Ganesh Chaturthi 2024: ਅੱਜ ਹੈ ਗਣੇਸ਼ ਚਤੁਰਥੀ ਦਾ ਤਿਉਹਾਰ, ਜਾਣੋ ਸ਼ੁੱਭ ਸਮਾਂ; CM ਭਗਵੰਤ ਮਾਨ ਨੇ ਟਵੀਟ ਕਰ ਦਿੱਤੀ ਵਧਾਈ
Ganesh Chaturthi 2024: ਹਿੰਦੂ ਕੈਲੰਡਰ ਦੇ ਅਨੁਸਾਰ ਇਸ ਸਾਲ 6 ਸਤੰਬਰ ਨੂੰ ਦੁਪਹਿਰ 3:01 ਵਜੇ ਤੋਂ ਸ਼ੁਰੂ ਹੋ ਰਹੀ ਹੈ, ਜੋ 7 ਸਤੰਬਰ ਨੂੰ ਸ਼ਾਮ 5:37 ਵਜੇ ਸਮਾਪਤ ਹੋਵੇਗੀ। ਉਦੈ ਤਿਥੀ ਅਨੁਸਾਰ ਗਣੇਸ਼ ਚਤੁਰਥੀ 7 ਸਤੰਬਰ ਦਿਨ ਸ਼ਨੀਵਾਰ ਨੂੰ ਮਨਾਈ ਜਾਵੇਗੀ।
Ganesh Chaturthi 2024: ਗਣੇਸ਼ ਚਤੁਰਥੀ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਗਣੇਸ਼ ਚਤੁਰਥੀ ਦਾ ਤਿਉਹਾਰ ਭਗਵਾਨ ਗਣੇਸ਼ ਨੂੰ ਸਮਰਪਿਤ ਹੈ। ਵੈਦਿਕ ਕੈਲੰਡਰ ਦੇ ਅਨੁਸਾਰ, ਇਸ ਸਾਲ ਇਹ ਤਿਉਹਾਰ 7 ਸਤੰਬਰ, 2024 ਨੂੰ ਮਨਾਇਆ ਜਾ ਰਿਹਾ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਕਰਨ ਨਾਲ ਭਗਵਾਨ ਗਣੇਸ਼ ਦੀ ਕਿਰਪਾ ਹਮੇਸ਼ਾ ਤੁਹਾਡੇ 'ਤੇ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਘਰ 'ਚ ਖੁਸ਼ਹਾਲੀ, ਸ਼ਾਂਤੀ ਅਤੇ ਚੰਗੀ ਕਿਸਮਤ ਬਣੀ ਰਹਿੰਦੀ ਹੈ। ਇਹ ਤਿਉਹਾਰ 10 ਦਿਨਾਂ (ਗਣੇਸ਼ ਮਹੋਤਸਵ 2024) ਤੱਕ ਚੱਲਦਾ ਹੈ।
CM ਭਗਵੰਤ ਮਾਨ ਦਾ ਟਵੀਟ
ਸ਼੍ਰੀ ਗਣੇਸ਼ ਚਤੁਰਥੀ ਦੇ ਪਾਵਨ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ... ਭਗਵਾਨ ਸ਼੍ਰੀ ਗਣੇਸ਼ ਜੀ ਆਪ ਸਭ 'ਤੇ ਆਪਣੀ ਮਿਹਰ ਬਣਾਈ ਰੱਖਣ... ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਤਰੱਕੀ ਦੀ ਅਸੀਸ ਬਖ਼ਸ਼ਿਸ਼ ਕਰਨ...
ਜੇਕਰ ਤੁਸੀਂ ਵੀ ਗਣੇਸ਼ ਚਤੁਰਥੀ (Ganesh Chaturthi 2024) ਦੇ ਦਿਨ ਆਪਣੇ ਘਰ 'ਚ ਬੱਪਾ ਦੀ ਮੂਰਤੀ ਲਗਾਉਣਾ ਚਾਹੁੰਦੇ ਹੋ ਤਾਂ ਮੂਰਤੀ ਨੂੰ ਖਰੀਦਣ ਦਾ ਸ਼ੁਭ ਸਮਾਂ ਦੇਖਣਾ ਬਹੁਤ ਜ਼ਰੂਰੀ ਹੈ। ਸ਼ੁਭ ਸਮੇਂ ਵਿੱਚ ਕੀਤਾ ਗਿਆ ਕੰਮ ਸ਼ੁਭ ਫਲ ਦਿੰਦਾ ਹੈ। ਇਸ ਸਾਲ ਗਣੇਸ਼ ਚਤੁਰਥੀ 'ਤੇ ਸਰਵਰਥ ਸਿੱਧੀ ਯੋਗ ਦੇ ਨਾਲ ਰਵੀ ਯੋਗ ਅਤੇ ਬ੍ਰਹਮਾ ਯੋਗ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਰਵੀ ਯੋਗ ਸਵੇਰੇ 6:02 ਤੋਂ ਦੁਪਹਿਰ 12:34 ਤੱਕ ਹੈ। ਇਸ ਦੇ ਨਾਲ ਹੀ ਇਸ ਦਿਨ ਸਵਾਤੀ ਨਕਸ਼ਤਰ ਚਿਤਰਾ ਦੇ ਨਾਲ ਰਹੇਗਾ। ਇਸ ਤੋਂ ਇਲਾਵਾ 8 ਸਤੰਬਰ ਨੂੰ ਸੂਰਜ ਚੜ੍ਹਨ ਤੋਂ ਲੈ ਕੇ 11:16 ਵਜੇ ਤੱਕ ਅਤੇ ਦੁਪਹਿਰ 12:34 ਤੋਂ 6:15 ਤੱਕ ਬ੍ਰਹਮਾ ਯੋਗ ਹੈ।
ਇਹ ਵੀ ਪੜ੍ਹੋ: Ganesh Chaturthi 2024: ਗਣੇਸ਼ ਚਤੁਰਥੀ ਦੀ ਤਾਰੀਖ ਨੂੰ ਲੈ ਕੇ ਕਨਫਿਊਜ਼ਨ, ਜਾਣੋੋ ਮੂਰਤੀ ਦੀ ਸਥਾਪਨਾ ਲਈ ਸਹੀ ਮਿਤੀ ਅਤੇ ਸਮਾਂ
ਜੇਕਰ ਤੁਸੀਂ ਘਰ 'ਚ ਭਗਵਾਨ ਗਣੇਸ਼ ਦੀ ਮੂਰਤੀ ਨੂੰ ਸਥਾਪਿਤ ਕਰਨ ਲਈ ਲਿਆ ਰਹੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਬੱਪਾ ਦੀ ਮੂਰਤੀ ਬੈਠੀ ਹੋਵੇ। ਅਜਿਹੀ ਮੂਰਤੀ ਘਰ ਵਿੱਚ ਲਿਆਉਣ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।