4 Days Working News: ਕੰਪਨੀਆਂ ਦੇ ਮੁਲਾਜ਼ਮਾਂ ਲਈ ਬਹੁਤ ਹੀ ਰਾਹਤ ਵਾਲੀ ਖ਼ਬਰ ਹੈ। ਹੁਣ ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਕੰਮ ਕਰਨ ਅਤੇ ਤਿੰਨ ਦਿਨ ਛੁੱਟੀ ਦਾ ਫਾਰਮੂਲਾ ਹਿੱਟ ਰਿਹਾ ਹੈ। ਬ੍ਰਿਟੇਨ 'ਚ ਇਸ ਦੀ ਸ਼ੁਰੂਆਤ ਦੁਨੀਆ ਦੇ ਸਭ ਤੋਂ ਵੱਡੇ ਟ੍ਰਾਇਲ ਦੇ ਰੂਪ 'ਚ ਹੋਈ ਸੀ, ਜਿਸ ਦੀ ਰਿਪੋਰਟ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਈ ਸੀ, ਇਸ ਟ੍ਰਾਇਲ (4 Days Working News) ਨੂੰ ਕਾਫੀ ਸਫਲ ਦੱਸਿਆ ਜਾ ਰਿਹਾ ਹੈ। 


COMMERCIAL BREAK
SCROLL TO CONTINUE READING

ਇਸ ਟ੍ਰਾਇਲ 'ਚ ਸ਼ਾਮਲ ਜ਼ਿਆਦਾਤਰ ਕੰਪਨੀਆਂ ਨੇ 4 ਦਿਨ ਦਾ ਕੰਮਕਾਜੀ ਫਾਰਮੈਟ ਅਪਣਾਉਣ ਦਾ ਐਲਾਨ ਕੀਤਾ ਹੈ, ਯਾਨੀ ਇਨ੍ਹਾਂ ਦਫਤਰਾਂ 'ਚ ਕੰਮ ਕਰਨ ਵਾਲਿਆਂ ਨੂੰ ਹੁਣ ਹਫਤੇ 'ਚ ਤਿੰਨ ਛੁੱਟੀਆਂ ਮਿਲਣਗੀਆਂ। ਇਹ ਪਾਇਲਟ ਪ੍ਰੋਜੈਕਟ ਪਿਛਲੇ ਸਾਲ ਜੂਨ ਵਿੱਚ ਬਰਤਾਨੀਆ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਵੱਖ-ਵੱਖ ਖੇਤਰਾਂ ਦੀਆਂ ਕੁੱਲ 61 ਕੰਪਨੀਆਂ ਇਸ ਵਿੱਚ ਸ਼ਾਮਲ ਹੋਈਆਂ ਸਨ।


ਇਹ ਵੀ ਪੜ੍ਹੋ: ਅਜਨਾਲਾ ਕਾਂਡ ਤੋਂ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ;  ਹਿੰਸਾ ਨਾਲ ਨਜਿੱਠਣ ਲਈ ਚੁੱਕ ਰਹੇ ਇਹ ਕਦਮ

ਦੱਸ ਦੇਈਏ ਕਿ 'ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਕੰਮ ਕਰਨ  (4 Days Working News) ਅਤੇ ਤਿੰਨ ਦਿਨ ਛੁੱਟੀ ਦਾ ਫਾਰਮੂਲਾ' ਕੰਪਨੀ ਅਤੇ ਮੁਲਾਜ਼ਮਾਂ ਲਈ ਬਹੁਤ ਹੀ ਫਾਇਦੇਮੰਦ ਹੈ। ਇੱਕ ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ ਕਿ ਇਸ ਫਾਰਮੂਲੇ ਨਾਲ ਮੁਲਾਜ਼ਮਾਂ ਦੀ ਸਿਹਤ ਇੱਕਦਮ ਠੀਕ ਰਹੀ।  ਕੰਪਨੀਆਂ ਨੇ ਇਸ ਟਰਾਇਲ 'ਚ ਆਪਣੇ ਤਜ਼ਰਬੇ ਦੇ ਆਧਾਰ 'ਤੇ 10 'ਚੋਂ 8.5 ਅੰਕ ਦਿੱਤੇ ਹਨ। ਜਿੱਥੋਂ ਤੱਕ ਵਪਾਰਕ ਉਤਪਾਦਕਤਾ ਅਤੇ ਕਾਰੋਬਾਰੀ ਕਾਰਗੁਜ਼ਾਰੀ ਦਾ ਸੰਬੰਧ ਹੈ, ਇਸ ਟ੍ਰਾਇਲ ਨੂੰ 10 ਵਿੱਚੋਂ 7.5 ਅੰਕ ਮਿਲੇ ਹਨ। 


ਜਦੋਂ ਰਿਪੋਰਟ ਪ੍ਰਕਾਸ਼ਿਤ ਹੋਈ ਤਾਂ ਨਤੀਜਾ ਬਹੁਤ (4 Days Working News)  ਹੈਰਾਨ ਕਰਨ ਵਾਲਾ ਸੀ। ਇਸ ਦੌਰਾਨ ਸਾਰੇ ਕਰਮਚਾਰੀ ਪੂਰੇ ਜੋਸ਼ ਨਾਲ ਕੰਮ ਕਰਦੇ ਦੇਖੇ ਗਏ ਅਤੇ ਕੰਪਨੀ ਦੀ ਉਤਪਾਦਕਤਾ ਅਤੇ ਗੁਣਵੱਤਾ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ।