਘਟੇਗਾ ਸਰਕਾਰ ਨੂੰ ਵੱਡੇ ਤਸਰਕਰਾਂ ਨੂੰ ਗ੍ਰਿਫਤਾਰ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ।
ਇਸ ਦੇ ਨਾਲ ਉਨ੍ਹਾਂ ਨੇ 9 ਹਜ਼ਾਰ ਨਸ਼ਾ ਤਸਕਰਾਂ ਦੀ ਪਛਾਣ ਬਾਰੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਭੀੜ-ਭੜੱਕਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ 32 ਹਜ਼ਾਰ ਕੈਦੀਆਂ ਦੀ ਸਮਰੱਥਾ ਹੈ। ਜੇਲ੍ਹ ਵਿੱਚ ਪਹਿਲਾਂ ਹੀ 45 ਹਜ਼ਾਰ ਦੇ ਕਰੀਬ ਕੈਦੀ ਹਨ। ਜੇਕਰ 9 ਹਜ਼ਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਜੇਲ੍ਹਾਂ ਵਿੱਚ ਇੱਕੋ ਸਮੇਂ ਆਉਣ ਵਾਲੇ ਹਜ਼ਾਰਾਂ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਜੇਲ੍ਹ ਵਿੱਚ ਨਹੀਂ ਹੈ, ਇਸ ਲਈ ਜੇਕਰ ਹੋਰ ਗ੍ਰਿਫ਼ਤਾਰੀਆਂ ਹੁੰਦੀਆਂ ਹਨ ਤਾਂ ਆਰਜ਼ੀ ਜੇਲ੍ਹਾਂ ਬਣਾਉਣੀਆਂ ਪੈਣਗੀਆਂ। ਮੈਂ ਮੌਜੂਦਾ ਸਰਕਾਰ ਨੂੰ ਸੁਝਾਅ ਦਿੰਦਾ ਹਾਂ ਕਿ ਨਸ਼ੇ ਦੀ ਕਮਰ ਤੋੜਨ ਲਈ ਉਪਰ ਤੋਂ ਹੇਠਾਂ ਤੱਕ ਕਾਰਵਾਈ ਕਰਨੀ ਪਵੇਗੀ ਅਤੇ ਇੱਕ ਜਾਂ ਦੋ ਗ੍ਰਾਮ ਨਸ਼ਾ ਵੇਚਣ ਅਤੇ ਵਰਤਣ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਕੋਈ ਸਫ਼ਲਤਾ ਹਾਸਲ ਨਹੀਂ ਕੀਤੀ ਜਾਵੇਗੀ।
ਸਾਬਕਾ ਡੀਜੀਪੀ ਜੇਲ੍ਹ ਸ਼ਸ਼ੀਕਾਂਤ ਨੇ ਕਿਹਾ ਕਿ ਨਸ਼ਾ ਨੂੰ ਕੋਈ ਵੀ ਸਰਕਾਰ ਵੱਲੋਂ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸੇ ਵੀ ਸਰਕਾਰ ਵਿੱਚ ਇੱਛਾ ਸ਼ਕਤੀ ਨਹੀਂ ਨਸ਼ੇ ਨੂੰ ਬੰਦ ਕਰਨ ਲਈ। ਇਸ ਲਈ ਜੇਕਰ ਸਰਕਾਰ ਨੂੰ ਨਸ਼ਾ ਬੰਦ ਕਰਨਾ ਹੈ ਤਾਂ ਉਸ ਦੇ ਲਈ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਬਕਾ ਡੀਜੀਪੀ ਨੇ ਮੁਲਾਜ਼ਮਾਂ ਦੀ ਬਦਲੀਆਂ 'ਤੇ ਕਿਹਾ ਕਿ ਵੱਡੀ ਗਿਣਤੀ 'ਚ ਛੋਟੇ ਮੁਲਾਜ਼ਮਾਂ ਦੇ ਤਬਾਦਲੇ ਕਰਨ ਨਾਲ ਨਸ਼ਾ ਨਹੀਂ ਰੁਕੇਗਾ, ਸਗੋਂ ਵੱਡੇ ਅਫ਼ਸਰਾਂ ਨੂੰ ਇਸ ਲਈ ਫਰੀ ਹੈਂਡ ਦੇਣਾ ਪਵੇਗਾ। ਤਾਂ ਜੋ ਜਦੋਂ ਕਾਰਵਾਈ ਕੀਤੀ ਜਾਵੇ ਤਾਂ ਕੋਈ ਉਨ੍ਹਾਂ ਨੂੰ ਰੋਕ ਨਾ ਸਕੇ।
ਅੱਜ ਵੀ ਜੇਲ੍ਹਾਂ ਵਿੱਚ ਨਸ਼ਾ ਵਿਕਦਾ ਹੈ, ਇਸ ਨੂੰ ਰੋਕਣ ਲਈ ਸਰਕਰਾਂ ਨੇ ਕੋਈ ਕਦਮ ਨਹੀਂ ਚੁੱਕੇ ਨਾ ਹੀ ਕੈਦੀ ਨੂੰ ਨਸ਼ੇ ਚੋਂ ਬਾਹਰ ਕੱਢਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ। ਨਾ ਹੀ ਕੈਦੀਆਂ ਦੀ ਮਾਨਸਿਕ ਹਾਲਤ ਨੂੰ ਸਮਝ ਦੀ ਕਿਸੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ। ਕਿਉਂਕਿ ਸ਼ਾਮ ਵੇਲੇ ਉਨ੍ਹਾਂ ਨੂੰ ਕੋਈ ਨਾ ਕੋਈ ਨਸ਼ਾ ਚਾਹੀਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਤੋੜ ਲੱਗਦੀ ਹੈ। ਮੇਰੇ ਸਮੇਂ ਵਿੱਚ ਜੇਲ੍ਹ ਵਿੱਚ ਸ਼ਾਮ ਨੂੰ ਢੋਲ ਵਜਾਏ ਜਾਂਦੇ ਸਨ, ਜਿਸ ਉੱਤੇ ਸਾਰੇ ਕੈਦੀ ਨੱਚ ਕੇ ਰਿਲੈਕਸ ਕਰਦੇ ਸਨ, ਹੁਣ ਇਹ ਬੰਦ ਹੋ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਤਰਫੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਅਜਿਹੇ ਕਰੀਬ 9 ਹਜ਼ਾਰ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ ਜੋ ਪਿੰਡਾਂ ਦੀਆਂ ਗਲੀਆਂ ਵਿੱਚ ਨਸ਼ਾ ਵੇਚਦੇ ਹਨ, ਜਿਨ੍ਹਾਂ ਦੀ ਗਿਣਤੀ 750 ਹਜ਼ਾਰ ਹੈ ਉਹਨਾਂ ਦੀ ਪਛਾਣ ਕੀਤੀ ਗਈ ਹੈ ਜੋ ਨਸ਼ੇ ਵੇਚਣ ਦਾ ਇਤਿਹਾਸ ਜਾਣਦੇ ਹਨ ਜਾਂ ਉਹਨਾਂ ਕੋਲ ਹੈ। ਅਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਹੁਣ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਹੋਣਗੀਆਂ ਪਰ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ।