Amritsar News: ਸਾਰਾਗੜ੍ਹੀ ਸਰਾਂ ਦੀ ਬੁਕਿੰਗ ਦੇ ਨਾਂ `ਤੇ ਸੰਗਤ ਨਾਲ ਮਾਰੀ ਜਾ ਰਹੀ ਹੈ ਠੱਗੀ
ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਠਹਿਰਨ ਲਈ ਵੱਖ-ਵੱਖ ਸਰਾਵਾਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਾਰਾਗੜ੍ਹੀ ਸਰਾਂ ਪ੍ਰਮੁੱਖ ਹੈ, ਜਿਸ ਵਿੱਚ ਸੰਗਤ ਆਨਲਾਈਨ ਕਮਰੇ ਬੁੱਕ ਕਰਦੀ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਕੁਝ ਸ਼ਰਾਰਤੀ ਅਨਸਰ
Amritsar News (ਭਰਤ ਸ਼ਰਮਾ) : ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਠਹਿਰਨ ਲਈ ਵੱਖ-ਵੱਖ ਸਰਾਵਾਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਾਰਾਗੜ੍ਹੀ ਸਰਾਂ ਪ੍ਰਮੁੱਖ ਹੈ, ਜਿਸ ਵਿੱਚ ਸੰਗਤ ਆਨਲਾਈਨ ਕਮਰੇ ਬੁੱਕ ਕਰਦੀ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਜਾਅਲੀ ਵੈੱਬ ਪੇਜ ਬਣਾ ਕੇ ਸੰਗਤ ਨੂੰ ਲੁੱਟ ਦਾ ਸ਼ਿਕਾਰ ਬਣਾਇਆ।
ਜਦੋਂ ਸੰਗਤ ਸਾਰਾਗੜ੍ਹੀ ਸਰਾਂ ਪੁੱਜੀ ਤਾਂ ਉਨ੍ਹਾਂ ਨੇ ਖੁਦ ਨਾਲ ਠੱਗੀ ਹੋਣ ਦਾ ਪਤਾ ਚੱਲਿਆ। ਉਨ੍ਹਾਂ ਲਈ ਕੋਈ ਕਮਰਾ ਬੁਕਿੰਗ ਨਹੀਂ ਹੋਇਆ ਸੀ ਅਤੇ ਪੈਸੇ ਵੀ ਠੱਗੇ ਗਏ ਸਨ। ਅੱਜ ਕਈ ਪਰਿਵਾਰਾਂ ਨਾਲ ਇਸ ਤਰ੍ਹਾਂ ਠੱਗੀ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਆਨਲਾਈਨ ਸਰਚ ਕਰਦੇ ਹਨ ਤਾਂ ਇਹ ਫਰਜ਼ੀ ਵੈੱਬਸਾਈਟ ਸਾਹਮਣੇ ਆਉਂਦੀ ਹੈ ਅਤੇ ਬਾਅਦ 'ਚ ਉਨ੍ਹਾਂ ਨਾਲ ਗੱਲ ਕਰਕੇ ਆਨਲਾਈਨ ਪੇਮੈਂਟ ਮੰਗੀ ਜਾਂਦੀ ਹੈ।
ਜੇਕਰ ਕੋਈ ਪਰਿਵਾਰ ਅਦਾਇਗੀ ਕਰ ਦਿੰਦਾ ਹੈ ਤਾਂ ਇਹ ਸ਼ਰਾਰਤੀ ਅਨਸਰ ਫਿਰ ਫੋਨ ਨਹੀਂ ਚੁੱਕਦੇ ਹਨ ਅਤੇ ਇਸ ਤਰ੍ਹਾਂ ਪਰਿਵਾਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ। ਸਾਰਾਗੜ੍ਹੀ ਸਰਾਂ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਭੋਮਾ ਨੇ ਵੀ ਸੰਗਤ ਨੂੰ ਇਨ੍ਹਾਂ ਠੱਗਾਂ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਜਾ ਕੇ ਹੀ ਕਮਰੇ ਬੁੱਕ ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਠੱਗਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਸ਼੍ਰੋਮਣੀ ਕਮੇਟੀ ਦੇ ਸਰਾਵਾਂ ਸਬੰਧੀ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਅੱਠ ਤੋਂ 10 ਠੱਗੀ ਵਾਲੇ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ। ਠੱਗਾਂ ਵੱਲੋਂ ਸੰਗਤ ਨੂੰ ਆਨਲਾਈਨ ਸਰਾਵਾਂ ਬੁਕਿੰਗ ਕਰਾਉਣ ਦੇ ਨਾਂ ਹੇਠ ਲੁੱਟਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸੂਚਨਾ ਟੈਕਨਾਲੋਜੀ ਵਿਭਾਗ ਦੀ ਟੀਮ ਵੱਲੋਂ ਵੀ ਆਪਣੇ ਪੱਧਰ ਉਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਸਾਹਮਣੇ ਆਇਆ ਹੈ ਕਿ ਇਹ ਜਾਅਲੀ ਵੈੱਬ ਪੋਰਟਲ ਕਿਸੇ ਵਿਅਕਤੀ ਵੱਲੋਂ ਅਯੁੱਧਿਆ ਤੋਂ ਚਲਾਇਆ ਜਾ ਰਿਹਾ ਸੀ। ਉਸ ਵੱਲੋਂ ਇੱਕ ਫੋਨ ਨੰਬਰ ਵੀ ਦਿੱਤਾ ਹੋਇਆ ਸੀ ਜਿਸ ਉਤੇ ਹੁਣ ਕੋਈ ਵੀ ਹੁੰਗਾਰਾ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ : Sidhu Moosewala Birthday: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਜਨਮ ਦਿਨ ਦੇ ਜਾਣੋ ਕੁਝ ਖਾਸ ਗੱਲਾਂ