Fazilka Accident News: ਫਾਜ਼ਿਲਕਾ-ਫਿਰੋਜ਼ਰਪੁਰ ਹਾਈਵੇ ਉਤੇ ਪਿੰਡ ਵਿੱਚ ਝੁੱਗੇ ਲਾਲ ਸਿੰਘ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਹੋਇਆ। ਇਸ ਦੌਰਾਨ ਮੋਟਰਸਾਈਕਲ ਉਤੇ ਸਵਾਰ ਸਾਬਕਾ ਸਰਪੰਚ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੁਹਾਰ ਜਮਸ਼ੇਰ ਦੇ ਸਾਬਕਾ ਸਰਪੰਚ, ਪੰਚ ਤੇ ਮੌਜੂਦਾ ਸਰਪੰਚ ਦੋ ਮੋਟਰਸਾਈਕਲਾਂ ਉਤੇ ਸਵਾਰ ਕੋ ਅਮੀਰਖਾਸ ਪੁਲਿਸ ਚੌਂਕੀ ਜਾ ਰਹੇ ਹਨ।


COMMERCIAL BREAK
SCROLL TO CONTINUE READING

ਇਸ ਦੌਰਾਨ ਪਿੰਡ ਝੁੱਗੇ ਲਾਲ ਦੇ ਨਜ਼ਦੀਕ ਘੋੜੇ ਟਰਾਲੇ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਸਾਬਕਾ ਸਰਪੰਚ ਦੀ ਟਰਾਲੇ ਦੇ ਥੱਲੇ ਆਉਣ ਨਾਲ ਮੌਤ ਹੋ ਗਈ ਹੈ ਜਦਕਿ ਸਰਪੰਚ ਤੇ ਪੰਚ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


ਪਿੰਡ ਮੁਹਾਰ ਜਮਸ਼ੇਰ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਅਤੇ ਮੌਜੂਦਾ ਸਰਪੰਚ ਹੰਸਾ ਸਿੰਘ ਦੇ ਨਾਲ ਉਹ ਮੋਟਰਸਾਈਕਲ ਉਤੇ ਸਵਾਰ ਹੋ ਕੇ ਅਮੀਰਖਾਸ ਪੁਲਿਸ ਚੌਂਕੀ ਜਾ ਰਹੇ ਸਨ। ਜਿਥੇ ਕਿਸੇ ਦੇ ਮਾਮਲੇ ਨੂੰ ਪੰਚਾਇਤ ਬੁਲਾਈ ਗਈ ਸੀ, ਜਿਸ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ : Balkaur Singh News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਬਲਕੌਰ ਸਿੰਘ ਦਾ ਵੱਡਾ ਬਿਆਨ; ਆਖਰਕਾਰ ਸੱਚ ਆਇਆ ਸਾਹਮਣੇ


ਰਸਤੇ ਵਿੱਚ ਝੁੱਗੇ ਲਾਲ ਸਿੰਘ ਦੇ ਨੜੇ ਘੋੜੇ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਉਤੇ ਸਵਾਕ ਸਰਪੰਚ ਹਰਬੰਸ ਸਿੰਘ ਟਰਾਲੇ ਦੇ ਥੱਲੇ ਆ ਗਿਆ, ਜਿਨ੍ਹਾਂ ਦੀ ਮੌਕੇ ਉਤੇ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਨਾਲ ਬੈਠੇ ਮੌਜੂਦਾ ਸਰਪੰਚ ਹੰਸਾ ਸਿੰਘ ਜ਼ਖ਼ਮੀ ਹੋ ਗਏ। ਹਾਲਾਂਕਿ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ। ਫਿਲਹਾਲ ਉਨ੍ਹਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਟਰਾਲੇ ਵੱਲੋਂ ਚਾਲਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਸਾਬਕਾ ਸਰਪੰਚ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਚਾਨਕ ਵਾਪਰੀ ਘਟਨਾ ਉਪਰ ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ।


ਇਹ ਵੀ ਪੜ੍ਹੋ : Anganwadi Workers Protest: ਆਂਗਣਵਾੜੀ ਵਰਕਰਾਂ ਵੱਲੋਂ ਚੰਡੀਗੜ੍ਹ 'ਚ ਰੋਸ ਮੁਜ਼ਾਹਰਾ; ਹਰਗੋਬਿੰਦ ਕੌਰ ਨੂੰ ਬਹਾਲ ਕਰਨ ਦੀ ਮੰਗ