Shavinder Singh Gill Death News:  ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ, ਫ਼ਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਡਾ. ਸ਼ਵਿੰਦਰ ਸਿੰਘ ਗਿੱਲ (ਦਾਨਗੜ੍ਹ - ਬਰਨਾਲਾ) ਦਾ ਅੱਜ ਸਵੇਰੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਦੇਹਾਂਤ ਹੋ ਗਿਆ ਹੈ। ਉਹ ਪੀਜੀਆਈ ਚੰਡੀਗੜ੍ਹ ਵਿਚ ਲੰਮਾ ਸਮਾਂ ਹੱਡੀਆਂ ਦੇ ਮੁਖੀ ਡਾਕਟਰ ਵੀ ਰਹੇ।


COMMERCIAL BREAK
SCROLL TO CONTINUE READING

ਉਹ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ ਦੇ ਤਾਇਆ ਜੀ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 12 ਅਕਤੂਬਰ, ਦੁਪਹਿਰ 2:00 ਵਜੇ ਸੈਕਟਰ-25, ਚੰਡੀਗੜ੍ਹ ਵਿੱਚ ਹੋਵੇਗਾ। ਇਸ ਉਪਰੰਤ ਫੇਜ਼ 5, ਐੱਸ.ਏ.ਐੱਸ. ਨਗਰ (ਮੋਹਾਲੀ) ਸਥਿਤ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੀ ਨਮਿਤ ਅਰਦਾਸ ਵੀ ਹੋਵੇਗੀ।


ਇਹ ਵੀ ਪੜ੍ਹੋ : Punjab News: 1 ਨਵੰਬਰ ਨੂੰ ਹੋ ਸਕਦੀ ਹੈ 'ਪੰਜਾਬ ਐਗਰੀਕਲਚਰਲ ਯੂਨੀਵਰਸਿਟੀ' 'ਚ ਖੁੱਲ੍ਹੀ ਬਹਿਸ!


ਡਾ. ਸ਼ਵਿੰਦਰ ਸਿੰਘ ਗਿੱਲ ਦੇ ਦੇਹਾਂਤ ਸਬੰਧੀ ਵੱਖੋ ਵੱਖ ਖੇਤਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਮਾਜ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੀ ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।


ਇਹ ਵੀ ਪੜ੍ਹੋ : Bihar Train Accident: ਬਿਹਾਰ 'ਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰੀਆਂ, 4 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ