Mohali News: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਚੰਡੀਗੜ੍ਹ ਤੇ ਮੋਹਾਲੀ ਵਿੱਚ ਸੋਮਵਾਰ ਤੜਕੇ ਤੋਂ ਭਾਰੀ ਮੀਂਹ ਪੈਣ ਨਾਲ ਹਾਲਾਤ ਕਾਫੀ ਬਦਤਰ ਹੋ ਗਏ ਹਨ। ਮੋਹਾਲੀ ਦੇ ਸੈਕਟਰ-70 ਵਿੱਚ ਨਿੱਜੀ ਸਕੂਲ ਦੀ ਕੰਧ ਡਿੱਗ ਗਈ ਹੈ। ਇਸ ਕੰਧ ਦੇ ਮਲਬੇ ਥੱਲੇ ਆਉਣ ਨਾਲ ਇੱਕ ਕਾਰ ਨੁਕਸਾਨੀ ਗਈ ਹੈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।


COMMERCIAL BREAK
SCROLL TO CONTINUE READING

ਮੋਹਾਲੀ ਵਿੱਚ ਭਾਰੀ ਬਾਰਿਸ਼ ਕਾਰਨ ਪਿਛਲੇ 40 ਤੋਂ 46 ਘੰਟਿਆਂ ਵਿੱਚ ਕਈ ਇਲਾਕਿਆਂ ਵਿੱਚ ਪਾਣੀ ਤੇ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਆਮ ਲੋਕਾਂ ਦਾ ਜਨਜੀਵਨ ਕਾਫੀ ਅਸਤ-ਵਿਅਸਤ ਹੋਇਆ ਪਿਆ ਹੈ। ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਆਰਮੀ ਦੀ ਮਦਦ ਲੈਣ ਲਈ ਕਿਹਾ ਗਿਆ ਹੈ। ਬੀਤੀ ਦੇਰ ਰਾਤ ਮੋਹਾਲੀ ਦੇ ਫੇਜ਼-8 ਸਥਿਤ ਪੁਰਾਣੇ ਬੱਸ ਸਟੈਂਡ ਜੋ ਕਿ ਬੰਦ ਹੋ ਚੁੱਕਾ ਹੈ ਦੇ ਨਜ਼ਦੀਕ ਖੜ੍ਹੀ ਬੱਸ ਨੂੰ ਭਿਆਨਕ ਅੱਗ ਲੱਗ ਗਈ।


ਇਹ ਪੜ੍ਹੋ : Punjab Weather Today: ਪੰਜਾਬ 'ਚ ਹੜ੍ਹ ਵਰਗੇ ਬਣੇ ਹਾਲਾਤ! ਪ੍ਰਸ਼ਾਸਨ ਹਾਈ ਅਲਰਟ 'ਤੇ, ਸਕੂਲ ਬੰਦ ਕਰਨ ਦੇ ਹੁਕਮ


ਅੱਗ ਨੇ ਬੱਸ ਨੂੰ ਇੰਨੀ ਬੁਰੀ ਤਰ੍ਹਾਂ ਲਪੇਟ ਵਿੱਚ ਲੈ ਲਿਆ ਸੀ ਕਿ ਚੰਦ ਕੁ ਮਿੰਟਾਂ ਵਿੱਚ ਹੀ ਬੱਸ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਮੋਹਾਲੀ ਵਿੱਚ ਹੋਰ ਕਈ ਥਾਈਂ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਕਿੰਗਾਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਲੋਕ ਡਾਹਢੇ ਪਰੇਸ਼ਾਨ ਹਨ। ਪਾਣੀ ਭੜਨ ਕਾਰਨ ਸ਼ਹਿਰ ਵਿੱਚ ਬਹੁਤ ਸਾਰੇ ਰਸਤੇ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਥਾਈਂ ਦਰੱਖਤ ਟੁੱਟਣ ਕਾਰਨ ਟ੍ਰੈਫਿਕ ਜਾਮ ਲੱਗ ਰਹੇ ਹਨ।


ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਸੜਕਾਂ ਉਤੇ ਕਾਫ਼ੀ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਆਪਣੇ ਘਰ ਤੱਕ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਮੀਂਹ ਪੈਣ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਛੱਤਾਂ ਚੋਣ ਲੱਗ ਪਈਆਂ। ਇੰਨਾ ਹੀ ਨਹੀਂ ਸ਼ਹਿਰ ਵਿੱਚ ਕਈ ਥਾਵਾਂ ਉਤੇ ਸੜਕਾਂ ਧਸ ਗਈਆਂ, ਜਿਸ ਕਰਕੇ ਨਗਰ ਨਿਗਮ ਨੇ ਵੀ ਦਰਜਨਾਂ ਟੀਮਾਂ ਸ਼ਹਿਰ ਵਿੱਚ ਮੁਸਤੈਦ ਕਰ ਦਿੱਤੀਆਂ। ਇਸੇ ਦੌਰਾਨ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬੀਆਂ ਹੋਣ ਕਰਕੇ ਲੋਕਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਗਿਆ।


ਇਹ ਪੜ੍ਹੋ : Punjab News: ਮੋਗਾ ਵਿੱਚ ਨੌਜਵਾਨ ਦੀ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ; ਪਿੰਡ 'ਚ ਸੋਗ ਦੀ ਲਹਿਰ