Kisan Protest: ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਪੂਰੀ ਤਿਆਰੀ ਕੱਸ ਲਈ ਹੈ। ਕਿਸਾਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਪੰਜਾਬ-ਹਰਿਆਣਾ ਨਾਲ ਲੱਗਦੇ ਸਾਰੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਕਿਸਾਨਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਤਿਆਰੀ ਕੱਸ ਲਈ ਹੈ। ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ਵੀ ਕਰ ਰਹੀ ਹੈ। ਹੁਣ ਤੱਕ 4 ਦੌਰਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ। ਕਿਸਾਨਾਂ ਜੱਥੇਬੰਦੀਆਂ ਨੇ ਸਰਕਾਰ ਵੱਲੋਂ ਮਿਲੇ ਪ੍ਰਪੋਜਲਾਂ ਤੋਂ ਸੰਤੁਸ਼ਟ ਨਹੀਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਜ (21 ਫਰਵਰੀ) ਦਿੱਲੀ ਕੂਚ ਦਾ ਫੈਸਲਾ ਲਿਆ ਹੈ।


COMMERCIAL BREAK
SCROLL TO CONTINUE READING

ਹੰਝੂ ਗੈਸ ਤੋਂ ਬਚਣ ਲਈ ਤਿਆਰੀ



ਕਿਸਾਨਾਂ 13 ਫਰਵਰੀ ਤੋਂ ਸ਼ੰਭੂ ਬਰਾਡਰ 'ਤੇ ਡਟੇ ਹੋਏ ਹਨ। ਪਹਿਲੇ ਦਿਨ ਤੋਂ ਹੀ ਪੁੁਲਿਸ ਨੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਸੁੱਟੇ ਸਨ। ਜਿਨ੍ਹਾਂ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪਿਆ ਸੀ। ਕਿਸਾਨਾਂ ਨੇ ਹੰਝੂ ਗੈਸ ਦੇ ਗੋਲਿਆਂ ਦਾ ਅਸਰ ਅੱਖਾਂ ਤੇ ਨਾ ਪਵੇ ਤਾਂ ਫੇਸ ਤੇ ਕੋਲਗੇਟ ਦੀ ਪਰਤ ਲਗਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਬੋਰੀਆਂ ਨੂੰ ਗਿੱਲਾ ਵੀ ਕਰ ਲਿਆ ਹੈ, ਤਾਂ ਜੋ ਹੰਝੂ ਗੈਸ ਦੇ ਗੋਲੇ ਚੋਂ ਨਿੱਕਲੇ ਧੂਏ ਦਾ ਅਸਰ ਘੱਟ ਕੀਤਾ ਸਕੇ।ਅੱਜ ਇਸ ਤੋ ਬਚਣ ਲਈ ਹੋ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ, ਸ਼ੰਭੂ ਬਾਰਡਰ 'ਤੇ ਨੌਜਵਾਨਾਂ ਵੱਲੋਂ ਮਾਸਕ, ਚਸ਼ਮੇ ਅਤੇ ਈਅਰ ਬੱਡ ਵੰਡੇ ਜਾ ਰਹੇ ਹਨ। ਹਰਿਆਣਾ ਪੁਲਿਸ ਦੇ ਅੱਥਰੂ ਗੈਸ ਦੇ ਗੋਲਿਆਂ ਤੋਂ ਸੰਘਰਸ਼ ਵਿੱਚ ਮੌਜੂਦ ਨੌਜਵਾਨਾਂ, ਕਿਸਾਨਾਂ ਲਈ ਇਹ ਸਮੱਗਰੀ ਵੰਡੀ ਜਾ ਰਹੀ ਹੈ।


ਘੱਗਰ 'ਤੇ ਪੁੱਲ ਬਣਾਉਣ ਦੀ ਤਿਆਰੀ 



ਕਿਸਾਨਾਂ ਨੇ ਸ਼ੰਭੂ ਬਾਰਡਰ 'ਤੇ ਮਿੱਟੀ ਨਾਲ ਭਰੇ ਪਲਾਸਟਿਕ ਦੇ ਥੈਲੇ ਵੀ ਇਕੱਠੇ ਕੀਤੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਸੀਮਿੰਟ ਦੇ ਬਣੇ ਭਾਰੀ ਬੈਰੀਕੇਡਾਂ ਨੂੰ ਭਾਰੀ ਮਸ਼ੀਨਰੀ ਦੀ ਮਦਦ ਨਾਲ ਤੋੜ ਦੇਣਗੇ ਪਰ ਜੇਕਰ ਫਿਰ ਵੀ ਲੋੜ ਪਈ ਤਾਂ ਪਲਾਨ ਬੀ ਉਨ੍ਹਾਂ ਨੇ ਤਿਆਰ ਕੀਤਾ ਹੈ। ਪਲਾਨ ਬੀ ਦੇ ਤਹਿਤ ਮਿੱਟੀ ਦੀਆਂ ਬੋਰੀਆਂ ਨੂੰ ਘੱਗਰ ਦਰਿਆ ਵਿੱਚ ਪਾ ਕੇ ਆਰਜ਼ੀ ਪੁਲ ਬਣਾਉਣ ਲਈ ਵੀ ਤਿਆਰ ਹੈ, ਤਾਂ ਜੋ ਦਿੱਲੀ ਵੱਲ ਕੂਚ ਕਿਸੇ ਵੀ ਹਾਲਾਤ ਵਿੱਚ ਕੀਤੀ ਜਾ ਸਕਦੀ ਹੈ।


ਬੈਰੀਕੇਡ ਤੋੜਨ ਲਈ ਮਸ਼ੀਨਾਂ ਤਿਆਰ 



ਨੌਜਵਾਨਾਂ ਨੇ ਬੈਰੀਕੇਡ ਅਤੇ ਸੀਮਿੰਟ ਨਾਲ ਬਣੀਆਂ ਦੀਵਾਰਾਂ ਨੂੰ ਤੋੜਨ ਲਈ ਪੋਕਲੇਨ ਮਸ਼ੀਨ ਅਤੇ ਜੇਸੀਬੀ ਨੂੰ ਵਿਸ਼ੇਸੇ ਤੌਰ ਉਤੇ ਲਿਆਂਦੀ ਗਈ ਹੈ। ਇਨ੍ਹਾਂ ਮਸ਼ੀਨਾਂ ਨੂੰ ਵਿਸ਼ੇਸ਼ ਚਾਦਰ ਨਾਲ ਕਵਰ ਕਰਕੇ ਬੁਲੇਟ ਪਰੂਫ ਬਣਾਇਆ ਗਿਆ ਹੈ। ਜੇਕਰ ਹਰਿਆਣਾ ਪੁਲਿਸ ਇਨ੍ਹਾਂ ਮਸ਼ੀਨ 'ਤੇ ਗੋਲੀਆਂ ਚਲਾਉਦੀ ਹੈ, ਤਾਂ ਜੋ ਕੋਈ ਵੀ ਅਸਰ ਨਾ ਹੋ ਸਕੇ। ਕਿਸਾਨਾਂ ਨੇ ਆਪਣੇ ਟਰੈਕਟਰ ਵੀ ਮੋਡੀਫਾਈ ਕਰ ਅਜਿਹੇ ਤਰੀਕੇ ਨਾਲ ਤਿਆਰ ਕੀਤੇ ਹਨ। ਜਿਨ੍ਹਾਂ ਨਾਲ ਬੈਰੀਕੇਡ ਅਸਾਨੀ ਨਾਲ ਪੁੱਟੇ ਜਾਣ।  


ਪੁਲਿਸ ਵੀ ਤਿਆਰ



ਹਰਿਆਣਾ ਪੁਲਿਸ ਵੀ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਈ ਲੇਅਰ ਵਿੱਚ ਬੈਰੀਕੇਡ, ਭਾਰੀ ਸੁਰੱਖਿਆ ਬਲ, ਹੰਝੂ ਗੈਸ ਦੇ ਗੋਲੇ ਅਤੇ ਵਾਟਰ ਕੈਨਨ ਦੀਆਂ ਗੱਡੀਆਂ ਤਿਆਰ ਖੜ੍ਹੀਆਂ ਕੀਤੀ ਹੋਈਆਂ ਹਨ। ਇਸ ਦੇ ਨਾਲ ਹਰਿਆਣਾ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਜੇਸੀਬੀ ਅਤੇ ਪੋਕਲੇਨ ਸਮੇਤ ਹੋਰ ਖੁਦਾਈ ਵਾਲੀ ਮਸ਼ੀਨਰੀ ਨੂੰ ਹਟਾਉਂਣ ਦੀ ਮੰਗ ਕੀਤੀ ਹੈ। ਆ ਜਾਵੇ ਕਿਉਂਕਿ ਇਨਪੁਟ ਮਿਲੀ ਹੈ ਕਿ ਇਸ ਮਸ਼ੀਨਰੀ ਨਾਲ ਹਰਿਆਣਾ ਪੁਲਿਸ ਵੱਲੋਂ ਲਗਾਏ ਬੈਰੀਕੇਡ ਉਖਾੜੇ ਜਾਣੇ ਹਨ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਸ਼ੰਭੂ ਬਾਰਡਰ ’ਤੇ ਪੁੱਜੀ ਪੋਕਲੇਨ ਮਸ਼ੀਨ ਨੂੰ ਵੀ ਹਟਾਉਣ ਲਈ ਕਿਹਾ ਹੈ।