ਬਿਮਲ ਸ਼ਰਮਾ (ਸ਼੍ਰੀ ਅਨੰਦਪੁਰ ਸਾਹਿਬ)- ਪੰਜਾਬ ਸਰਕਾਰ ਵੱਲੋਂ ਖਾਲਸੇ ਦੀ ਜਨਮ ਭੂਮੀ ਤੇ ਪਾਵਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਸਥਾਪਨਾ ਦਿਵਸ ਮੌਕੇ ਅਨੇਕਾਂ ਪ੍ਰੋਜੈਕਟ ਇਸ ਧਰਤੀ ਨੂੰ ਦਿੱਤੇ ਗਏ ਸਨ। ਸਰਕਾਰ ਵੱਲੋਂ ਇਲਾਕੇ ਦੀ ਮੁੱਖ ਮੰਗ ਸਟੇਡੀਅਮ ਦੀ ਘਾਟ ਨੂੰ ਵੇਖਦੇ ਹੋਏ ਕਰੋੜਾਂ ਰੁਪਏ ਖਰਚ ਕਰਕੇ ਸਟੇਡੀਅਮ ਦਾ ਨਿਰਮਾਣ ਕਰਵਾਇਆ ਗਿਆ ਸੀ।   ਜਿਸਦਾ ਨਾਮ ਨਾਲ ਵੱਗਦੀ ਖੱਡ ਚਰਨ ਗੰਗਾ ਦੇ ਨਾਮ ‘ਤੇ ਚਰਨ ਗੰਗਾ ਸਟੇਡੀਅਮ ਰੱਖਿਆ ਗਿਆ ਸੀ। ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਇਸ ਸਟੇਡੀਅਮ ਦੀ ਦੇਖ ਭਾਲ ਤੇ ਰੱਖ ਰਖਾਵ ਲਈ ਬਾਕਾਇਦਾ ਫੰਡ ਜਾਰੀ ਕੀਤੇ ਜਾਂਦੇ ਰਹੇ ਹਨ। ਵੱਖ ਵੱਖ ਖੇਡਾਂ ਨਾਲ ਸੰਬੰਧਿਤ ਖਿਡਾਰੀ ਸਵੇਰ ਤੇ ਸ਼ਾਮ ਵੇਲੇ ਇਸ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆਮ ਵੇਖੇ ਜਾ ਸਕਦੇ ਸਨ। ਖਿਡਾਰੀਆਂ ਤੋਂ ਇਲਾਵਾ ਸ਼ਹਿਰਵਾਸੀਆਂ ਲਈ ਸੈਰ ਕਰਨ ਦਾ ਵੀ ਇਹ ਸਟੇਡੀਅਮ ਵਧੀਆ ਜਰੀਆ ਬਣਿਆ ਰਿਹਾ। ਪਰ ਇਸ ਵੇਲੇ ਇਹ ਸਟੇਡੀਅਮ ਜੂਆਰੀਆਂ ਦਾ ਅੱਡਾ ਬਣ ਚੁੱਕਿਆ ਹੈ। ਇਸਦੀ ਸਫਾਈ, ਸਾਂਭ ਸੰਭਾਲ ਵੱਲ ਵੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।


COMMERCIAL BREAK
SCROLL TO CONTINUE READING

ਹਾਕੀ ਖਿਡਾਰੀਆਂ ਨੂੰ ਮੁਸ਼ਕਿਲਾਂ


ਇਸ ਸਟੇਡੀਅਮ ਵਿਚ ਸਵੇਰ ਸ਼ਾਮ ਵੇਲੇ ਸਟੇਟ ਤੇ ਨੈਸ਼ਨਲ ਲੈਵਲ ਤੱਕ ਦੇ ਬੱਚੇ ਹਾਕੀ ਖੇਡਦੇ ਤੇ ਅਭਿਆਸ ਕਰਦੇ ਹਨ। ਪਰ ਖਿਡਾਰੀਆਂ ਦਾ ਕਹਿਣਾ ਹੈ ਕਿ ਇਥੇ ਖੇਡਣ ਦਾ ਕੋਈ ਮਾਹੌਲ ਨਹੀਂ ਹੈ। ਸਾਰਾ ਦਿਨ ਸਟੇਡੀਅਮ ਵਿੱਚ ਜੁਆਰੀਏ ਜੂਆ ਖੇਡਦੇ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਗਰਾਊਂਡ ਵਿੱਚ ਨਹੀਂ ਭੇਜਦੇ। ਦੂਜੇ ਪਾਸੇ ਹਾਕੀ ਖੇਡਣ ਤੇ ਸਿਖਾਉਣ ਦੀ ਹਸਰਤ ਲੈ ਕੇ ਇਸ ਸਟੇਡੀਅਮ ਵਿੱਚ ਆਉਣ ਵਾਲਾ ਇੱਕ ਹਾਕੀ ਕੋਚ ਬਹੁਤ ਨਿਰਾਸ਼ ਹੈ। ਹਾਕੀ ਕੌਚ ਕਮਲਪ੍ਰੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਉਸ ਕੋਲ 25 ਤੋਂ 30 ਖਿਡਾਰੀ ਹਾਕੀ ਦੀ ਟ੍ਰੇਨਿੰਗ ਲੈਣ ਵਾਲੇ ਆਉਂਦੇ ਸਨ ਤੇ ਸਟੇਡੀਅਮ ਵਿੱਚ ਰੋਣਕਾਂ ਲੱਗੀਆਂ ਰਹਿੰਦੀਆਂ ਸਨ। ਪ੍ਰੰਤੂ ਖੇਡ ਵਿਭਾਗ ਵਿੱਚ ਹੋਲੀ ਹੋਲੀ ਇਸ ਸਟੇਡੀਅਮ ਦੀ ਸਾਂਭ ਸੰਭਾਲ ਬੰਦ ਕਰ ਦਿੱਤੀ ਗਈ ਤੇ ਸਟੇਡੀਅਮ ਵਿੱਚ ਹਰ ਪਾਸੇ ਘਾਹ ਸ਼ਰਾਬ ਦੀਆਂ ਖਾਲੀ ਬੋਤਲਾਂ ਤੇ ਹੋਰ ਗੰਦਗੀ ਨਜਰ ਆਉਣ ਲੱਗੀ। ਉਨ੍ਹਾਂ ਦੱਸਿਆ ਕਿ ਜਦੋਂ ਸਟੇਡੀਅਮ ਵਿੱਚ ਖੇਡਾਂ ਵਾਲਾ ਕੋਈ ਮਾਹੌਲ ਹੀ ਨਹੀਂ ਰਿਹਾ ਤਾਂ ਹੋਲੀ-ਹੋਲੀ ਖਿਡਾਰੀ ਆਉਣੇ ਵੀ ਬੰਦ ਹੋ ਗਏ ਤੇ ਹੁਣ ਇਸ ਸਟੇਡੀਅਮ ਵਿੱਚ ਨਾ ਮਾਤਰ ਖਿਡਾਰੀ ਹੀ ਆਉਂਦੇ ਹਨ। ਹਾਕੀ ਕੌਚ ਤੇ ਹਾਕੀ ਖੇਡਣ ਦੇ ਸ਼ੌਕੀਨ ਕੁੱਝ ਖਿਡਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਟੇਡੀਅਮ ਦੀ ਸਾਂਭ ਸੰਭਾਲ ਸਾਫ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ।


ਐਸ. ਡੀ.ਐਮ ਦੇ ਧਿਆਨ ‘ਚ ਲਿਆਉਂਦਾ ਗਿਆ ਮਾਮਲਾ


ਉੱਧਰ ਜਦੋਂ ਇਹ ਸਾਰਾ ਮਾਮਲਾ ਮੌਜੂਦਾ ਐਸ. ਡੀ.ਐਮ. ਮਨੀਸ਼ਾ ਰਾਣਾ ਦੇ ਧਿਆਨ ‘ਚ ਲਿਆਉਂਦਾ ਗਿਆ ਤਾਂ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਇਸ ਸਬੰਧੀ ਜਲਦ ਹੀ ਸਬੰਧਿਤ ਮਹਿਕਮੇ ਨਾਲ ਗੱਲਬਾਤ ਕਰਕੇ ਸੁਧਾਰ ਕੀਤਾ ਜਾਵੇਗਾ।


WATCH LIVE TV