Jagdish Garcha Rejoin SAD: ਸਾਬਕਾ ਮੰਤਰੀ ਜਗਦੀਸ਼ ਗਰਚਾ ਦੀ ਅਕਾਲੀ ਦਲ `ਚ ਹੋਵੇਗੀ ਵਾਪਸੀ
Jagdish Garcha News: ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਸਾਬਕਾ ਮੰਤਰੀ ਜਗਦੀਸ਼ ਗਰਚਾ ਦੀ ਘਰ ਵਾਪਸੀ ਹੋਵੇਗੀ। ਸੁਖਬੀਰ ਬਾਦਲ ਲੁਧਿਆਣਾ ਜਾ ਕੇ ਜਗਦੀਸ਼ ਗਰਚਾ ਨੂੰ ਅਕਾਲੀ ਦਲ ਵਿੱਚ ਮੁੜ ਸ਼ਾਮਲ ਕਰਵਾਉਣਗੇ।
Jagdish Garcha News: ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਸਾਬਕਾ ਮੰਤਰੀ ਜਗਦੀਸ਼ ਗਰਚਾ ਦੀ ਘਰ ਵਾਪਸੀ ਹੋਵੇਗੀ। ਸੁਖਬੀਰ ਬਾਦਲ ਲੁਧਿਆਣਾ ਜਾ ਕੇ ਜਗਦੀਸ਼ ਗਰਚਾ ਨੂੰ ਅਕਾਲੀ ਦਲ ਵਿੱਚ ਮੁੜ ਸ਼ਾਮਲ ਕਰਵਾਉਣਗੇ। ਬੀਜੇਪੀ ਨਾਲ ਨਾ ਗਠਜੋੜ ਹੋਣ ਉਪਰ ਜਗਦੀਸ਼ ਗਰਚਾ ਵੱਲੋਂ ਫੈਸਲਾ ਲਿਆ ਗਿਆ ਸੀ। 2020 ਵਿੱਚ ਗਰਚਾ ਵੱਲੋਂ ਪਾਰਟੀ ਛੱਡ ਬਾਗੀ ਹੋਏ ਨੇਤਾ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਨਾਲ ਰਲੇਵਾਂ ਕੀਤਾ ਸੀ।
ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਅਤੇ ‘ਟਕਸਾਲੀ ਅਕਾਲੀ’ ਆਗੂ ਜਗਦੀਸ਼ ਸਿੰਘ ਗਰਚਾ ਨੇ ਚਾਰ ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਕੀਤਾ ਹੈ।
ਅੱਜ ਵੀਰਵਾਰ ਨੂੰ ਗਰਚਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਆਪਣੀ ਵਾਪਸੀ ਦਾ ਐਲਾਨ ਕਰਨਗੇ। 80 ਸਾਲਾ ਗਰਚਾ ਨੇ ਚੋਣ ਸਿਆਸਤ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ, ਪਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਹਾਲਾਂਕਿ, ਗਰਚਾ ਅਤੇ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਸਮੇਤ ਹੋਰ ਅਕਾਲੀ (ਯੂਨਾਈਟਿਡ) ਆਗੂਆਂ ਨੇ ਇਸ ਸਾਲ ਮਾਰਚ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਵਿੱਚ ਪਾਰਟੀ ਦੇ ਰਲੇਵੇਂ ਦਾ ਐਲਾਨ ਕਰਨ ਲਈ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਵਿਰੋਧ ਕੀਤਾ ਸੀ। ਉਨ੍ਹਾਂ ਢੀਂਡਸਾ 'ਤੇ ਪਾਰਟੀ ਦੇ ਹਿੱਤ ਵਿਕਣ ਦਾ ਦੋਸ਼ ਵੀ ਲਾਇਆ।
ਇਹ ਵੀ ਪੜ੍ਹੋ : Health News: ਆਨਲਾਈਨ ਭੋਜਨ ਮੰਗਵਾਉਣ 'ਤੇ ਖਰਾਬ ਨਿਕਲਣ ਜਾਂ ਸਿਹਤ ਖ਼ਰਾਬ ਹੋਣ ਉਤੇ ਕਿਥੇ ਕਰ ਸਕਦੇ ਹੋ ਸ਼ਿਕਾਇਤ?
ਸਾਬਕਾ ਮੰਤਰੀ ਦੇ ਪੁੱਤਰ ਹਰਜਿੰਦਰ ਸਿੰਘ ਗਰਚਾ ਨੇ ਕਿਹਾ ਕਿ ਉਨ੍ਹਾਂ ਦਾ ਸੁਖਬੀਰ ਬਾਦਲ ਨਾਲ ਕੋਈ ਨਿੱਜੀ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਕਾਰਜਪ੍ਰਣਾਲੀ ਦੇ ਖਿਲਾਫ ਹਾਂ ਅਤੇ ਵਫਾਦਾਰਾਂ ਨੂੰ ਉਸ ਸਮੇਂ ਬਣਦਾ ਸਨਮਾਨ ਨਹੀਂ ਮਿਲ ਰਿਹਾ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਸੁਖਬੀਰ ਨੇ ਉਨ੍ਹਾਂ ਦੇ ਪਿਤਾ ਅਤੇ ਹੋਰ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ : Jal Board Tender Case: ਦਿੱਲੀ ਜਲ ਬੋਰਡ ਟੈਂਡਰ ਮਾਮਲੇ ਦੀ ਅੱਜ ਰਾਊਜ਼ ਐਵੇਨਿਊ ਕੋਰਟ ਵਿੱਚ ਹੋਵੇਗੀ ਸੁਣਵਾਈ